ਮੁੰਬਈ (ਬਿਊਰੋ) : ਰੰਗਾਂ ਦਾ ਤਿਉਹਾਰ ਹੋਲੀ ਨੇੜੇ ਆ ਰਿਹਾ ਹੈ। ਅਜਿਹੇ 'ਚ ਬਾਲੀਵੁੱਡ 'ਚ ਵੀ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿਤਾਰਿਆਂ ਦੇ ਘਰ ਹੋਲੀ ਪਾਰਟੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਹੁਣ ਹੋਲੀ ਤੋਂ ਪਹਿਲਾਂ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਨੇ ਇਕ ਪਾਰਟੀ ਹੋਸਟ ਕੀਤੀ, ਜਿਸ 'ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

ਇਸ ਸ਼ਾਨਦਾਰ ਪਾਰਟੀ 'ਚ ਆਯੁਸ਼ਮਾਨ ਖੁਰਾਨਾ, ਸ਼ਿਲਪਾ ਸ਼ੈੱਟੀ, ਓਰੀ, ਆਥੀਆ ਸ਼ੈੱਟੀ, ਮਾਧੁਰੀ ਦੀਕਸ਼ਿਤ ਅਤੇ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।

ਹਾਲਾਂਕਿ ਸਾਰਿਆਂ ਦੀਆਂ ਨਜ਼ਰਾਂ ਦੇਸੀ ਗਰਲ ਪ੍ਰਿਅੰਕਾ ਚੋਪੜਾ 'ਤੇ ਹੀ ਟਿਕੀਆਂ ਹੋਈਆਂ ਸਨ। ਪ੍ਰਿਅੰਕਾ ਨੇ ਹੋਲੀ ਤੋਂ ਪਹਿਲਾਂ ਦੀ ਪਾਰਟੀ 'ਚ ਸ਼ਾਨਦਾਰ ਡਰੈੱਸ 'ਚ ਨਜ਼ਰ ਆਈ, ਜੋ ਸਾਰਿਆਂ ਲਈ ਖਿੱਚ ਦਾ ਕੇਂਦਰ ਬਣੀ ਰਹੀ।

ਪ੍ਰਿਅੰਕਾ ਚੋਪੜਾ ਨੇ ਪਾਰਟੀ 'ਚ ਹਾਈ ਸਲਿਟ ਸਾੜ੍ਹੀ 'ਚ ਆਪਣਾ ਸਟਾਈਲਿਸ਼ ਅੰਦਾਜ਼ ਦਿਖਾਇਆ। ਪ੍ਰਿਅੰਕਾ ਚੋਪੜਾ ਨੇ ਉੱਚੀ ਸਲਿਟ ਸਾੜ੍ਹੀ ਨਾਲ ਵੱਡੇ ਪੱਥਰਾਂ ਵਾਲਾ ਹਾਰ ਪਹਿਨਿਆ ਸੀ। ਇਸ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਪ੍ਰਿਅੰਕਾ ਦੇ ਗਲੇ 'ਚ ਲਾਲ ਅਤੇ ਨੀਲੇ ਰੰਗ ਦੇ ਪੱਥਰ ਹਨ।

ਇਸ ਹਾਰ ਦੀ ਕੀਮਤ 8 ਕਰੋੜ 33 ਲੱਖ 80 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਈਸ਼ਾ ਅੰਬਾਨੀ ਅਤੇ ਬੁਲਗਾਰੀ ਰੋਮਨ ਹੋਲੀ ਪਾਰਟੀ ਲਈ, ਪ੍ਰਿਯੰਕਾ ਨੇ ਮਾਵੇ ਬਲੱਸ਼ ਮੇਕਅਪ ਨਾਲ ਹਲਕੇ ਗੁਲਾਬੀ ਸ਼ੇਡ ਦੀ ਲਿਪਸਟਿਕ ਲਾਈ ਸੀ।

ਨਾਲ ਹੀ ਪ੍ਰਿਅੰਕਾ ਨੇ ਆਪਣੇ ਵਾਲਾਂ ਨੂੰ ਵਿਚਕਾਰੋਂ ਵੰਡ ਕੇ ਖੁੱਲ੍ਹੇ ਲੁੱਕ 'ਚ ਛੱਡ ਦਿੱਤਾ ਸੀ। ਪ੍ਰਿਅੰਕਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।



ਅਦਾਕਾਰਾ ਕ੍ਰਿਤੀ ਖਰਬੰਦਾ ਤੇ ਪੁਲਕਿਤ ਸਮਰਾਟ ਬੱਝੇ ਵਿਆਹ ਦੇ ਬੰਧਨ 'ਚ, ਵੇਖੋ ਜੋੜੇ ਦੀਆਂ ਖ਼ੂਬਸੂਰਤ ਤਸਵੀਰਾਂ
NEXT STORY