ਜਲੰਧਰ (ਬਿਊਰੋ) - ਪੰਜਾਬੀ ਅਦਾਕਾਰਾ ਸੋਨਮ ਬਾਜਵਾ 35 ਸਾਲ ਦੀ ਹੋ ਗਈ ਹੈ। ਉਹ 2012 'ਚ 'ਫੇਮਿਨਾ ਮਿਸ ਇੰਡੀਆ' ਮੁਕਾਬਲੇ 'ਚ ਫਾਈਨਲਿਸਟ ਬਣੀ। ਉਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਆਪਣੀ ਇਕ ਖ਼ਾਸ ਪਛਾਣ ਬਣਾਈ ਹੈ। ਇੰਨਾ ਹੀ ਨਹੀਂ ਉਨ੍ਹਾਂ ਨੂੰ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਦੇ ਆਫਰ ਵੀ ਮਿਲੇ ਹਨ ਪਰ ਉਨ੍ਹਾਂ ਨੇ ਇਨ੍ਹਾਂ ਆਫਰ ਨੂੰ ਠੁਕਰਾ ਦਿੱਤਾ ਹੈ। ਪਿਛਲੇ ਸਾਲ ਇੱਕ ਇੰਟਰਵਿਊ 'ਚ ਅਦਾਕਾਰਾ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਇੱਕ ਫ਼ਿਲਮ ਨੂੰ ਵੀ ਠੁਕਰਾ ਦਿੱਤਾ ਸੀ, ਜਿਸ 'ਚ ਨਿਰਮਾਤਾ ਕਿੱਸ ਸੀਨ ਚਾਹੁੰਦੇ ਸਨ ਪਰ ਉਹ ਪਰਦੇ 'ਤੇ ਅਜਿਹਾ ਨਹੀਂ ਕਰਨਾ ਚਾਹੁੰਦੀ ਸੀ। ਸੋਨਮ ਜਿੰਨੀ ਖੂਬਸੂਰਤ ਅਦਾਕਾਰਾ ਹੈ, ਓਨੀ ਹੀ ਖੂਬਸੂਰਤ ਮਾਡਲ ਹੈ।
ਸੋਨਮ ਬਾਜਵਾ ਨੇ ਕਿਹਾ ਕਿ ਉਹ ਆਪਣੇ ਪ੍ਰਸ਼ੰਸਕਾਂ ਅਤੇ ਪਰਿਵਾਰ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੀ। ਸੋਨਮ ਬਾਜਵਾ ਨੇ ਪੰਜਾਬੀ ਫ਼ਿਲਮ ਇੰਡਸਟਰੀ 'ਚ 11 ਸਾਲ ਪੂਰੇ ਕਰ ਲਏ ਹਨ। ਉਹ ਪੰਜਾਬੀ ਫ਼ਿਲਮ ਇੰਡਸਟਰੀ ਦੀ ਟਾਪ ਦੀ ਅਦਾਕਾਰਾ ਹੈ। ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਬਾਰੇ ਅਣਸੁਣੀ ਜਾਣਕਾਰੀ ਦੱਸ ਰਹੇ ਹਾਂ। ਸੋਨਮ ਉੱਤਰਾਖੰਡ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਜਨਮ 16 ਅਗਸਤ 1989 ਨੂੰ ਨਾਨਕਮੱਤਾ ਵਿਖੇ ਹੋਇਆ ਸੀ। ਮਾਡਲਿੰਗ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਏਅਰ ਹੋਸਟੇਸ ਵਜੋਂ ਕੰਮ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮਾਡਲਿੰਗ 'ਚ ਹੱਥ ਅਜ਼ਮਾਇਆ। ਸਾਲ 2012 'ਚ ਅਦਾਕਾਰਾ ਫੈਮਿਨਾ ਮਿਸ ਇੰਡੀਆ 'ਚ ਭਾਗ ਲਿਆ ਅਤੇ ਫਾਈਨਲਿਸਟ ਬਣੀ ਪਰ ਜਲੰਧਰ ਨਿਵਾਸੀ ਵਾਨਿਆ ਮਿਸ਼ਰਾ ਨੇ ਜਿੱਤ ਪ੍ਰਾਪਤ ਕੀਤੀ।
ਸੋਨਮ ਬਾਜਵਾ ਨੇ 2013 ਦੀ ਪੰਜਾਬੀ ਫ਼ਿਲਮ 'ਬੈਸਟ ਆਫ ਲੱਕ' ਤੋਂ ਗਿੱਪੀ ਗਰੇਵਾਲ ਦੇ ਨਾਲ ਆਪਣੀ ਫੀਚਰ ਫ਼ਿਲਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਾਲ 2015 'ਚ ਉਨ੍ਹਾਂ ਨੇ ਬਾਲੀਵੁੱਡ ਫ਼ਿਲਮ 'ਕਿਸ ਕਿਸ ਕੋ ਪਿਆਰ' 'ਚ ਇੱਕ ਕੈਮਿਓ ਕੀਤਾ ਸੀ। ਕਪਿਲ ਸ਼ਰਮਾ ਦੀ ਇਸ ਕਾਮੇਡੀ ਫ਼ਿਲਮ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ। ਸੋਨਮ ਬਾਜਵਾ ਨੇ ਆਪਣੇ ਕਰੀਅਰ 'ਚ 'ਨਿੱਕਾ ਜ਼ੈਲਦਾਰ', 'ਪੰਜਾਬ 1984', 'ਸਰਦਾਰ ਜੀ 2', 'ਕੈਰੀ ਆਨ ਜੱਟਾ 2' ਸਮੇਤ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਉਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਦਾਕਾਰਾ ਹੈ। ਉਹ ਇੱਕ ਫ਼ਿਲਮ ਲਈ 3 ਕਰੋੜ ਰੁਪਏ ਚਾਰਜ ਕਰਦੀ ਹੈ। ਡੀ. ਐੱਨ. ਏ. ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 40 ਕਰੋੜ ਰੁਪਏ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪੰਜਾਬੀ ਫ਼ਿਲਮ 'ਇੱਲਤੀ' ਦੀ ਸ਼ੂਟਿੰਗ ਸ਼ੁਰੂ, ਮੁੱਖ ਭੂਮਿਕਾ 'ਚ ਨਜ਼ਰ ਆਉਣਗੇ ਜਗਜੀਤ ਸੰਧੂ
NEXT STORY