ਜਲੰਧਰ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਮੌਜਾਂ ਹੀ ਮੌਜਾਂ’ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਬਾਲੀਵੁੱਡ ਅਦਾਕਾਰ ਸੰਜੇ ਦੱਤ ਨਾਲ ਨਜ਼ਰ ਆ ਰਹੇ ਹਨ। ਇਸ ਦੌਰਾਨ ਸੰਜੇ ਦੱਤ ਨੇ ਵੀ ਗਿੱਪੀ ਦੀ ਫ਼ਿਲਮ ਦੀ ਪ੍ਰਮੋਸ਼ਨ ਕੀਤੀ।
ਦੱਸ ਦਈਏ ਕਿ ਗਿੱਪੀ ਗਰੇਵਾਲ ਵਲੋਂ ਸਾਂਝੀ ਕੀਤੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਗਿੱਪੀ ਗਰੇਵਾਲ ਨੇ ਇਸ ਵੀਡੀਓ ਨੂੰ ਆਪਣੀ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਤੇ ਵੀ ਸਾਂਝਾ ਕੀਤਾ ਹੈ, ਜਿਸ ‘ਚ ਤੁਸੀਂ ਸੁਣ ਸਕਦੇ ਹੋ ਕਿ ਗਿੱਪੀ ਗਰੇਵਾਲ ਦੀ ਟੀਮ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦੀ ਹੋਈ ਨਜ਼ਰ ਆ ਰਹੀ ਹੈ।
ਸੰਜੇ ਦੱਤ ਗਿੱਪੀ ਗਰੇਵਾਲਨਾਲ ਜਲਦ ਹੀ ਫ਼ਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’‘ਚ ਵੀ ਨਜ਼ਰ ਆਉਣਗੇ । ਇਸ ਫ਼ਿਲਮ ਦਾ ਐਲਾਨ ਕੁਝ ਸਮਾਂ ਪਹਿਲਾਂ ਗਿੱਪੀ ਗਰੇਵਾਲ ਨੇ ਕੀਤਾ ਸੀ ।
ਦੱਸਣਯੋਗ ਹੈ ਕਿ ਫ਼ਿਲਮ ‘ਮੌਜਾਂ ਹੀ ਮੌਜਾਂ’ 20 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਅਮਰਦੀਪ ਗਰੇਵਾਲ ਵਲੋਂ ਬਣਾਈ ਗਈ ਇਹ ਫ਼ਿਲਮ ਹਾਸੇ, ਡਰਾਮੇ, ਜਜ਼ਬਾਤਾਂ ਤੇ ਚਾਰਟ-ਟੋਪਿੰਗ ਮਿਊਜ਼ਿਕ ਹਿੱਟਸ ਦਾ ਇਕ ਵਧੀਆ ਮਿਸ਼ਰਣ ਪੇਸ਼ ਕਰਨ ਦਾ ਵਾਅਦਾ ਕਰਦੀ ਹੈ।
ਫ਼ਿਲਮ ‘ਮੌਜਾਂ ਹੀ ਮੌਜਾਂ’ ਨੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਪੰਜਾਬੀ ਮਨੋਰੰਜਨ ਜਗਤ ’ਚ ਆਪਣੇ ਨਵੇਂ ਸਾਊਂਡ ਟ੍ਰੈਕਸ ਨਾਲ ਇੰਡਸਟਰੀ ’ਚ ਤੂਫ਼ਾਨ ਲਿਆਂਦਾ ਹੈ।
‘ਮੌਜਾਂ ਹੀ ਮੌਜਾਂ’ ਫ਼ਿਲਮ ਇਕੱਲੀ ਮਿਊਜ਼ਿਕ ਬਾਰੇ ਨਹੀਂ ਹੈ। ਇਹ ਇਕ ਕਾਮੇਡੀ-ਡਰਾਮਾ ਫ਼ਿਲਮ ਹੈ, ਜੋ ਆਪਣੇ ਕਮਾਲ ਦੇ ਚੁਟਕਲਿਆਂ, ਮਜ਼ੇਦਾਰ ਸਥਿਤੀਆਂ ਤੇ ਇਕ ਸ਼ਾਨਦਾਰ ਸਮੂਹ ਕਾਸਟ ਨਾਲ ਸ਼ੁਰੂ ਤੋਂ ਅਖੀਰ ਤੱਕ ਤੁਹਾਡਾ ਮਨੋਰੰਜਨ ਕਰੇਗੀ।
ਫ਼ਿਲਮ ਦੀ ਕਹਾਣੀ ਤੇ ਸਕ੍ਰੀਨਪਲੇ ਵੈਭਵ ਸੁਮਨ ਤੇ ਸ਼੍ਰੇਆ ਸ਼੍ਰੀਵਾਸਤਵ ਵਲੋਂ ਲਿਖੇ ਗਏ ਹਨ। ਡਾਇਲਾਗਸ ਨਰੇਸ਼ ਕਥੂਰੀਆ ਵਲੋਂ ਲਿਖੇ ਗਏ ਹਨ, ਈਸਟ ਸਨਸ਼ਾਈਨ ਪ੍ਰੋਡਕਸ਼ਨਜ਼ ਵਲੋਂ ਪੇਸ਼ ਇਸ ਫ਼ਿਲਮ ਨੂੰ ਓਮਜੀ ਗਰੁੱਪ ਵਲੋਂ ਦੁਨੀਆ ਭਰ ’ਚ ਰਿਲੀਜ਼ ਕੀਤਾ ਜਾਵੇਗਾ।
ਪਰਿਣੀਤੀ ਦਾ ਸਹੁਰੇ ਘਰ 'ਚ ਗ੍ਰੈਂਡ ਸਵਾਗਤ, ਰਾਘਵ ਦੀ ਮਾਂ ਨੇ ਨੂੰਹ ਤੋਂ ਪੂਰੀਆਂ ਕਰਵਾਈਆਂ ਖ਼ਾਸ ਰਸਮਾਂ (ਤਸਵੀਰਾਂ)
NEXT STORY