ਜਲੰਧਰ- ਮਹਾਰਾਸ਼ਟਰ ਦੇ ਆਬਕਾਰੀ ਵਿਭਾਗ ਨੇ ਐਤਵਾਰ ਨੂੰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਪੁਣੇ ’ਚ ਹੋਣ ਜਾ ਰਹੇ ਕੰਸਰਟ ’ਚ ਸ਼ਰਾਬ ਪਰੋਸਣ ਦਾ ਪਰਮਿਟ ਆਖ਼ਰੀ ਸਮੇਂ ’ਚ ਰੱਦ ਕਰ ਦਿੱਤਾ। ਐੱਨਸੀਪੀ ਦੀ ਯੁਵਾ ਇਕਾਈ ਤੇ ਭਾਜਪਾ ਨੇਤਾ ਚੰਦਰਕਾਂਤ ਪਾਟਿਲ ਨਾਲ ਕੁਝ ਸਥਾਨਕ ਲੋਕਾਂ ਤੇ ਜਥੇਬੰਦੀਆਂ ਦੇ ਸਖ਼ਤ ਵਿਰੋਧ ਤੋਂ ਬਾਅਦ ਵਿਭਾਗ ਨੇ ਇਹ ਫ਼ੈਸਲਾ ਲਿਆ। ਆਬਕਾਰੀ ਵਿਭਾਗ ਦੇ ਐੱਸਪੀ ਸੀਬੀ ਰਾਜਪੂਤ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰੋਗਰਾਮ ਵਾਲੀ ਥਾਂ ਦੇ ਮਾਲਕ ਤੋਂ ਇਕ ਅਰਜ਼ੀ ਮਿਲੀ ਸੀ ਜਿਸ ’ਚ ਮੰਗ ਕੀਤੀ ਗਈ ਸੀ ਕਿ ਕੰਸਰਟ ’ਚ ਸ਼ਰਾਬ ਪਰੋਸਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਇਹ ਵੀ ਪੜ੍ਹੋ- ਹਿਮਾਂਸ਼ੀ ਖੁਰਾਣਾ ਦੇ ਪਿਤਾ ਦੀਆਂ ਵਧੀਆਂ ਮੁਸ਼ਕਲਾਂ, ਜਾਣੋ ਮਾਮਲਾ
ਇਸ ਅਰਜ਼ੀ ’ਤੇ ਕਾਰਵਾਈ ਕਰਦੇ ਹੋਏ ਵਿਭਾਗ ਨੇ ਕੰਸਰਟ ’ਚ ਸ਼ਰਾਬ ਪਰੋਸਣ ਦੀ ਇਜਾਜ਼ਤ ਰੱਦ ਕਰ ਦਿੱਤੀ ਤੇ ਪ੍ਰਬੰਧਕਾਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਦਿਲਜੀਤ ਨੇ ਅਹਿਮਦਾਬਾਦ ’ਚ ਕੰਸਰਟ ’ਚ ਕਿਹਾ ਸੀ ਕਿ ਉਹ ਸ਼ਰਾਬ ’ਤੇ ਗਾਣੇ ਬਣਾਉਣਾ ਬੰਦ ਕਰਨ ਦੇਣਗੇ ਜੇਕਰ ਸਰਕਰ ਇਸ ’ਤੇ ਦੇਸ਼ ਪੱਧਰੀ ਪਾਬੰਦੀ ਲਗਾ ਦੇਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਸ਼ਹੂਰ Influencer ਦਾ ਪ੍ਰਾਈ. ਵੇਟ ਵੀਡੀਓ ਲੀਕ, ਕਿਹਾ ਮੈਂ ਬੋਲਡ...
NEXT STORY