ਮੁੰਬਈ (ਬਿਊਰੋ) : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੂੰ ਹਾਲੀਵੁੱਡ ਕੁਈਨ ਕਿਹਾ ਜਾਂਦਾ ਹੈ। ਉਹ ਕਿਸੇ ਨਾ ਕਿਸੇ ਕਾਰਨ ਹਮੇਸ਼ਾ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਹਰ ਰੋਜ਼ ਸੋਸ਼ਲ ਮੀਡੀਆ ਆਪਣੀ 'ਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸੇ ਵਜ੍ਹਾ ਕਰਕੇ ਉਹ ਸੁਰਖੀਆਂ ਵਿਚ ਰਹਿੰਦੀ ਹੈ।

ਇਕ ਵਾਰ ਫ਼ਿਰ ਪ੍ਰਿਯੰਕਾ ਚੋਪੜਾ ਸੁਰਖੀਆਂ ਵਿਚ ਆ ਗਈ ਹੈ। ਦਰਅਸਲ, ਪ੍ਰਿਯੰਕਾ ਦੇ ਘਰ ਦੇ ਅੰਦਰ ਦੀ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਫ਼ੈਨਜ਼ ਹੈਰਾਨ ਹੋ ਰਹੇ ਹਨ। ਲਾਸ ਏਂਜਲਸ ਵਿਚ ਪ੍ਰਿਯੰਕਾ ਦਾ ਸ਼ਾਨਦਾਰ ਬੰਗਲਾ ਹੈ। ਉੱਥੇ ਉਹ ਆਪਣੇ ਪਤੀ ਨਿੱਕ ਜੌਨਸ ਤੇ ਬੇਟੀ ਮਾਲਤੀ ਮੈਰੀ ਚੋਪੜਾ ਜੌਨਸ ਨਾਲ ਰਹਿੰਦੀ ਹੈ।

ਦਰਅਸਲ, ਹਾਲ ਹੀ ਵਿਚ ਸਾਰਾ ਸ਼ਰੀਫ ਨਾਂ ਦੀ ਡਿਜੀਟਲ ਕੰਟੈਂਟ ਕ੍ਰਿਏਟਰ ਪ੍ਰਿਯੰਕਾ ਚੋਪੜਾ ਨੂੰ ਉਨ੍ਹਾਂ ਦੇ ਲਾਸ ਏਂਜਲਸ ਸਥਿਤ ਘਰ ਵਿਚ ਮਿਲਣ ਪਹੁੰਚੀ ਸੀ। ਇਸ ਮੌਕੇ ਕਈ ਤਸਵੀਰਾਂ ਵੀ ਕਲਿੱਕ ਕੀਤੀਆਂ ਅਤੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਗਈਆਂ।

ਪ੍ਰਿਯੰਕਾ ਚੋਪੜਾ ਨਾਲ ਲਈ ਗਈ ਤਸਵੀਰ ਨੂੰ ਸਾਰਾ ਸ਼ਰੀਫ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿਚ ਸਾਰਾ ਅਭਿਨੇਤਰੀ ਦੇ ਲਿਵਿੰਗ ਰੂਮ ਵਿਚ ਨਜ਼ਰ ਆ ਰਹੀ ਹੈ। ਇਸ ਤਸਵੀਰ ਵਿਚ ਦੇਖਿਆ ਜਾ ਰਿਹਾ ਹੈ ਕਿ ਭਾਵੇਂ ਪ੍ਰਿਯੰਕਾ ਦੇ ਘਰ ਦਾ ਮੇਜ਼ ਹੋਵੇ ਜਾਂ ਫਲਾਵਰ ਪੋਟ, ਸਭ ਕੁਝ ਬਹੁਤ ਹੀ ਖੂਬਸੂਰਤ ਅਤੇ ਸਾਫ਼-ਸੁਥਰੇ ਢੰਗ ਨਾਲ ਸਜਾਇਆ ਗਿਆ ਹੈ।

ਨਿਕ ਜੋਨਸ ਅਤੇ ਪ੍ਰਿਅੰਕਾ ਦੀ ਖੂਬਸੂਰਤ ਬਲੈਕ ਐਂਡ ਵ੍ਹਾਈਟ ਤਸਵੀਰ ਫਰੇਮ ਵੀ ਮੇਜ਼ 'ਤੇ ਸਜਾਈ ਹੋਈ ਦਿਖਾਈ ਦੇ ਰਹੀ ਹੈ। ਕੰਧ 'ਤੇ ਸ਼ੀਸ਼ਾ ਵੀ ਲਗਾਇਆ ਗਿਆ ਹੈ। ਇਸ ਤਸਵੀਰ ਵਿਚ ਅਦਾਕਾਰਾ ਦਾ ਪਾਲਤੂ ਕੁੱਤਾ ਵੀ ਨਜ਼ਰ ਆ ਰਿਹਾ ਹੈ। ਇਸ ਤਸਵੀਰ ਵਿਚ ਪ੍ਰਿਯੰਕਾ ਨੇ ਬਲੂ ਡੈਨਿਮ ਦੇ ਨਾਲ ਸਫੇਦ ਟਾਪ ਅਤੇ ਭਗਵੇਂ ਰੰਗ ਦੀ ਕਮੀਜ਼ ਪਾਈ ਹੈ।

ਪੀਲੇ ਰੰਗ ਦੀ ਸਲਿਪਰ ਵਿਚ ਦੇਸੀ ਗਰਲ ਦਾ ਲੁੱਕ ਨਜ਼ਰ ਰਿਹਾ ਹੈ। ਸਾਰਾ ਸ਼ਰੀਫ ਨੇ ਇਹ ਤਸਵੀਰ ਸ਼ੇਅਰ ਕੀਤੀ ਹੈ ਅਤੇ ਸ਼ਾਨਦਾਰ ਮੇਜ਼ਬਾਨੀ ਲਈ ਪ੍ਰਿਅੰਕਾ ਚੋਪੜਾ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਪ੍ਰਿਅੰਕਾ ਦੀ ਖੂਬ ਤਾਰੀਫ ਕਰ ਰਹੇ ਹਨ।



ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਕਾਮੇਡੀ ਦੇ ਨਾਲ ਇਕ ਵਧੀਆ ਸੁਨੇਹਾ ਦੇਵੇਗੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’
NEXT STORY