ਮੁੰਬਈ : ਖ਼ਬਰ ਹੈ ਕਿ ਬਾਲੀਵੁੱਡ ਦੀ 'ਡਿੰਪਲ ਕੁਈਨ' ਪ੍ਰਿਟੀ ਜ਼ਿੰਟਾ ਨੇ ਵਿਆਹ ਕਰ ਲਿਆ ਹੈ। ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਕੱਲ ਲਾਸ ਏਂਜਲਸ 'ਚ ਇਕ ਛੋਟੇ ਅਤੇ ਬੇਹੱਦ ਨਿਜੀ ਸਮਾਗਮ 'ਚ ਪ੍ਰਿਟੀ ਜ਼ਿੰਟਾ ਨੇ ਆਪਣੇ ਬੁਆਏਫ੍ਰੈਂਡ ਜੀਨ ਗੁਡਇਨਫ ਨਾਲ ਵਿਆਹ ਕਰ ਲਿਆ ਹੈ। ਹਾਲ ਹੀ 'ਚ ਪ੍ਰਿਟੀ ਦੀ ਆਪਣੇ ਪਤੀ ਨਾਲ ਤਸਵੀਰ ਵੀ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਪ੍ਰਿਟੀ ਜ਼ਿੰਟਾ ਦੀਆਂ ਬੈਸਟ ਫ੍ਰੈਂਡਸ ਸੁਜ਼ੈਨ ਖਾਨ ਅਤੇ ਸੁਰੀਲੀ ਗੋਇਲ ਵੀ ਇਸ ਵਿਆਹ 'ਚ ਸ਼ਾਮਲ ਹੋਈਆਂ। ਇਸ ਦੌਰਾਨ ਸੁਜ਼ੈਨ ਖਾਨ ਨੇ ਉਥੋਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਹ ਵਿਆਹ ਤੋਂ ਬਾਅਦ ਦਾ ਸਮਾਂ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ।
ਪ੍ਰਿਟੀ ਅਤੇ ਜੀਨ ਦੀ ਮੁਲਾਕਾਤ ਕੁਝ ਸਾਲ ਪਹਿਲਾਂ ਅਮਰੀਕਾ ਦੇ ਇਕ ਟਰਿੱਪ ਦੌਰਾਨ ਹੋਈ ਸੀ। 2015 'ਚ ਆਈ.ਪੀ.ਐੱਲ. ਫਾਈਨਲ ਦੌਰਾਨ ਵੀ ਉਹ ਪ੍ਰਿਟੀ ਦੇ ਨਾਲ ਸਨ। ਪ੍ਰਿਟੀ ਦਾ ਨਾਂ ਹੁਣ ਤੱਕ ਕਈ ਵਿਅਕਤੀਆਂ ਨਾਲ ਜੁੜ ਚੁੱਕਾ ਹੈ। ਇਨ੍ਹਾਂ 'ਚ ਬਿਜ਼ਨੈੱਸਮੈਨ ਨੇਸ ਵਾਡੀਆ ਦਾ ਨਾਂ ਵੀ ਸ਼ਾਮਲ ਹੈ। ਦੋਵੇਂ ਪਿਛਲੇ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਪ੍ਰਿਟੀ ਆਪਣੇ ਨਜ਼ਦੀਕੀ ਦੋਸਤਾਂ ਨਾਲ ਅਪ੍ਰੈਲ 'ਚ ਆਈ.ਪੀ.ਐੱਲ. ਦੇ ਨੇੜੇ ਭਾਰਤੀ ਤਰੀਕੇ ਨਾਲ ਬੈਂਡ, ਵਾਜੇ ਤੇ ਬਰਾਤ ਨਾਲ ਵਿਆਹ ਕਰੇਗੀ। ਖੈਰ, ਅਸੀਂ ਪ੍ਰਿਟੀ ਜ਼ਿੰਟਾ ਨੂੰ ਵਿਆਹ ਲਈ ਬੇਹੱਦ ਵਧਾਈਆਂ ਦਿੰਦੇ ਹਾਂ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਆਸ ਕਰਦੇ ਹਾਂ।
Pics: ਬਿਪਾਸ਼ਾ-ਕਰਨ ਤੋਂ ਲੈ ਕੇ ਆਲੀਆ-ਸਿਦਾਰਥ ਇੰਸਟਾਗ੍ਰਾਮ 'ਤੇ ਛਾਏ
NEXT STORY