ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਕਾਕਾ ਨੇ ਆਪਣੇ ਹੁਨਰ ਦੇ ਦਮ 'ਤੇ ਪੰਜਾਬੀ ਸੰਗੀਤ ਇੰਡਸਟਰੀ ਵਿਚ ਚੰਗਾ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਵਿਚ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦਾ ਹਰ ਗੀਤ ਟਰੈਂਡਿੰਗ ਵਿਚ ਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਸੁਨੰਦਾ ਨੇ ਪਿੰਕੀ ਧਾਲੀਵਾਲ ਖਿਲਾਫ ਆਪਣੀ ਆਵਾਜ਼ ਚੁੱਕੀ ਸੀ, ਜਿਸ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਵਿੱਚ ਤਰਥੱਲੀ ਮੱਚ ਗਈ। ਇਸ ਦੌਰਾਨ ਗਾਇਕ ਕਾਕਾ ਵੀ ਉਨ੍ਹਾਂ ਦੇ ਹੱਕ 'ਚ ਆ ਗਿਆ। ਹੁਣ ਪਿੰਕੀ ਧਾਲੀਵਾਲ ਤੇ ਗਾਇਕ ਕਾਕਾ ਦੇ ਵਿਵਾਦ 'ਚ ਨਵਾਂ ਮੋੜ ਆ ਗਿਆ ਹੈ

ਹਾਲ ਹੀ 'ਚ ਪੰਜਾਬੀ ਗਾਇਕ ਕਾਕਾ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਨੇ ਲਿਖਿਆ ਹੈ ਕਿ ਹੁਣ ਉਨ੍ਹਾਂ ਦਾ ਪਿੰਕੀ ਧਾਲੀਵਾਲ ਨਾਲ ਕੋਈ ਵੀ ਵਿਵਾਦ ਨਹੀਂ ਹੈ, ਕਿਉਂਕਿ ਉਨ੍ਹਾਂ ਵਿਚਾਲੇ ਜੋ ਮਸਲਾ ਸੀ, ਉਹ ਹੁਣ ਸੁਲਝ ਚੁੱਕਾ ਹੈ। ਗਾਇਕ ਨੇ ਅੱਗੇ ਕਿਹਾ, 'ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕੁੱਝ ਹਫ਼ਤਿਆਂ ਦੌਰਾਨ ਮੈਂ ਸਕਾਈ ਡਿਜੀਟਲ ਕੰਪਨੀ ਅਤੇ ਉਨ੍ਹਾਂ ਦੇ ਭਾਈਵਾਲਾਂ ਨਾਲ ਮਤਭੇਦ ਚੱਲ ਰਿਹਾ ਸੀ, ਕੁੱਝ ਸਿਆਣੇ ਸੱਜਣਾਂ ਕਰਕੇ ਉਹ ਮਾਮਲਾ ਸੁਲਝ ਗਿਆ ਹੈ, ਸਭ ਮਨ-ਮੁਟਾਵ ਦੂਰ ਕਰਵਾ ਦਿੱਤੇ ਗਏ ਹਨ।' ਇਸ ਤੋਂ ਬਾਅਦ ਗਾਇਕ ਨੇ ਕਿਹਾ, 'ਮੇਰੀ ਇਸ ਤਰ੍ਹਾਂ ਦੀ ਕੋਈ ਵੀ ਨੀਅਤ ਨਹੀਂ ਰਹੀ ਕਿ ਮੈਂ ਗੁਰਕਰਨ ਧਾਲੀਵਾਲ ਅਤੇ ਪਿੰਕੀ ਧਾਲੀਵਾਲ ਦਾ ਕਿਸੇ ਤਰ੍ਹਾਂ ਨਾਲ ਕੋਈ ਨੁਕਸਾਨ ਕਰਾਂ, ਜੇਕਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ, ਮੈਨੂੰ ਉਸ ਚੀਜ਼ ਦਾ ਅਫ਼ਸੋਸ ਹੈ।'ਇਸ ਦੌਰਾਨ ਗਾਇਕ ਨੇ ਪਿੰਕੀ ਧਾਲੀਵਾਲ ਬਾਰੇ ਲਿਖਿਆ ਕਿ, 'ਪਿੰਕੀ ਧਾਲੀਵਾਲ ਇੰਡਸਟਰੀ ਵਿੱਚ ਸਾਡੇ ਕਾਫੀ ਸੀਨੀਅਰ ਹਨ, ਬਹੁਤ ਸਿਆਣੇ ਹਨ ਅਤੇ ਮੈਂ ਦੁਆ ਕਰਦਾ ਹਾਂ ਕਿ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰਨ।'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੈਪਰਾਜ਼ੀ ਨੂੰ ਦੇਖ ਆਪੇ 'ਚੋਂ ਬਾਹਰ ਹੋਇਆ ਮਸ਼ਹੂਰ ਗਾਇਕ, ਸੁਣਾ ਦਿੱਤੀਆਂ ਖਰੀਆਂ-ਖਰੀਆਂ (ਵੀਡੀਓ)
NEXT STORY