ਮੁੰਬਈ (ਬਿਊਰੋ)– ਜਬਰ-ਜ਼ਿਨਾਹ ਦੇ ਦੋਸ਼ ’ਚ ਗ੍ਰਿਫ਼ਤਾਰ ਟੀ. ਵੀ. ਅਦਾਕਾਰ ਪਰਲ ਵੀ ਪੁਰੀ ਨੂੰ ਵਸਈ ਦੀ ਇਕ ਅਦਾਲਤ ਨੇ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ। ਪਰਲ ਵੀ ਪੁਰੀ ਨੂੰ ਨਾਬਾਲਿਗ ਲੜਕੀ ਨਾਲ ਜਬਰ-ਜ਼ਿਨਾਹ ਦੇ ਦੋਸ਼ ’ਚ ਬੀਤੀ ਰਾਤ ਮੁੰਬਈ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਮੀਰਾ ਭਯੰਦਰ-ਵਸਈ ਵਿਰਾਰ (ਐੱਮ. ਬੀ. ਵੀ. ਵੀ.) ਪੁਲਸ ਨੇ ਦੋਸ਼ੀ ਅਦਾਕਾਰ ਨੂੰ ਅੰਬੋਲੀ ਥਾਣੇ ਦੇ ਪੁਲਸ ਕਰਮੀਆਂ ਦੀ ਸਹਾਇਤਾ ਨਾਲ ਸ਼ੁੱਕਰਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਸੀ।
ਪੁਲਸ ਮੁਤਾਬਕ ਦੋਸ਼ੀ ਅਦਾਕਾਰ ’ਤੇ ਧਾਰਾ 376 ਤੇ ਪਾਕਸੋ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਜਬਰ-ਜ਼ਿਨਾਹ ਦੇ ਦੋਸ਼ਾਂ ’ਚ ਗ੍ਰਿਫ਼ਤਾਰ ਅਦਾਕਾਰ ਦੇ ਹੱਕ ’ਚ ਆਈ ਕੌਰ ਬੀ, ਆਖੀ ਇਹ ਗੱਲ
ਅਧਿਕਾਰੀ ਮੁਤਾਬਕ ‘ਨਾਗਿਨ 3’, ‘ਬੇਨਪਨਾਹ ਪਿਆਰ’ ਤੇ ‘ਬ੍ਰਹਮਰਾਕਸ਼ਸ 2’ ਵਰਗੇ ਸੀਰੀਅਲਾਂ ’ਚ ਅਹਿਮ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਪੁਰੀ ਖ਼ਿਲਾਫ਼ ਇਕ ਨਾਬਾਲਿਗ ਲੜਕੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦੇ ਆਧਾਰ ’ਤੇ ਵਸਈ ਦੇ ਵਾਲਿਵ ਥਾਣੇ ’ਚ ਅਦਾਕਾਰ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
'ਪਾਣੀ ਪਾਣੀ' ਗੀਤ ਦਾ ਟੀਜ਼ਰ ਰਿਲੀਜ਼, ਰਾਜਾ ਬਣੇ ਬਾਦਸ਼ਾਹ ਤੇ ਜੈਕਲੀਨ ਬਣੀ ਰਾਣੀ (ਵੇਖੋ ਵੀਡੀਓ)
NEXT STORY