ਮੁੰਬਈ (ਬਿਊਰੋ)– ਸਾਊਥ ਫ਼ਿਲਮ ਇੰਡਸਟਰੀ ਦੇ ਸ਼ਾਨਦਾਰ ਅਦਾਕਾਰ ਪ੍ਰਭਾਸ ਦੀ ਆਗਾਮੀ ਫ਼ਿਲਮ ‘ਰਾਧੇ ਸ਼ਿਆਮ’ 14 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਸੀ, ਜਿਸ ਨੂੰ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਵਿਚਾਲੇ ਖ਼ਬਰ ਆ ਰਹੀ ਹੈ ਕਿ ਫ਼ਿਲਮ ਨੂੰ ਸਿੱਧੇ ਓ. ਟੀ. ਟੀ. ’ਤੇ ਰਿਲੀਜ਼ ਕਰਨ ਲਈ ਮੇਕਰਜ਼ ਨੂੰ 400 ਕਰੋੜ ਰੁਪਏ ਦਾ ਆਫਰ ਮਿਲਿਆ ਹੈ।
ਦੱਸ ਦੇਈਏ ਕਿ ਫ਼ਿਲਮ ਦਾ ਜਦੋਂ ਤੋਂ ਐਲਾਨ ਹੋਇਆ ਹੈ, ਉਦੋਂ ਤੋਂ ਖ਼ਬਰਾਂ ’ਚ ਬਣੀ ਹੋਈ ਹੈ। ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਟਰੇਲਰ ’ਚ ਲੋਕਾਂ ਨੂੰ ਪ੍ਰਭਾਸ ਤੇ ਅਦਾਕਾਰਾ ਪੂਜਾ ਹੇਗੜੇ ਦੀ ਦਮਦਾਰ ਕੈਮਿਸਟਰੀ ਦੇਖਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਅਜਿਹੇ ’ਚ ਦਰਸ਼ਕ ਫ਼ਿਲਮ ਦਾ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ।
ਕੋਰੋਨਾ ਵਾਇਰਸ ਕਾਰਨ ਹਾਲ ਹੀ ’ਚ ਦਿੱਲੀ ਸਰਕਾਰ ਨੇ ਰਾਜਧਾਨੀ ’ਚ ਸਿਨੇਮਾਘਰਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਸੀ। ਕਈ ਸੂਬਿਆਂ ’ਚ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਦੇ ਮੱਦੇਨਜ਼ਰ ‘ਰਾਧੇ ਸ਼ਿਆਮ’ ਤੋਂ ਇਲਾਵਾ ਹਾਲ ਹੀ ’ਚ ਕਈ ਫ਼ਿਲਮਾਂ ਮੁਲਤਵੀ ਹੋ ਗਈਆਂ ਹਨ।
ਇਹ ਖ਼ਬਰ ਵੀ ਪੜ੍ਹੋ : ਇੰਤਜ਼ਾਰ ਖ਼ਤਮ! ਕਪਿਲ ਸ਼ਰਮਾ ਦੀ OTT ’ਤੇ ਐਂਟਰੀ, ਇਸ ਦਿਨ ਰਿਲੀਜ਼ ਹੋਵੇਗੀ ਵੀਡੀਓ
ਟਰੈਂਡ ਐਨਾਲਿਸਟ ਮਨੋਬਾਲਾ ਵਿਜੇਬਲਨ ਨੇ ਆਪਣੇ ਟਵਿਟਰ ਹੈਂਡਲ ’ਤੇ ਕਿਹਾ ਹੈ ਕਿ ਫ਼ਿਲਮ ਸਿੱਧੀ ਓ. ਟੀ. ਟੀ. ’ਤੇ ਰਿਲੀਜ਼ ਹੋਵੇਗੀ। ਆਪਣੇ ਟਵੀਟ ’ਚ ਵਿਜੇਬਲਨ ਨੇ ਲਿਖਿਆ, ‘ਸਿੱਧਾ ਓ. ਟੀ. ਟੀ. ’ਤੇ ਰਿਲੀਜ਼ ਲਈ ਇਕ ਪ੍ਰਮੁੱਖ ਓ. ਟੀ. ਟੀ. ਪਲੇਟਫਾਰਮ ਵਲੋਂ ਫ਼ਿਲਮ ਨੂੰ 400 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ।’
ਹਾਲਾਂਕਿ ਫ਼ਿਲਮ ਕਿਸ ਪਲੇਟਫਾਰਮ ’ਤੇ ਆਵੇਗੀ, ਇਸ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲ ਹੀ ’ਚ ਖ਼ਬਰ ਆਈ ਸੀ ਕਿ ਸਿਨੇਮਾਘਰਾਂ ’ਚ ਰਿਲੀਜ਼ ਦੇ ਇਕ ਮਹੀਨੇ ਅੰਦਰ ‘ਰਾਧੇ ਸ਼ਿਆਮ’ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੇਵੋਲੀਨਾ ਨੇ 15 ਘੰਟੇ ਦੇ ਟਾਸਕ ਤੋਂ ਬਾਅਦ ਪੈਂਟ 'ਚ ਕੀਤੀ ਟਾਇਲਟ, ਸਹਿਜਪਾਲ ਨੂੰ ਕਿਹਾ-'ਮੇਰੇ 'ਤੇ ਪਾਣੀ ਸੁੱਟੋ'
NEXT STORY