ਵੈੱਬ ਡੈਸਕ- ਪੰਜਾਬ 'ਚ ਤੀਆਂ ਦੇ ਮੇਲੇ ਦਾ ਆਯੋਜਨ ਵੱਖ ਵੱਖ ਪਿੰਡਾਂ 'ਚ ਕੀਤਾ ਜਾ ਰਿਹਾ ਹੈ। ਇਸ ਮੌਕੇ 'ਤੇ ਲੋਕ ਕਲਾਕਾਰ ਪਾਲ ਸਿੰਘ ਸਮਾਓਂ ਦੇ ਵੱਲੋਂ ਵੀ ਤੀਆਂ ਦੇ ਮੇਲੇ ਦਾ ਆਯੋਜਨ ਕੀਤਾ ਗਿਆ । ਜਿਸ 'ਚ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ, ਐਂਕਰ ਕਮਾਇਨੀ, ਬਾਪੂ ਬਲਕੌਰ ਸਿੰਘ ਸਿੱਧੂ ਸਣੇ ਕਈ ਹਸਤੀਆਂ ਸ਼ਾਮਲ ਹੋਈਆਂ ।

ਤੀਆਂ ਦੇ ਇਸ ਮੇਲੇ 'ਚ ਭੈਣਾਂ ਨੇ ਨੱਚ ਗਾ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ । ਇਸ ਮੌਕੇ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਵੀ ਪੁੱਜੇ ਅਤੇ ਉਨ੍ਹਾਂ ਨੇ ਪਾਲ ਸਿੰਘ ਸਮਾਓਂ ਦੇ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ।

ਇਸ ਦੇ ਨਾਲ ਹੀ ਮੇਲੇ 'ਚ ਪੁੱਜੀਆਂ ਭੈਣਾਂ ਨੂੰ ਮਹਿੰਦੀ ਅਤੇ ਚੂੜੀਆਂ ਚੜਾਉਣ ਦੀ ਵੀ ਰਸਮ ਅਦਾ ਕੀਤੀ ਗਈ ਅਤੇ ਭੈਣਾਂ ਨੇ ਵੀ ਆਪਣੇ ਭਰਾ ਪਾਲ ਸਿੰਘ ਸਮਾਓਂ ਨੂੰ ਜੁਗ ਜੁਗ ਜਿਓਣ ਦੀਆਂ ਦੁਆਵਾਂ ਦਿੱਤੀਆਂ। ਇਸ ਮੌਕੇ ਕਈ ਭੈਣਾਂ ਭਾਵੁਕ ਵੀ ਹੋ ਗਈਆਂ ।

ਪਾਲ ਸਿੰਘ ਸਮਾਓਂ ਨੇ ਨਿਭਾਇਆ ਭਰਾ ਦਾ ਫਰਜ਼ ਇਸ ਮੌਕੇ ਪਾਲ ਸਿੰਘ ਸਮਾਓਂ ਨੇ ਭਰਾ ਹੋਣ ਦਾ ਫਰਜ਼ ਨਿਭਾਇਆ ਅਤੇ ਮੇਲੇ 'ਚ ਪੁੱਜੀਆਂ ਭੈਣਾਂ ਨੂੰ ਸੂਟ, ਮਠਿਆਈਆਂ ਅਤੇ ਸੰਧਾਰੇ ਦਾ ਹੋਰ ਸਮਾਨ ਵੀ ਦਿੱਤਾ । ਅਦਾਕਾਰਾ ਨਿਰਮਲ ਰਿਸ਼ੀ ਨੂੰ ਜਦੋਂ ਪਾਲ ਸਿੰਘ ਸਮਾਓਂ ਨੇ ਸੰਧਾਰਾ ਦਿੱਤਾ ਤਾਂ ਉਹ ਵੀ ਭਾਵੁਕ ਹੁੰਦੇ ਹੋਏ ਨਜ਼ਰ ਆਏ ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪਿਆਰ 'ਚ ਧੋਖਾ ਮਿਲਣ ਤੋਂ ਬਾਅਦ ਦਲਜੀਤ ਕੌਰ ਬਦਲੇਗੀ ਪਤੀ ਦੇ ਨਾਮ ਦਾ ਟੈਟੂ
NEXT STORY