ਮੁੰਬਈ - ਸਾਊਥ ਦੇ ਸੁਪਰਸਟਾਰ ਪ੍ਰਭਾਸ ਅੱਜ-ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ 'ਫੌਜੀ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਇਸ ਫ਼ਿਲਮ ਦੇ ਸੈੱਟ ਤੋਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਲੀਕ ਹੋ ਗਈਆਂ ਸਨ, ਜਿਸ ਤੋਂ ਬਾਅਦ ਫ਼ਿਲਮ ਦੇ ਮੇਕਰਸ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਮੇਕਰਸ ਨੇ ਨੇਟੀਜ਼ਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਲੀਕ ਹੋਇਆ ਕੰਟੈਂਟ ਸਾਂਝਾ ਕਰੇਗਾ, ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮੇਕਰਸ ਨੇ ਜਾਰੀ ਕੀਤਾ ਅਧਿਕਾਰਤ ਬਿਆਨ
ਫ਼ਿਲਮ ਦੇ ਅਧਿਕਾਰਤ ਐਕਸ (ਟਵਿੱਟਰ) ਅਕਾਊਂਟ ਰਾਹੀਂ ਮੇਕਰਸ ਨੇ ਕਿਹਾ, “ਸਾਡੇ ਧਿਆਨ 'ਚ ਆਇਆ ਹੈ ਕਿ ਕੁਝ ਅਕਾਊਂਟ 'ਫੌਜੀ' ਦੇ ਸੈੱਟ ਤੋਂ ਲੀਕ ਹੋਈਆਂ ਤਸਵੀਰਾਂ ਫੈਲਾ ਰਹੇ ਹਨ। ਕਿਰਪਾ ਕਰਕੇ ਇਸ ਨੂੰ ਇਕ ਸਖ਼ਤ ਚੇਤਾਵਨੀ ਮੰਨੋ, ਅਜਿਹੇ ਕਿਸੇ ਵੀ ਕੰਟੈਂਟ ਦੀ ਰਿਪੋਰਟ ਕੀਤੀ ਜਾਵੇਗੀ ਅਤੇ ਇਸ 'ਚ ਸ਼ਾਮਲ ਲੋਕਾਂ ਵਿਰੁੱਧ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ”। ਉਨ੍ਹਾਂ ਅੱਗੇ ਕਿਹਾ ਕਿ ਇਹ ਲੀਕਸ ਉਸ ਸਿਨੇਮੈਟਿਕ ਅਨੁਭਵ ਨੂੰ ਖ਼ਰਾਬ ਕਰਦੇ ਹਨ ਜਿਸ ਨੂੰ ਬਹੁਤ ਮਿਹਨਤ ਨਾਲ ਤਿਆਰ ਕੀਤਾ ਜਾ ਰਿਹਾ ਹੈ।
ਨਿਰਦੇਸ਼ਕ ਦੀ ਪ੍ਰਸ਼ੰਸਕਾਂ ਨੂੰ ਅਪੀਲ
ਫ਼ਿਲਮ ਦੇ ਨਿਰਦੇਸ਼ਕ ਹਨੂ ਰਾਘਵਪੁੜੀ ਨੇ ਵੀ ਟਵੀਟ ਕਰਕੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਲਿਖਿਆ ਕਿ ਅਸੀਂ ਇਸ ਫ਼ਿਲਮ 'ਚ ਆਪਣੀ ਜਾਨ ਲਗਾ ਦਿੱਤੀ ਹੈ ਤਾਂ ਜੋ ਤੁਹਾਨੂੰ ਕੁਝ ਖਾਸ ਦੇ ਸਕੀਏ, ਇਸ ਲਈ ਲੀਕਸ ਰਾਹੀਂ ਇਸ ਜਾਦੂ ਨੂੰ ਖ਼ਰਾਬ ਨਾ ਕਰੋ ਅਤੇ ਫ਼ਿਲਮ ਦਾ ਅਨੁਭਵ ਸਿਨੇਮਾਘਰਾਂ 'ਚ ਹੀ ਕਰੋ।
ਵੱਡੀ ਸਟਾਰ ਕਾਸਟ ਅਤੇ ਰਿਲੀਜ਼ ਦੀ ਯੋਜਨਾ
ਦੱਸ ਦੇਈਏ ਕਿ ਇਸ ਫ਼ਿਲਮ 'ਚ ਪ੍ਰਭਾਸ ਦੇ ਨਾਲ ਇਮਾਨਵੀ ਮੁੱਖ ਭੂਮਿਕਾ ਵਿੱਚ ਹੈ। ਇਸ ਤੋਂ ਇਲਾਵਾ ਫ਼ਿਲਮ 'ਚ ਮਿਥੁਨ ਚੱਕਰਵਰਤੀ, ਅਨੁਪਮ ਖੇਰ ਅਤੇ ਜਯਾ ਪ੍ਰਦਾ ਵਰਗੇ ਦਿੱਗਜ ਕਲਾਕਾਰ ਵੀ ਨਜ਼ਰ ਆਉਣਗੇ। ਹਾਲਾਂਕਿ ਅਧਿਕਾਰਤ ਤੌਰ 'ਤੇ ਤਰੀਕ ਦਾ ਐਲਾਨ ਨਹੀਂ ਹੋਇਆ ਹੈ, ਪਰ ਖਬਰਾਂ ਮੁਤਾਬਕ ਮੇਕਰਸ ਇਸ ਫ਼ਿਲਮ ਨੂੰ ਇਸੇ ਸਾਲ ਦੁਸਹਿਰੇ ਦੇ ਨੇੜੇ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ।
ਪ੍ਰਭਾਸ ਦੇ ਕੋਲ 'ਫੌਜੀ' ਤੋਂ ਇਲਾਵਾ 'ਸਪਿਰਿਟ', 'ਸਾਲਾਰ 2' ਅਤੇ 'ਕਲਕੀ 2898 ਏਡੀ 2' ਵਰਗੀਆਂ ਕਈ ਹੋਰ ਵੱਡੀਆਂ ਫ਼ਿਲਮਾਂ ਵੀ ਪਾਈਪਲਾਈਨ 'ਚ ਹਨ।
'ਇਕੱਲਿਆਂ ਰੋਈ...', ਵਿਆਹ ਦੇ 15 ਸਾਲਾਂ ਬਾਅਦ ਤਲਾਕ ਲੈ ਰਹੀ ਅਦਾਕਾਰਾ; ਬਿਆਨ ਕੀਤਾ ਦਰਦ
NEXT STORY