ਮੁੰਬਈ- ਰਾਮਾਨੰਦ ਸਾਗਰ ਦੇ ਸੀਰੀਅਲ 'ਰਾਮਾਇਣ' 'ਚ ਕਿਰਦਾਰ ਨਿਭਾਉਣ ਵਾਲੇ ਅਰਵਿੰਦ ਤ੍ਰਿਵੇਦੀ ਦੇ ਦਿਹਾਂਤ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ। ਅਰਵਿੰਦ ਤ੍ਰਿਵੇਦੀ ਦਾ 82 ਸਾਲ ਦੀ ਉਮਰ 'ਚ ਹਾਰਕ ਅਟੈਕ ਦੇ ਚੱਲਦੇ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦਿਹਾਂਤ 'ਤੇ ਸਿਤਾਰਿਆਂ ਅਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੋਗ ਪ੍ਰਗਟਾਇਆ ਹੈ। ਪੀ.ਐੱਮ ਨੇ ਸੋਸ਼ਲ ਮੀਡੀਆ 'ਤੇ ਆਪਣੇ ਟਵੀਟ ਦੇ ਰਾਹੀਂ ਦਿੱਗਜ ਕਲਾਕਾਰ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਟੀਵੀ ਸੀਰੀਅਲ ਦੇ ਨੱਟੂ ਕਾਕਾ ਉਰਫ ਘਨਸ਼ਿਆਮ ਨਾਇਕ ਦੇ ਦਿਹਾਂਤ 'ਤੇ ਵੀ ਖੂਬ ਦੁੱਖ ਪ੍ਰਗਟ ਕੀਤਾ ਹੈ।
ਪੀ.ਐੱਮ ਮੋਦੀ ਨੇ ਅਰਵਿੰਦ ਤ੍ਰਿਵੇਦੀ ਦੇ ਨਾਲ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ-'ਅਸੀਂ ਸ਼੍ਰੀ ਅਰਵਿੰਦ ਤ੍ਰਿਵੇਦੀ ਨੂੰ ਖੋਹ ਦਿੱਤਾ ਹੈ ਜੋ ਨਾ ਸਿਰਫ ਇਕ ਅਸਾਧਾਰਨ ਅਦਾਕਾਰ ਸਨ ਸਗੋਂ ਜਨਸੇਵਾ ਦੇ ਪ੍ਰਤੀ ਜੁਨੂਨੀ ਵੀ ਸਨ। ਭਾਰਤ ਦੀਆਂ ਪੀੜ੍ਹੀਆਂ ਉਨ੍ਹਾਂ ਨੂੰ ਰਾਮਾਇਣ ਟੀਵੀ ਸੀਰੀਅਲ 'ਚ ਉਨ੍ਹਾਂ ਦੇ ਕੰਮ ਲਈ ਯਾਦ ਰੱਖਣਗੀਆਂ।
ਉਨ੍ਹਾਂ ਤੋਂ ਇਲਾਵਾ ਪੀ.ਐੱਮ ਮੋਦੀ ਨੇ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਨੱਟੂ ਕਾਕਾ ਉਰਫ ਘਨਸ਼ਿਆਮ ਨਾਇਕ ਨੂੰ ਵੀ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਦਾ ਦਿਹਾਂਤ ਸੋਮਵਾਰ ਨੂੰ ਕੈਂਸਰ ਦੇ ਕਾਰਨ ਹੋ ਗਿਆ ਸੀ। ਪੀ.ਐੱਮ ਮੋਦੀ ਨੇ ਟਵੀਟ 'ਚ ਲਿਖਿਆ ਪਿਛਲੇ ਕੁਝ ਦਿਨਾਂ 'ਚ ਅਸੀਂ ਦੋ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਖੋਹ ਦਿੱਤਾ ਹੈ। ਉਨ੍ਹਾਂ ਦੋਵਾਂ ਕਲਾਕਾਰਾਂ ਨੇ ਆਪਣੇ ਕੰਮ ਨਾਲ ਲੋਕਾਂ ਦਾ ਦਿਲ ਜਿੱਤਿਆ ਸੀ। ਘਨਸ਼ਿਆਮ ਨਾਇਕ ਨੂੰ ਉਨ੍ਹਾਂ ਦੇ ਬਹੁਮੁਖੀ ਕਿਰਦਾਰਾਂ ਲਈ ਯਾਦ ਕੀਤਾ ਜਾਵੇਗਾ, ਵਿਸ਼ੇਸ਼ ਤੌਰ 'ਤੇ ਲੋਕਪ੍ਰਿਯ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ। ਉਹ ਬਹੁਤ ਦਿਆਲੂ ਇਨਸਾਨ ਸਨ। ਇਸ ਦੇ ਨਾਲ ਪੀ.ਐੱਮ ਨੇ ਨੱਟੂ ਕਾਕਾ ਦੇ ਨਾਲ ਆਪਣੀ ਤਸਵੀਰ ਵੀ ਸ਼ੇਅਰ ਕੀਤੀ। ਦੱਸ ਦੇਈਏ ਕਿ 82 ਸਾਲ ਦੇ ਅਰਵਿੰਦ ਤ੍ਰਿਵੇਦੀ ਕਾਫੀ ਸਮੇਂ ਤੋਂ ਬੀਮਾਰ ਸਨ ਅਤੇ ਦਿਲ ਦਾ ਦੌਰਾ ਪੈਣ ਦੇ ਚੱਲਦੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ।
ਉਨ੍ਹਾਂ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਮੁੰਬਈ 'ਚ ਕੀਤਾ ਜਾਵੇਗਾ। ਰਾਮਾਨੰਦ ਸਾਗਰ ਦੀ ਰਾਮਾਇਣ 'ਚ ਲੰਕਾਪਤੀ ਰਾਵਣ ਦਾ ਕਿਰਦਾਰ ਨਿਭਾ ਕੇ ਅਰਵਿੰਦ ਨੇ ਖਾਸ ਪ੍ਰਸਿੱਧੀ ਹਾਸਲ ਕੀਤੀ ਸੀ। ਉਧਰ ਮਸ਼ਹੂਰ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਘਨਸ਼ਿਆਮ ਨੇ ਨੱਟੂ ਕਾਕਾ ਦੇ ਕਿਰਦਾਰ ਨਾਲ ਖੂਬ ਚਰਚਾ ਬਟੋਰੀ ਸੀ।
ਆਰੀਅਨ ਡਰੱਗ ਕੇਸ: ਮੁਸ਼ਕਿਲ ਸਮੇਂ 'ਚ ਸ਼ਾਹਰੁਖ ਖਾਨ ਦੇ ਹੱਕ 'ਚ ਨਿੱਤਰੇ ਪ੍ਰਸ਼ੰਸਕ, ਆਖੀ ਇਹ ਗੱਲ
NEXT STORY