ਜਲੰਧਰ (ਬਿਊਰੋ) : ਸੂਫ਼ੀ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ, ਨੀਰੂ ਬਾਜਵਾ ਤੇ ਵਾਮਿਕਾ ਗੱਬੀ ਨੇ ਪੰਜਾਬੀ ਫ਼ਿਲਮਾਂ ਦੇ ਪਲਾਟ ਨੂੰ ਵਿਕਸਿਤ ਕਰਨ ’ਚ ਇਕ ਮਹੱਤਵਪੂਰਨ ਯੋਗਦਾਨ ਪਾਇਆ ਹੈ। ਨੀਰੂ ਬਾਜਵਾ ਐਂਟਰਟੇਨਮੈਂਟ, U&I FILMZ ਤੇ VH ENTERTAINMENT ਵਲੋਂ ਪੇਸ਼ ‘ਕਲੀ ਜੋਟਾ’ ਨੇ ਇਸ ਸਾਲ ਪੰਜਾਬੀ ਸਿਨੇਮਾ ਲਈ ਆਪਣੇ ਆਪ ਨੂੰ ਇਕ ਸ਼ਾਨਦਾਰ ਸ਼ੁਰੂਆਤ ਵਜੋਂ ਸਥਾਪਿਤ ਕੀਤਾ ਹੈ।
ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸੇ ਵੀ ਫ਼ਿਲਮੀ ਕਲਾਕਾਰ ਨੂੰ ਪਰਦੇ 'ਤੇ ਖੁਦ ਨੂੰ ਉਸ ਕਿਰਦਾਰ ਦੇ ਰੂਪ ‘ਚ ਢਾਲਣਾ ਬੜਾ ਹੀ ਚੁਣੌਤੀਪੂਰਨ ਹੁੰਦਾ ਹੈ। ਕਈ ਕਲਾਕਾਰ ਅਸਲ ਜ਼ਿੰਦਗੀ ‘ਚ ਉਸ ਕਿਰਦਾਰ ਨੂੰ ਜਿਊਂਦੇ ਹਨ। ਉਹ ਆਪਣੇ ਕਿਰਦਾਰ ਨੂੰ ਪਰਦੇ ‘ਤੇ ਸਫ਼ਤਲਤਾ ਪੂਰਵਕ ਢੰਗ ਨਾਲ ਜਿਊਣ 'ਚ ਕਾਮਯਾਬ ਹੁੰਦੇ ਹਨ।
ਅਦਾਕਾਰਾ ਨੀਰੂ ਬਾਜਵਾ ਵੀ ਉਨ੍ਹਾਂ 'ਚੋਂ ਹੀ ਇੱਕ ਹੈ, ਜਿਨ੍ਹਾਂ ਨੇ ਫ਼ਿਲਮ ‘ਕਲੀ ਜੋਟਾ’ ਦੇ ਕਿਰਦਾਰ ਨੂੰ ਪਰਦੇ ‘ਤੇ ਜਿਉਂ ਕੇ ਵਿਖਾਇਆ ਹੈ। ਇਹੀ ਕਾਰਨ ਹੈ ਕਿ ਫ਼ਿਲਮ 'ਕਲੀ ਜੋਟਾ' ਨੂੰ ਅਪਾਰ ਕਾਮਯਾਬੀ ਮਿਲ ਰਹੀ ਹੈ।
ਦੱਸ ਦਈਏ ਕਿ ਫ਼ਿਲਮ ਦੇ ਅਖੀਰਲੇ ਦ੍ਰਿਸ਼ਾਂ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ। ਹਾਲ ਹੀ 'ਚ ਨੀਰੂ ਬਾਜਵਾ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਖੁਦ ਨੂੰ ਪਾਗਲ ਦਿਖਾਉਣ ਲਈ ਵਾਲਾਂ ਨੂੰ ਕੱਟਦੀ ਹੋਈ ਨਜ਼ਰ ਆ ਰਹੀ ਹੈ।
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਇਸ ਫ਼ਿਲਮ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ।
ਨੀਰੂ ਬਾਜਵਾ ਨੇ ਲਿਖਿਆ ਹੈ, ''ਇਸ ਨੂੰ ਵੇਖੋ …ਇਹ ਕਿਸੇ ਹੋਰ ਵਾਂਗ ਜਾਪਦਾ ਹੈ। ਇੱਕ ਅਦਾਕਾਰਾ ਦੇ ਤੌਰ 'ਤੇ ਇਨ੍ਹਾਂ ਭਾਵਨਾਵਾਂ ਨੂੰ ਸਰੀਰ ਤੋਂ ਬਾਹਰ ਮਹਿਸੂਸ ਕਰਨ ਲਈ ਆਸ਼ੀਰਵਾਦ ਦੇ ਤੌਰ 'ਤੇ ਮਹਿਸੂਸ ਕਰੋ। ਮੇਰਾ ਅਤੇ ਮੇਰੀ ਟੀਮ ਨੂੰ ਹੱਲਾਸ਼ੇਰੀ ਦੇਣ ਲਈ ਤੁਹਾਡਾ ਸਭ ਦਾ ਧੰਨਵਾਦ।'
ਦੱਸ ਦੇਈਏ ਕਿ ‘ਕਲੀ ਜੋਟਾ’ ਫ਼ਿਲਮ ਦੀ ਕਹਾਣੀ ਹਰਿੰਦਰ ਕੌਰ ਨੇ ਲਿਖੀ ਹੈ। ਇਸ ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਨੂੰ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਤੇ ਸੰਤੋਸ਼ ਸੁਭਾਸ਼ ਥੀਟੇ ਨੇ ਪ੍ਰੋਡਿਊਸ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਭਾਰਤ ’ਚ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਦੀ ਕਮਾਈ 450 ਕਰੋੜ ਪਾਰ
NEXT STORY