ਲਾਸ ਏਂਜਲਸ : ਬਾਲੀਵੁੱਡ ਦੀ ਡਿੰਪਲ ਗਰਲ ਭਾਵ ਅਦਾਕਾਰਾ ਪ੍ਰਿਟੀ ਜ਼ਿੰਟਾ ਨੇ ਬੀਤੇ ਦਿਨੀਂ ਹੀ ਆਪਣੀ ਇਕ ਖੂਬਸੂਰਤ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਉਨ੍ਹਾਂ ਨੇ ਚੂੜਾ ਪਾਇਆ ਹੋਇਆ ਹੈ। ਜਾਣਕਾਰੀ ਅਨੁਸਾਰ ਪ੍ਰਿਟੀ ਨੇ ਪਿਛਲੇ ਮਹੀਨੇ ਹੀ ਅਮਰੀਕਾ ਦੇ ਰਹਿਣ ਵਾਲੇ ਜੀਨ ਗੁਡਇਨਫ ਨਾਲ ਵਿਆਹ ਦੇ ਬੰਧਨ 'ਚ ਬੱਝੀ ਹੈ। ਅਦਾਕਾਰਾ ਪ੍ਰਿਟੀ ਨੇ ਬੀਤੇ ਦਿਨੀਂ ਹੀ ਟਵਿੱਟਰ ਨੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ, ਜਿਸ ਦੌਰਾਨ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਤੋਂ ਉਨ੍ਹਾਂ ਜ਼ਿੰਦਗੀ ਦੀ ਨਵੀਂ ਪਾਰੀ ਬਾਰੇ ਪੁੱਛਿਆ।
ੱਜ਼ਿਕਰਯੋਗ ਹੈ ਕਿ ਉਨ੍ਹਾਂ ਟਵਿੱਟਰ 'ਤੇ ਇਕ ਸੈਲਫੀ ਸਾਂਝੀ ਕੀਤੀ, ਜਿਸ 'ਚ ਉਹ ਚੂੜੇ ਅਤੇ ਚਿਹਰੇ 'ਤੇ ਵੱਡੀ ਜਿਹੀ ਮੁਸਕਾਨ ਨਾਲ ਉਹ ਆਪਣੇ ਦਿਲ ਅਤੇ ਖੁਸ਼ਹਾਲ ਜੀਵਨ ਬਾਰੇ ਦੱਸ ਰਹੀ ਹੈ। ਉਨ੍ਹਾਂ ਨੇ ਇਹ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ 'ਚ ਲਿਖਿਆ, ''ਤੁਸੀਂ ਪੁੱਛ ਰਹੇ ਹੋ, ਤਾਂ ਦੱਸ ਦਵਾਂ ਕਿ ਵਿਆਹੁਤਾ ਹੋਣ ਤੋਂ ਵੱਖ ਅਤੇ ਦਿਲਚਸਪ ਗੱਲ ਕੁਝ ਮਹੀਨਿਆਂ ਲਈ ਚੂੜਾ ਪਾਉਣਾ ਹੈ।''
ਜ਼ਿਕਰਯੋਗ ਹੈ ਕਿ ਵਿਆਹ ਤੋਂ ਪਹਿਲਾਂ ਪ੍ਰਿਟੀ ਦਾ ਨਾਂ ਸਾਬਕਾ ਬਾਂਬੇ ਡਾਇੰਗ ਕੰਪਨੀ ਦੇ ਵਾਰਿਸ ਨੈੱਸ ਵਾਡੀਆ ਨਾਲ ਵੀ ਜੁੜ ਚੁੱੁਕਿਆ ਹੈ। ਦੋਹਾਂ ਨੇ ਫਰਵਰੀ 2005 ਤੋਂ ਮਈ 2009 ਤੱਕ ਇਕ-ਦੂਜੇ ਨੂੰ ਡੇਟ ਕੀਤਾ ਸੀ।
BIRTHDAY GIRL : 38 ਸਾਲਾ ਰਾਣੀ ਮੁਖਰਜੀ ਨੇ ਇਨ੍ਹਾਂ ਮਸ਼ਹੂਰ ਅਤੇ ਦਮਦਾਰ ਫਿਲਮਾਂ ਨਾਲ ਬਣਾਈ ਖਾਸ ਪਛਾਣ (pics)
NEXT STORY