ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਨਾਲ ਯਸ਼ ਰਾਜ ਫ਼ਿਲਮਜ਼ ਦੇ ਸਪਾਈ ਯੂਨੀਵਰਸ ਦੀ ਸ਼ੁਰੂਆਤ ਹੋਈ ਹੈ। ਇਸ ਯੂਨੀਵਰਸ ’ਚ ‘ਵਾਰ’ ਤੇ ‘ਟਾਈਗਰ 1’ ਤੇ ‘ਟਾਈਗਰ 2’ ਵਰਗੀਆਂ ਫ਼ਿਲਮਾਂ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ : ਜੈਸਲਮੇਰ ਦੇ ਇਸ ਆਲੀਸ਼ਾਨ ਪੈਲੇਸ ’ਚ ਹੋਵੇਗਾ ਸਿਧਾਰਥ-ਕਿਆਰਾ ਦਾ ਵਿਆਹ! ਕਰੋੜਾਂ ’ਚ ਹੈ ਇਕ ਰਾਤ ਦਾ ਕਿਰਾਇਆ
ਦੱਸ ਦੇਈਏ ਕਿ ‘ਪਠਾਨ’ ਇਸ ਸਪਾਈ ਯੂਨੀਵਰਸ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ‘ਪਠਾਨ’ ਨੇ ਹੁਣ ਤਕ 667 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਦੂਜੇ ਨੰਬਰ ’ਤੇ ‘ਟਾਈਗਰ ਜ਼ਿੰਦਾ ਹੈ’ ਫ਼ਿਲਮ ਹੈ, ਜਿਸ ਨੇ ਕੁਲ 559.86 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਤੀਜੇ ਨੰਬਰ ’ਤੇ 477 ਕਰੋੜ ਰੁਪਏ ਦੀ ਕਮਾਈ ਨਾਲ ‘ਵਾਰ’ ਤੇ ਚੌਥੇ ਨੰਬਰ ’ਤੇ 318.19 ਕਰੋੜ ਰੁਪਏ ਨਾਲ ‘ਏਕ ਥਾ ਟਾਈਗਰ’ ਹੈ।
‘ਪਠਾਨ’ ਦੀ ਕਮਾਈ ਦੀ ਗੱਲ ਕਰੀਏ ਤਾਂ ਭਾਰਤ ’ਚ ਇਸ ਫ਼ਿਲਮ ਨੇ ਕੁਲ 348.50 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਪਹਿਲੇ ਦਿਨ ‘ਪਠਾਨ’ ਨੇ ਹਿੰਦੀ ਭਾਸ਼ਾ ’ਚ 55 ਕਰੋੜ, ਦੂਜੇ ਦਿਨ 68 ਕਰੋੜ, ਤੀਜੇ ਦਿਨ 38 ਕਰੋੜ, ਚੌਥੇ ਦਿਨ 51.50 ਕਰੋੜ, ਪੰਜਵੇਂ ਦਿਨ 58.50 ਕਰੋੜ, ਛੇਵੇਂ ਦਿਨ 25.50 ਕਰੋੜ, ਸੱਤਵੇਂ ਦਿਨ 22 ਕਰੋੜ ਤੇ ਅੱਠਵੇਂ ਦਿਨ 17.50 ਕਰੋੜ ਰੁਪਏ ਦੀ ਕਮਾਈ ਕੀਤੀ।
ਇਸ ਨਾਲ ਹਿੰਦੀ ਭਾਸ਼ਾ ’ਚ ਫ਼ਿਲਮ ਦੀ ਕੁਲ ਕਮਾਈ 336 ਕਰੋੜ, ਜਦਕਿ ਤੇਲਗੂ ਤੇ ਤਾਮਿਲ ਭਾਸ਼ਾ ’ਚ 12.50 ਕਰੋੜ ਰੁਪਏ ਹੈ।
ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੁਲਵਿੰਦਰ ਸਿੰਘ ਜੱਸਰ ਤੋਂ ਬਣੇ ਕੁਲਵਿੰਦਰ ਬਿੱਲਾ, 'ਬਲੂਟੂਥ ਸਿੰਗਰ' ਵਜੋਂ ਇੰਝ ਹੋਏ ਸਨ ਮਸ਼ਹੂਰ
NEXT STORY