ਮੁੰਬਈ- ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਸ ਸਮੇਂ ਆਪਣੇ ਕਰੀਅਰ 'ਚ ਬਹੁਤ ਉਚਾਈਆਂ ਨੂੰ ਛੂਹ ਰਹੇ ਹਨ। ਉਹ ਭਾਰਤ 'ਚ ਆਪਣੇ ਦਿਲ-ਲੁਮਿਨਾਟੀ ਟੂਰ ਕਾਰਨ ਸੁਰਖੀਆਂ 'ਚ ਹੈ। ਉਸ ਦੇ ਸ਼ੋਅ ਭਾਰਤ ਦੇ ਵੱਡੇ ਸ਼ਹਿਰਾਂ 'ਚ ਹਾਊਸਫੁੱਲ ਹੋ ਰਹੇ ਹਨ। ਇਸ ਪੰਜਾਬੀ ਗਾਇਕ ਦੇ ਖਿਲਾਫ ਕਈ ਐਡਵਾਈਜ਼ਰੀਆਂ ਅਤੇ ਨੋਟਿਸ ਵੀ ਜਾਰੀ ਕੀਤੇ ਜਾ ਚੁੱਕੇ ਹਨ। ਜਿਸ ਨੂੰ ਲੈ ਕੇ ਹੁਣ ਦਿਲਜੀਤ ਨੇ ਆਪਣਾ ਦੁੱਖ ਪ੍ਰਗਟ ਕੀਤਾ ਹੈ। ਆਪਣੇ ਮੁੰਬਈ ਕੰਸਰਟ 'ਚ ਦਿਲਜੀਤ ਨੇ ਆਪਣੇ ਖਿਲਾਫ ਜਾਰੀ ਇਸ ਐਡਵਾਈਜ਼ਰੀ 'ਤੇ ਪ੍ਰਤੀਕਿਰਿਆ ਦਿੱਤੀ ਹੈ। ਹੁਣ ਦਿਲਜੀਤ ਦੀ ਪ੍ਰਤੀਕਿਰਿਆ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ-ਮਸ਼ਹੂਰ ਸੋਸ਼ਲ ਮੀਡੀਆ Influencer ਦਾ ਹੋਇਆ ਦਿਹਾਂਤ, ਕੈਂਸਰ ਤੋਂ ਹਾਰੀ ਜੰਗ
ਦਿਲਜੀਤ ਦੋਸਾਂਝ ਨੇ ਅੰਮ੍ਰਿਤ ਮੰਥਨ ਦੀ ਦਿੱਤੀ ਮਿਸਾਲ
ਦਿਲਜੀਤ ਨੇ ਸਰੋਤਿਆਂ ਨਾਲ ਗੱਲਬਾਤ ਕਰਕੇ ਆਪਣੇ ਕੰਸਰਟ ਦੀ ਸ਼ੁਰੂਆਤ ਕੀਤੀ। ਅਦਾਕਾਰ ਨੇ ਕਿਹਾ, 'ਅੱਜ ਸਵੇਰੇ ਮੈਨੂੰ ਪਤਾ ਲੱਗਾ ਕਿ ਮੇਰੇ ਖਿਲਾਫ ਇਕ ਹੋਰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਪਰ ਮੈਂ ਇਹ ਯਕੀਨੀ ਬਣਾਵਾਂਗਾ ਕਿ ਤੁਸੀਂ ਲੋਕ ਸ਼ੋਅ ਦਾ ਆਨੰਦ ਮਾਣੋ। ਅੱਜ ਰਾਤ ਮੈਂ ਇਹੀ ਸੋਚ ਕੇ ਇਹ ਸ਼ੋਅ ਕਰਨ ਜਾ ਰਿਹਾ ਹਾਂ। ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਅੰਮ੍ਰਿਤ ਮੰਥਨ ਬਾਰੇ ਜਾਣਦੇ ਹੋ!'
ਇਹ ਵੀ ਪੜ੍ਹੋ-ਕੀ ਹਿਨਾ ਖ਼ਾਨ ਕਰਨ ਜਾ ਰਹੀ ਹੈ ਵਿਆਹ! ਪੋਸਟ ਦੇਖ ਭੰਬਲਭੂਸੇ 'ਚ ਪਏ ਫੈਨਜ਼
ਦਿਲਜੀਤ ਨੇ ਕਿਹਾ- 'ਲੋਕ ਤੁਹਾਡੇ 'ਤੇ ਜ਼ਹਿਰ ਸੁੱਟਣਗੇ'
ਉਸ ਨੇ ਅੱਗੇ ਕਿਹਾ ਕਿ ਕਿਵੇਂ ਅੰਮ੍ਰਿਤ ਮੰਥਨ ਦੌਰਾਨ, ਸਾਰਾ ਅੰਮ੍ਰਿਤ ਦੇਵਤਿਆਂ ਨੂੰ ਚਲਾ ਗਿਆ, ਜਦਕਿ ਭਗਵਾਨ ਸ਼ਿਵ ਨੇ ਜ਼ਹਿਰ ਪੀ ਲਿਆ ਸੀ। ਹਾਲਾਂਕਿ, ਉਨ੍ਹਾਂ ਨੇ ਜ਼ਹਿਰ ਨੂੰ ਅੰਦਰ ਨਹੀਂ ਜਾਣ ਦਿੱਤਾ ਸੀ ਸਗੋਂ ਆਪਣੇ ਗਲੇ 'ਚ ਰੱਖਿਆ ਸੀ। ਗਾਇਕ ਨੇ ਅੱਗੇ ਕਿਹਾ, 'ਮੈਂ ਇਸ ਤੋਂ ਜੋ ਸਿੱਖਿਆ ਹੈ ਉਹ ਇਹ ਹੈ ਕਿ ਲੋਕ ਤੁਹਾਡੇ 'ਤੇ ਕਿੰਨਾ ਵੀ ਜ਼ਹਿਰ ਸੁੱਟਣਾ ਚਾਹੁੰਦੇ ਹਨ, ਤੁਹਾਨੂੰ ਇਸ ਨੂੰ ਅੰਦਰ ਨਹੀਂ ਲੈਣਾ ਚਾਹੀਦਾ। ਲੋਕ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰਨਗੇ, ਪਰ ਤੁਹਾਨੂੰ ਕਦੇ ਵੀ ਇਸ ਦਾ ਤੁਹਾਡੇ 'ਤੇ ਅਸਰ ਨਹੀਂ ਹੋਣ ਦੇਣਾ ਚਾਹੀਦਾ। ਇਸ ਤੋਂ ਬਾਅਦ ਗਾਇਕ ਨੇ ਦਰਸ਼ਕਾਂ ਨਾਲ ਵਾਅਦਾ ਕੀਤਾ ਕਿ ਉਹ ਸ਼ੋਅ ਦੌਰਾਨ ਮਸਤੀ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੀ ਹਿਨਾ ਖ਼ਾਨ ਕਰਨ ਜਾ ਰਹੀ ਹੈ ਵਿਆਹ! ਪੋਸਟ ਦੇਖ ਭੰਬਲਭੂਸੇ 'ਚ ਪਏ ਫੈਨਜ਼
NEXT STORY