ਜਲੰਧਰ (ਬਿਊਰੋ) - ਬੀਤੇ ਦਿਨ ਕਰਵਾਚੌਥ ਦਾ ਤਿਉਹਾਰ ਸੁਹਾਗਣਾਂ ਵੱਲੋਂ ਬਹੁਤ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ। ਔਰਤਾਂ ਨੇ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਿਆ ਅਤੇ ਸ਼ਾਮ ਨੂੰ ਚੰਨ ਵੇਖਣ ਮਗਰੋਂ ਇਹ ਵਰਤ ਖੋਲ੍ਹਿਆ।

ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੀਆਂ ਕਈ ਅਭਿਨੇਤਰੀਆਂ ਅਤੇ ਗਾਇਕਾਂ ਨੇ ਵੀ ਵਰਤ ਰੱਖਿਆ, ਜਿਸ 'ਚ ਅਦਾਕਾਰਾ ਨਿਸ਼ਾ ਬਾਨੋ ਵੀ ਸ਼ਾਮਲ ਹੈ।

ਦਰਅਸਲ, ਹਾਲ ਹੀ 'ਚ ਨਿਸ਼ਾ ਬਾਨੋ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਉਹ ਪਤੀ ਨਾਲ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਆਪਣੇ ਕਰਵੇ ਵਾਲੀ ਥਾਲੀ ਹੱਥ ‘ਚ ਫੜ੍ਹੀ ਹੋਈ ਨਜ਼ਰ ਆ ਰਹੀ ਹੈ।

ਇਸ ਮੌਕੇ ਅਦਾਕਾਰਾ ਨੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ, ਜਿਸ 'ਚ ਉਹ ਕਾਫ਼ੀ ਸੋਹਣੀ ਲੱਗ ਰਹੀ ਹੈ।


ਗਾਇਕਾ ਅਫਸਾਨਾ ਖ਼ਾਨ ਨੇ ਇੰਝ ਮਨਾਇਆ ਕਰਵਾਚੌਥ, ਵੇਖੋ ਖ਼ੂਬਸੂਰਤ ਤਸਵੀਰਾਂ
NEXT STORY