ਮੁੰਬਈ- ਅਦਾਕਾਰ ਰਾਜਕੁਮਾਰ ਰਾਓ ਅਤੇ ਪੱਤਰਲੇਖਾ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਜੋੜਿਆਂ 'ਚੋਂ ਇਕ ਹਨ। ਦੋਵਾਂ ਨੇ ਬੀਤੇ ਸਾਲ ਵਿਆਹ ਕੀਤਾ ਅਤੇ ਹੁਣ ਇਹ ਜੋੜਾ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਲੈ ਰਿਹਾ ਹੈ।
![PunjabKesari](https://static.jagbani.com/multimedia/12_58_508359381rao 2-ll.jpg)
ਰਾਜਕੁਮਾਰ ਰਾਓ ਅਤੇ ਪੱਤਰਲੇਖਾ ਹਮੇਸ਼ਾ ਸੋਸ਼ਲ ਮੀਡੀਆ 'ਤੇ ਵੀ ਇਕ ਦੂਜੇ ਦੇ ਲਈ ਪਿਆਰ ਭਰੀਆਂ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ 'ਚ ਪੱਤਰਲੇਖਾ ਨੇ ਪਤੀ ਦੇ ਨਾਲ ਇਕ ਬਹੁਤ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ। ਤਸਵੀਰ 'ਚ ਰਾਜਕੁਮਾਰ ਰਾਓ ਸ਼ਰਟਲੈੱਸ ਦਿਖ ਰਹੇ ਹਨ।
![PunjabKesari](https://static.jagbani.com/multimedia/12_58_501506268rao 1-ll.jpg)
ਉਧਰ ਪੱਤਰਲੇਖਾ ਬਲਿਊ ਜੈਕੇਟ 'ਚ ਸਟਨਿੰਗ ਨਜ਼ਰ ਆ ਰਹੀ ਹੈ। ਸਾਂਝੀ ਕੀਤੀ ਤਸਵੀਰ 'ਚ ਜਿਥੇ ਪੱਤਰਲੇਖਾ ਰਾਜਕੁਮਾਰ ਰਾਓ ਦੇ ਗਲੇ 'ਚ ਬਾਹਾਂ ਪਾਈਆਂ ਹਨ। ਉਧਰ ਰਾਜਕੁਮਾਰ ਨੇ ਆਪਣੀ ਲੇਡੀ ਲਵ ਨੂੰ ਲੱਕ ਤੋਂ ਫੜ ਕੇ ਰੱਖਿਆ ਹੈ।
![PunjabKesari](https://static.jagbani.com/multimedia/12_58_513359383rao 3-ll.jpg)
ਦੋਵੇਂ ਇਕ-ਦੂਜੇ ਨੂੰ ਦੇਖ ਰਹੇ ਹਨ। ਜੋੜੇ ਦੇ ਚਿਹਰੇ ਦੀ ਸਮਾਇਲ ਉਨ੍ਹਾਂ ਦੇ ਪਿਆਰ ਨੂੰ ਬਿਆਨ ਕਰ ਰਹੀ ਹੈ। ਰਾਜਕੁਮਾਰ ਦੇ ਨਾਲ ਇਸ ਅਣਦੇਖੀ ਤਸਵੀਰ ਨੂੰ ਪੱਤਰਲੇਖਾ ਨੇ ਸਿਰਫ ਇਕ ਰੈੱਡ ਇਮੋਜ਼ੀ ਦੇ ਨਾਲ ਸਾਂਝਾ ਕੀਤਾ ਹੈ। ਆਪਣੀ ਪਤਨੀ ਦੀ ਪੋਸਟ ਨੂੰ ਰਾਜਕੁਮਾਰ ਨੇ ਲਾਈਕ ਕਰਦੇ ਹੋਏ, ਕੁਮੈਂਟ ਬਾਕਸ 'ਚ ਹਾਰਟ ਇਮੋਜ਼ੀ ਦੇ ਨਾਲ ਹਮ (US) ਲਿਖਿਆ ਹੈ। ਪ੍ਰਸ਼ੰਸਕ ਇਸ ਜੋੜੇ ਦੀ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ।
![PunjabKesari](https://static.jagbani.com/multimedia/12_58_517110420rao 4-ll.jpg)
ਕੰਮਕਾਰ ਦੀ ਗੱਲ ਕਰੀਏ ਤਾਂ ਰਾਜਕੁਮਾਰ ਜਲਦ ਹੀ ਜਾਹਨਵੀ ਕਪੂਰ ਦੇ ਨਾਲ 'ਮਿਸਟਰ ਐਂਡ ਮਿਸੇਜ ਮਾਹੀ' 'ਚ ਨਜ਼ਰ ਆਉਣਗੇ। ਇਹ ਦੂਜੀ ਵਾਰ ਹੈ ਜਦੋਂ ਦੋਵੇਂ ਸਿਤਾਰੇ ਇਕੱਠੇ ਸਕ੍ਰੀਨ ਸਾਂਝੀ ਕਰਨਗੇ। ਇਸ ਤੋਂ ਪਹਿਲੇ ਦੋਵੇਂ ਫਿਲਮ 'ਰੂਹੀ' 'ਚ ਦਿਖੇ ਸਨ। ਉਧਰ ਪੱਤਰਲੇਖਾ ਵੀ ਬਾਲੀਵੁੱਡ ਅਦਾਕਾਰਾ ਹੈ। ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ।
![PunjabKesari](https://static.jagbani.com/multimedia/12_58_521327983rao 5-ll.jpg)
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਲੰਬੇ ਸਮੇਂ ਦੀ ਡੇਟਿੰਗ ਤੋਂ ਬਾਅਦ ਰਾਜਕੁਮਾਰ ਰਾਓ ਸਾਲ 2021 'ਚ 14 ਨਵੰਬਰ ਨੂੰ ਪੱਤਰਲੇਖਾ ਨਾਲ ਵਿਆਹ ਕੀਤਾ ਸੀ।
ਕਾਨਸ 2022 ’ਚ ਦੀਪਿਕਾ ਨੇ ਬਲੈਕ ਡਰੈੱਸ ’ਚ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਤਸਵੀਰਾਂ
NEXT STORY