ਮੁੰਬਈ (ਬਿਊਰੋ)– ਇਕ ਵਾਰ ਮੁੜ ‘ਬੰਬੇ ਟਾਈਮਜ਼ ਫੈਸ਼ਨ ਵੀਕ 2022’ ਦੀ ਸ਼ਾਨਦਾਰ ਸ਼ੁਰੂਆਤ ਹੋ ਗਈ ਹੈ, ਜਿਸ ’ਚ ਕਈ ਹਸੀਨ ਅਦਾਕਾਰਾਂ ਰੈਂਪ ’ਤੇ ਆਪਣੇ ਹੁਸਨ ਦੇ ਜਲਵੇ ਬਿਖੇਰ ਰਹੀਆਂ ਹਨ। ਸ਼ੋਅ ਦੇ ਪਹਿਲੇ ਦਿਨ ਪਰਿਣੀਤੀ ਚੋਪੜਾ ਨੇ ਰੈਂਪ ’ਤੇ ਉਤਰ ਕੇ ਲਾਈਮਲਾਈਟ ਲੁੱਟ ਲਈ ਹੈ।

ਡਿਜ਼ਾਈਨਰ ਵਿਕਰਮ ਫੜਨੀਸ ਦੀ ਸ਼ੋਅ ਸਟਾਪਰ ਬਣੀ ਪਰਿਣੀਤੀ ਕਾਫੀ ਸਟਨਿੰਗ ਲੱਗ ਰਹੀ ਸੀ। ਰੈੱਡ ਕਲਰ ਦੀ ਡਿਜ਼ਾਈਨਰ ਡਰੈੱਸ ’ਚ ਖ਼ੂਬਸੂਰਤ ਲੱਗਣ ਦੇ ਨਾਲ-ਨਾਲ ਪਰਿਣੀਤੀ ਦਾ ਆਤਮ ਵਿਸ਼ਵਾਸ ਵੀ ਕਮਾਲ ਦਾ ਸੀ।

ਪਰਿਣੀਤੀ ਨੇ ਪੂਰੇ ਮਾਣ ਨਾਲ ਰੈਂਪ ’ਤੇ ਇਸ ਡਰੈੱਸ ਨੂੰ ਕੈਰੀ ਕੀਤਾ। ਉਸ ਨੇ ਸਮੋਕੀ ਆਈਜ਼ ਤੇ ਪਿੰਕ ਲਿਪਸਟਿਕ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਸੀ। ਉਸ ਦੇ ਸਟੇਟਮੈਂਟ ਇਅਰਿੰਗਸ ਨੇ ਸਾਰਿਆਂ ਦਾ ਧਿਆਨ ਖਿੱਚਿਆ।

ਵਿਕਰਮ ਦੀ ਕਲੈਕਸ਼ਨ ਇੰਡੀਅਨ ਤੇ ਫਿਊਜ਼ਨ ਵਿਅਰ ਦਾ ਮਿਕਸ ਸੀ। ਇਸ ਆਊਟਫਿੱਟ ’ਚ ਸ਼ਿਬੋਰੀ ਪ੍ਰਿੰਟ ਦੀ ਵਰਤੋਂ ਕੀਤੀ ਗਈ ਸੀ। ਇਹ ਆਊਟਫਿੱਟ ਗਰਮੀਆਂ ਦੇ ਇਸ ਮੌਸਮ ਲਈ ਇਕਦਮ ਪਰਫੈਕਟ ਹੈ।

ਕੈਜ਼ੂਅਲ ਤੇ ਕਾਰਪੋਰੇਟ ਆਊਟਫਿੱਟ ’ਚ ਫੈਸ਼ਨੇਬਲ ਤੇ ਸਮਾਰਟ ਲੁੱਕ ਲਈ ਤੁਸੀਂ ਵਿਕਰਮ ਦੀ ਕਲੈਕਸ਼ਨ ਨੂੰ ਆਪਣੇ ਵਾਰਡਰੋਬ ’ਚ ਸ਼ਾਮਲ ਕਰ ਸਕਦੇ ਹੋ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੇਸੀ ਗਰਲ ਪ੍ਰਿਯੰਕਾ 'ਤੇ ਚੜ੍ਹਿਆ ਵਿਦੇਸ਼ੀ ਰੰਗ, ਬਿਕਨੀ 'ਚ ਸਾਂਝੀ ਕੀਤੀ ਹੌਟ ਤਸਵੀਰ
NEXT STORY