ਐਂਟਰਟੇਨਮੈਂਟ ਡੈਸਕ- ਅਦਾਕਾਰ ਹੌਬੀ ਧਾਲੀਵਾਲ ਪੰਜਾਬੀ ਇੰਡਸਟਰੀ ਦਾ ਵੱਡਾ ਨਾਂ ਹਨ। ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਵਿਚ ਵੱਖਰੀ ਪਛਾਣ ਬਣਾਈ ਹੈ। ਇਸ ਸਮੇਂ ਹੌਬੀ ਧਾਲੀਵਾਲ ਸੁਰਖੀਆਂ ਵਿਚ ਬਣੇ ਹੋਏ ਹਨ। ਹੌਬੀ ਧਾਲੀਵਾਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਨ੍ਹਾਂ ਨੂੰ ਸਟੇਜ ਐਂਕਰ ਖਰੀਆਂ-ਖਰੀਆਂ ਸੁਣਾ ਰਹੀ ਹੈ।
ਇਹ ਵੀ ਪੜ੍ਹੋ- ਮਹਿੰਗੀਆਂ ਕਾਰਾਂ ਤੋਂ ਲੈ ਕੇ ਬੰਗਲਿਆਂ ਤਕ, ਬੇਹੱਦ ਖੂਬਸੂਰਤ ਹੈ ਦਿਲਜੀਤ ਦਾ Life style
ਦਰਅਸਲ ਹਰ ਸਾਲ ਵੱਖ-ਵੱਖ ਪਿੰਡਾਂ ਵਿਚ ਕਬੱਡੀ ਟੂਰਨਾਮੈਂਟ ਹੁੰਦੇ ਹਨ। ਇਸੇ ਵਿਚਾਲੇ ਅੰਮ੍ਰਿਤਸਰ ਦੇ ਉਮਰਾ ਨੰਗਲ ਦੇ ਵਿਚ ਕਬੱਡੀ ਟੂਰਨਾਮੈਂਟ ਹੋਇਆ, ਜਿੱਥੇ ਗਾਇਕ ਹਰਜੀਤ ਹਰਮਨ ਅਤੇ ਅਦਾਕਾਰ ਹੌਬੀ ਧਾਲੀਵਾਲ ਨੂੰ ਗੈਸਟ ਵਜੋਂ ਬੁਲਾਇਆ ਗਿਆ। ਟੂਰਨਾਮੈਂਟ ਦੌਰਾਨ ਸਟੇਜ ਐਂਕਰ ਨੇ ਚੱਲਦੇ ਪ੍ਰੋਗਰਾਮ ‘ਤੇ ਹੌਬੀ ਧਾਲੀਵਾਲ ‘ਤੇ ਇਲਜ਼ਾਮ ਲਾਇਆ। ਐਂਕਰ ਨੇ ਕਿਹਾ ਕਿ, ''ਮੈਂ ਹਰ ਸਾਲ ਇਸ ਪ੍ਰੋਗਰਾਮ ‘ਤੇ ਆਉਂਦੀ ਹਾਂ ਅਤੇ ਸਾਰੇ ਮੈਨੂੰ ਬਹੁਤ ਮਾਣ ਅਤੇ ਇੱਜ਼ਤ ਦਿੰਦੇ ਹਨ। ਮੈਂ ਅੱਗੋਂ ਤੋਂ ਇਸ ਮੇਲੇ ਦਾ ਹਿੱਸਾ ਨਹੀਂ ਬਣਾਂਗੀ ਅਤੇ ਇਸ ਦਾ ਕਾਰਨ ਅਦਾਕਾਰ ਹੌਬੀ ਧਾਲੀਵਾਲ ਹੈ।''
ਐਂਕਰ ਨੇ ਹੌਬੀ ਧਾਲੀਵਾਲ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ, ''ਉਹ ਮੇਰੇ ਕੰਮ ਵਿਚ ਨੁਕਸ ਕੱਢ ਰਹੇ ਹਨ। ਉਨ੍ਹਾਂ ਨੂੰ ਇੰਨਾ ਨਹੀਂ ਪਤਾ ਕਿ ਕੁੜੀ ਨੂੰ ਇੱਜ਼ਤ ਕਿਵੇਂ ਦੇਣੀ ਹੈ।'' ਇਸ ਨਾਲ ਸਟੇਜ ਐਂਕਰ ਨੇ ਕਿਹਾ ਕਿ, ''ਤੁਸੀਂ ਲੱਖ ਫ਼ਿਲਮਾਂ ਕਰ ਲਓ ਪਰ ਜੇ ਤੁਸੀਂ ਇਕ ਕੁੜੀ, ਇਕ ਧੀ, ਇਕ ਭੈਣ ਨੂੰ ਇੱਜ਼ਤ ਨਹੀਂ ਦੇ ਸਕਦੇ ਤਾਂ ਤੁਸੀਂ ਅਦਾਕਾਰ ਕਹਾਉਣ ਦੇ ਲਾਇਕ ਨਹੀਂ।'' ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਹੌਬੀ ਧਾਲੀਵਾਲ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਪਣੀ ਧੀ ਦਾ DNA ਚੈੱਕ ਕਰਵਾਉਣਾ ਚਾਹੁੰਦੇ ਹਨ ਚੰਕੀ ਪਾਂਡੇ, ਜਾਣੋ ਕਿਉਂ
NEXT STORY