ਬਾਲੀਵੁੱਡ ਡੈਸਕ: ਭਾਰਤ ਵਰਗੇ ਦੇਸ਼ ’ਚ ਜਿੱਥੇ ਔਰਤਾਂ ਅੱਜ ਵੀ ਮਰਦਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਜਿੱਥੇ ਕਿ ਇੰਜਸਟਰੀ ’ਚ ਅਦਾਕਾਰਾਂ ਬਰਾਬਰ ਤਨਖ਼ਾਹ ਅਤੇ ਜਿਨਸੀ ਪਰੇਸ਼ਾਨੀ ਵਰਗੇ ਮੁੱਦਿਆਂ ਨਾਲ ਲੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਪਰਫਿਊਮ ਦੇ ਇਸ਼ਤਿਹਾਰਾਂ ਨੇ ਦੇਸ਼ ਭਰ ’ਚ ਹੰਗਾਮਾ ਮਚਾ ਦਿੱਤਾ ਹੈ। ਪਰਫਿਊਮ ਦੇ ਬ੍ਰਾਂਡ ਨੇ ਅਜਿਹਾ ਵਿਗਿਆਪਨ ਬਣਾਇਆ ਹੈ ਜੋ ਵਿਵਾਦਾਂ ’ਚ ਆਉਣਾ ਤੈਅ ਹੈ। ਇਸ ਇਸ਼ਤਿਹਾਰ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਈ ਮਸ਼ਹੂਰ ਹਸਤੀਆਂ ਨੇ ਇਸ ਦੀ ਆਲੋਚਨਾ ਕੀਤੀ ਅਤੇ ਇਸ ਨੂੰ ਬਲਾਤਕਾਰ ਨੂੰ ਉਤਸ਼ਾਹਿਤ ਕਰਨ ਵਾਲਾ ਕਰਾਰ ਦਿੱਤਾ ਹੈ। ਪ੍ਰਿਅੰਕਾ ਚੋਪੜਾ, ਫ਼ਰਹਾਨ ਅਖ਼ਤਰ, ਰਿਚਾ ਚੱਢਾ ਅਤੇ ਸਵਰਾ ਭਾਸਕਰ ਵਰਗੀਆਂ ਅਦਾਕਾਰਾਂ ਨੇ ਇਸ਼ਤਿਹਾਰ ਬਾਰੇ ਆਪਣੀ ਰਾਏ ਜ਼ਾਹਰ ਕੀਤੀ ਹੈ।
ਇਹ ਵੀ ਪੜ੍ਹੋ: ਤੁਰਕੀ ਦੀਆਂ ਸੜਕਾਂ 'ਤੇ ਮਲਾਇਕਾ ਨੇ ਬਿਖੇਰੇ ਹੁਸਨ ਦੇ ਜਲਵੇ, ਲਾਲ ਡਰੈੱਸ 'ਚ ਦਿੱਤੇ ਖੂਬਸੂਰਤ ਪੋਜ਼ (ਤਸਵੀਰਾਂ)
ਪ੍ਰਿਅੰਕਾ ਚੋਪੜਾ ਨੇ ਇਸ ਵਿਗਿਆਪਨ ’ਤੇ ਟਵੀਟ ਕਰਕੇ ਲਿਖਿਆ ਕਿ ਸ਼ਰਮਨਾਕ ਅਤੇ ‘ਸ਼ਰਮਨਾਕ ਅਤੇ ਘਿਣਾਉਣੀ’। ਇਸ ਵਿਗਿਆਪਨ ਨੂੰ ਝੰਡੀ ਦਿਖਾਉਣ ਲਈ ਕਿੰਨੇ ਕਿੰਨੇ ਪੱਧਰਾਂ ਤੋਂ ਮਨਜ਼ੂਰੀ ਲਈ ਹੋਵੇਗੀ। ਕਿੰਨੇ ਲੋਕਾਂ ਨੇ ਸੋਚਿਆ ਕਿ ਇਹ ਠੀਕ ਸੀ? ਮੈਨੂੰ ਬਹੁਤ ਖੁਸ਼ੀ ਹੈ ਕਿ ਕੁਝ ਲੋਕਾਂ ਨੂੰ ਇਹ ਬੁਰਾ ਲੱਗਾ ਹੈ ਅਤੇ ਇਹ ਮੁੱਦਾ ਖੜ੍ਹਾ ਕੀਤਾ ਗਿਆ ਹੈ। ਇਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਫ਼ਰਹਾਨ ਅਖ਼ਤਰ ਨੇ ਵੀ ਆਪਣੀ ਭੜਾਸ ਕੱਡਦੇ ਹੋਏ ਲਿਖਿਆ ਕਿ ਇਸ ਨੂੰ ਬਦਬੂਦਾਰ ਬੌਡੀ ਸਪ੍ਰੇ ਕਹੋ ਜਾਂ ਫ਼ਿਰ ‘ਗੈਂਗਰੇਪ’। ਇਸ ਐਡ ਨੂੰ ਕਿਸ ਨੇ ਅਤੇ ਕੀ ਸੋਚ ਕੇ ਬਣਾਉਣ ਦੀ ਅਨੁਮਤੀ ਦਿੱਤੀ ‘ਸ਼ਰਮਨਾਕ ਹੈ’
ਇਹ ਵੀ ਪੜ੍ਹੋ: ‘ਧਾਕੜ’ ਦੇ ਫ਼ਲਾਪ ਹੋਣ ’ਤੇ ਟ੍ਰੋਲਸ ਨੂੰ ਕੰਗਨਾ ਦਾ ਜਵਾਬ, ਕਿਹਾ- ‘ਮੈਂ ਹਾਂ ਭਾਰਤ ਦੀ ਬਾਕਸ ਆਫ਼ਿਸ ਕਵੀਨ’
ਇਸ ’ਤੇ ਰਿਚਾ ਚੱਢਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਕਿਹਾ ਕਿ ਇਹ ਵਿਗਿਆਪਨ ਕੋਈ ਹਾਦਸਾ ਨਹੀਂ ਹੈ। ਕਿਸੇ ਵੀ ਵਿਗਿਆਪਨ ਨੂੰ ਵਿਗਿਆਪਨ ਬਣਨ ਲਈ ਕਈ ਪੱਧਰਾਂ ਤੋਂ ਲੰਘਣਾ ਪੈਂਦਾ ਹੈ। ਰਚਨਾਤਮਕ, ਸਕ੍ਰਿਪਟ, ਏਜੰਸੀ, ਕਲਾਇੰਟ, ਕਾਸਟਿੰਗ ਅਤੇ ਹੋਰ ਵੀ ਬਹੁਤ ਕੁਝ। ਕੀ ਹਰ ਕੋਈ ਬਲਾਤਕਾਰ ਨੂੰ ਮਜ਼ਾਕ ਸਮਝਦਾ ਹੈ?
ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਨੇ ਇੰਸਟਾਗ੍ਰਾਮ ਸਟੋਰੀ ’ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਸੀ। ਅਦਾਕਾਰ ਨੇ ਲਿਖਿਆ ਇਸ ਵਿਗਿਆਪਨ ਤੋਂ ਹੈਰਾਨ ਹਾਂ। ਇਸ ਪ੍ਰੋਜੈਕਟ ਲਈ ਪੂਰੀ ਟੀਮ ਇਹ ਕਿਵੇਂ ਸੋਚ ਸਕਦੀ ਹੈ ਕਿ ਇਸ ਨੂੰ ਬਣਾਉਣਾ ਅਤੇ ਦਿਖਾਉਣਾ ਠੀਕ ਸੀ? ਲੋਕਾਂ ਨੂੰ ਵਧਾਈ ਕਿ ਉਨ੍ਹਾਂ ਨੇ ਇਸ ਮੁੱਦੇ ਦੇ ਖ਼ਿਲਾਫ਼ ਆਵਾਜ਼ ਚੁੱਕੀ ਅਤੇ ਜਿੰਨਾ ਨੇ ਇਸ ’ਤੇ ਕਾਰਵਾਈ ਕੀਤੀ।
‘ਧਾਕੜ’ ਦੇ ਫ਼ਲਾਪ ਹੋਣ ’ਤੇ ਟ੍ਰੋਲਸ ਨੂੰ ਕੰਗਨਾ ਦਾ ਜਵਾਬ, ਕਿਹਾ- ‘ਮੈਂ ਹਾਂ ਭਾਰਤ ਦੀ ਬਾਕਸ ਆਫ਼ਿਸ ਕਵੀਨ’
NEXT STORY