ਮੁੰਬਈ (ਬਿਊਰੋ)– ਸ਼ਾਇਦ ‘ਬਿੱਗ ਬੌਸ 13’ ਤੋਂ ਬਾਅਦ ‘ਬਿੱਗ ਬੌਸ ਓ. ਟੀ. ਟੀ. 2’ ਹੀ ਅਜਿਹਾ ਸੀਜ਼ਨ ਹੈ, ਜਿਸ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ। ਇਹ ਸ਼ੋਅ ਜਦੋਂ ਤੋਂ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਚਰਚਾ ’ਚ ਹੈ। ਇਸ ਵਾਰ ਸੀਜ਼ਨ ’ਚ ਮਹੇਸ਼ ਭੱਟ ਦੀ ਧੀ ਪੂਜਾ ਭੱਟ ਵੀ ਨਜ਼ਰ ਆ ਰਹੀ ਹੈ। ਉਸ ਨੂੰ ਸ਼ੋਅ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਸ਼ੋਅ ’ਚ ਪੂਜਾ ਬਹੁਤ ਹੀ ਬੇਬਾਕੀ ਨਾਲ ਆਪਣੀ ਰਾਏ ਜ਼ਾਹਿਰ ਕਰਦੀ ਨਜ਼ਰ ਆ ਰਹੀ ਹੈ। ਹੁਣ ਇਸ ਦੌਰਾਨ ਖ਼ਬਰ ਆ ਰਹੀ ਹੈ ਕਿ ਪੂਜਾ ਭੱਟ ਰਾਤੋਂ-ਰਾਤ ਸ਼ੋਅ ਤੋਂ ਬਾਹਰ ਹੋ ਗਈ ਹੈ। ਪ੍ਰਸ਼ੰਸਕ ਇਸ ਖ਼ਬਰ ਤੋਂ ਹੈਰਾਨ ਹਨ ਤੇ ਇਸ ਦੇ ਪਿੱਛੇ ਦਾ ਕਾਰਨ ਹੈਰਾਨ ਕਰਨ ਵਾਲਾ ਹੈ।
ਟੈਲੀ ਚੱਕਰ ਦੀ ਰਿਪੋਰਟ ਮੁਤਾਬਕ ਪੂਜਾ ਭੱਟ ਨੇ ਮੈਡੀਕਲ ਕਾਰਨਾਂ ਕਰਕੇ ਸ਼ੋਅ ਨੂੰ ਅਲਵਿਦਾ ਆਖ ਦਿੱਤਾ ਹੈ। ਜਿਵੇਂ ਹੀ ਇਹ ਖ਼ਬਰ ਆਈ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਨਿਰਾਸ਼ ਹੋ ਗਏ। ਜ਼ਿਕਰਯੋਗ ਹੈ ਕਿ ਪੂਜਾ ਭੱਟ ਸ਼ੋਅ ਦੀ ਮਜ਼ਬੂਤ ਦਾਅਵੇਦਾਰ ਬਣ ਕੇ ਉੱਭਰੀ ਸੀ ਤੇ ਲੋਕ ਉਸ ਨੂੰ ਸ਼ੋਅ ’ਚ ਕਾਫੀ ਪਸੰਦ ਕਰ ਰਹੇ ਸਨ। ਹਾਲਾਂਕਿ ਅਦਾਕਾਰਾ ਨੂੰ ਘਰੋਂ ਕੱਢਣ ਤੋਂ ਬਾਅਦ ਕੁਝ ਮੈਂਬਰਾਂ ਨੂੰ ਰਾਹਤ ਜ਼ਰੂਰ ਮਿਲੀ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਖ਼ਬਰਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : 25 ਸਾਲ ਦੀ ਉਮਰ ’ਚ ਕਰੋੜਪਤੀ ਬਣਿਆ ‘Bigg Boss OTT 2’ ’ਚ ਨਜ਼ਰ ਆਉਣ ਵਾਲਾ ਯੂਟਿਊਬਰ ਅਭਿਸ਼ੇਕ ਮਲਹਾਨ
ਪੂਜਾ ਭੱਟ ਦੀ ਬੇਦਖ਼ਲੀ ਦਾ ਜੇਕਰ ਕਿਸੇ ਨੂੰ ਸਭ ਤੋਂ ਵੱਧ ਅਸਰ ਪਿਆ ਹੈ ਤਾਂ ਉਹ ਹੈ ਬੇਬੀਕਾ। ਬੇਬੀਕਾ ਪੂਜਾ ਭੱਟ ਦੇ ਸਭ ਤੋਂ ਨੇੜੇ ਸੀ ਤੇ ਜਦੋਂ ਵੀ ਬੇਬੀਕਾ ਕੋਈ ਗਲਤ ਕੰਮ ਕਰਦੀ ਸੀ ਜਾਂ ਗੜਬੜ ਕਰਦੀ ਸੀ ਤਾਂ ਪੂਜਾ ਭੱਟ ਉਸ ਦਾ ਧਿਆਨ ਰੱਖਦੀ ਸੀ ਤੇ ਹਮੇਸ਼ਾ ਉਸ ਦੇ ਨਾਲ ਖੜ੍ਹੀ ਰਹਿੰਦੀ ਸੀ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਬੇਬੀਕਾ ਪੂਜਾ ਤੋਂ ਬਿਨਾਂ ਘਰ ’ਚ ਇਕੱਲੀ ਕੀ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਾਇਕ ਦਿਲਜੀਤ ਦੋਸਾਂਝ ਨੇ ਮੁੜ ਵਧਾਇਆ ਪੰਜਾਬੀਆਂ ਦਾ ਮਾਣ, ਹਾਸਲ ਕੀਤੀ ਇਕ ਹੋਰ ਵੱਡੀ ਉਪਲੱਬਧੀ
NEXT STORY