ਐਂਟਰਟੇਨਮੈਂਟ ਡੈਸਕ- ਲੁਧਿਆਣਾ 'ਚ ਨਵੇਂ ਸਾਲ ਦਾ ਜਸ਼ਨ ਬਹੁਤ ਹੀ ਖ਼ਾਸ ਰਿਹਾ। ਗਲੋਬਲ ਸਟਾਰ ਦਿਲਜੀਤ ਦੋਸਾਂਝ ਦੇ ‘ਦਿਲ ਲੁਮਿਨਾਟੀ ਟੂਰ’ ਦਾ ਫਾਈਨਲ ਕੰਸਰਟ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀ. ਏ. ਯੂ) ਦੇ ਫੁੱਟਬਾਲ ਸਟੇਡੀਅਮ 'ਚ ਕੀਤਾ। ਦਿਲਜੀਤ ਨੇ ਆਪਣੇ ਗੀਤਾਂ ਨਾਲ ਲੁਧਿਆਣਾ ਵਾਸੀਆਂ ਦਾ ਦਿਲ ਜਿੱਤ ਲਿਆ। ਦਿਲ-ਲੂਮੀਨਾਟੀ ਟੂਰ ਦਾ ਆਖਰੀ ਕੰਸਰਟ ਲੁਧਿਆਣਾ ਵਿੱਚ ਸਮਾਪਤ ਹੋਇਆ। ਦਿਲਜੀਤ ਨੇ ਇਕ ਵਾਰ ਸਟੇਜ ਤੋਂ ਕਿਹਾ ਕਿ "ਕਈਆਂ ਦੇ ਇਹ ਲਾਈਨ ਬਹੁਤ ਚੁੱਭਦੀ ਹੈ, ਪਰ ਅਸੀਂ ਤਾਂ ਵਾਰ-ਵਾਰ ਕਹਾਂਗੇ- ਮੈਂ ਹੂੰ ਪੰਜਾਬ ..."
'ਪੰਜਾਬੀ ਆ ਗਏ ਓਏ' ਸੁਣਦੇ ਹੀ ਝੂਮ ਉੱਠੇ ਦਰਸ਼ਕ
ਦਿਲਜੀਤ ਜਿਵੇਂ ਹੀ ਸਟੇਜ 'ਤੇ ਐਂਟਰੀ ਕੀਤੀ ਤਾਂ, ਉਨ੍ਹਾਂ ਨੇ ਆਪਣਾ ਸੱਜਾ ਹੱਥ ਚੁੱਕਿਆ ਅਤੇ ਕਿਹਾ, 'ਪੰਜਾਬੀ ਆ ਗਏ ਓਏ, ਇੰਨਾ ਸੁਣਦੇ ਹੀ ਸਾਰੇ ਦਰਸ਼ਕਾਂ ਨੇ ਦਿਲਜੀਤ ਦਾ ਹੂਟਿੰਗ ਨਾਲ ਸਵਾਗਤ ਕੀਤਾ। ਸਟੇਜ 'ਤੇ ਆਉਂਦੇ ਹੀ ਦਿਲਜੀਤ ਨੇ ਆਪਣੇ ਦਿਲ ਦੀਆਂ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਫਿਰ ਨਾਲ-ਨਾਲ ਆਪਣੇ ਗੀਤਾਂ ਉੱਤੇ ਖਚਾ-ਖਚ ਭਰੇ ਪੰਡਾਲ ਨੂੰ ਆਪਣੇ ਪੈਰਾਂ ਉੱਤੇ ਥਿਰਕਣ ਲਈ ਮਜਬੂਰ ਕਰ ਦਿੱਤਾ।
ਮੁੰਹਮਦ ਸਦੀਕ ਨਾਲ ਸਾਂਝੀ ਕੀਤੀ ਸਟੇਜ
ਇਸ ਮੌਕੇ ਦਿਲਜੀਤ ਦੋਸਾਂਝ ਨੇ ਪੰਜਾਬੀ ਗਾਇਕ ਮੁੰਹਮਦ ਸਦੀਕ ਨਾਲ ਸਟੇਜ ਸਾਂਝੀ ਕੀਤੀ। ਇਸ ਮੌਕੇ ਦੋਨਾਂ ਨੇ 'ਮਲਕੀ ਖੂਹ ਦੇ ਉਤੋ ਭਰਦੀ ਪਈ ਸੀ ਪਾਣੀ' ਗੀਤ ਗਾਇਆ ਜਿਸ ਦਾ ਦਰਸ਼ਕਾਂ ਵਲੋਂ ਖੂਬ ਆਨੰਦ ਮਾਣਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੁਦਰਤ ਦੀ ਗੋਦ 'ਚ ਦਿਲਜੀਤ ਦੋਸਾਂਝ, ਦਿਲ-ਲੂਮੀਨਾਟੀ ਟੂਰ ਨੂੰ ਲੈ ਕੇ ਰਹੇ ਸੁਰਖੀਆਂ 'ਚ
NEXT STORY