ਜਲੰਧਰ (ਬਿਊਰੋ) : ਹਾਲ ਹੀ 'ਚ ਗਾਇਕ ਪਰਮੀਸ਼ ਵਰਮਾ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਜੀ ਹਾਂ, ਖ਼ਬਰ ਹੈ ਕਿ ਪਰਮੀਸ਼ ਵਰਮਾ ਨੇ ਮਰਸਡੀਜ਼ ਬੈਂਸ ਦੀ ਜੀ ਸੀਰੀਜ਼ ਦੀ ਸ਼ਾਨਦਾਰ ਕਾਰ ਖਰੀਦੀ ਹੈ, ਜਿਸ ਦੀ ਵੀਡੀਓ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
ਪਰਮੀਸ਼ ਵਰਮਾ ਆਪਣੀ ਮਰਸਡੀਜ਼ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਆਪਣੀ ਨਵੀਂ ਕਾਰ ਲੈ ਕੇ ਪਰਮੀਸ਼ ਵਰਮਾ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਗੁਰੂਘਰ ਵੀ ਗਏ। ਇਸ ਦੌਰਾਨ ਦੀ ਇਕ ਵੀਡੀਓ ਪਰਮੀਸ਼ ਵਰਮਾ ਨੇ ਸ਼ੇਅਰ ਕਰਦਿਆਂ ਕਿਹਾ, ''ਵਾਹਿਗੁਰੂ ਮੇਹਰ ਕਰੇ, ਰੱਬ ਸਭ ਦੇ ਸੁਫ਼ਨੇ ਪੂਰੇ ਕਰੇ। ਮਿਹਨਤਾਂ ਦਾ ਮੁੱਲ ਪੈਂਦਾ ਰਹੇ। ਰੱਬ ਜੀ ਤੇ ਮੇਰੇ ਫੈਨਜ਼ ਦਾ ਧੰਨਵਾਦ।'

ਦੱਸ ਦਈਏ ਕਿ ਮਰਸਡੀਜ਼ ਦੁਨੀਆ ਦੇ ਸਭ ਤੋਂ ਮਹਿੰਗੇ ਕਾਰ ਬਰਾਂਡਜ਼ 'ਚੋਂ ਇੱਕ ਹੈ। ਪਰਮੀਸ਼ ਨੇ ਮਰਸਡੀਜ਼ ਦੀ ਏ. ਐੱਮ. ਜੀ. ਜੀ 63 ਮਾਡਲ ਦੀ ਕਾਰ ਖਰੀਦੀ ਹੈ। ਮਰਸਡੀਜ਼ ਦੇ ਕਿਸੇ ਵੀ ਜੀ ਮਾਡਲ ਦੀ ਕੀਮਤ ਡੇਢ ਕਰੋੜ ਤੋਂ ਹੀ ਸ਼ੁਰੂ ਹੁੰਦੀ ਹੈ। ਜਿਹੜੇ ਮਾਡਲ ਦੀ ਕਾਰ ਪਰਮੀਸ਼ ਨੇ ਖਰੀਦੀ ਹੈ, ਉਸ ਦੀ ਕੀਮਤ 2.45 ਕਰੋੜ ਰੁਪਏ ਹੈ।

ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਦਾ ਹਾਲ ਹੀ 'ਚ ਗੀਤ 'ਨੋ ਰੀਜ਼ਨ' ਰਿਲੀਜ਼ ਹੋਇਆ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਪਰਮੀਸ਼ ਵਰਮਾ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਹ ਪਿਛਲੇ ਸਾਲ ਇੱਕ ਧੀ ਦੇ ਪਿਤਾ ਬਣੇ ਹਨ।

ਪਿਛਲੇ ਸਾਲ ਹੀ ਪਰਮੀਸ਼ ਗਾਇਕ ਸ਼ੈਰੀ ਮਾਨ ਨਾਲ ਝਗੜੇ ਨੂੰ ਲੈ ਕੇ ਕਾਫੀ ਵਿਵਾਦਾਂ 'ਚ ਵੀ ਰਹੇ ਸਨ। ਦੋਵਾਂ ਨੇ ਇੱਕ-ਦੂਜੇ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਰੱਜ ਕੇ ਭੜਾਸ ਕੱਢੀ ਸੀ। ਜਦੋਂਕਿ ਕਿਸੇ ਸਮੇਂ ਇਹ ਦੋਵੇਂ ਖ਼ਾਸ ਦੋਸਤ ਹੋਇਆ ਕਰਦੇ ਸਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
ਸੋਨੂੰ ਨਿਗਮ ਨਾਲ ਹੋਈ ਘਟਨਾ 'ਤੇ ਮੀਕਾ ਸਿੰਘ ਪ੍ਰਗਟਾਇਆ ਦੁਖ, ਕਿਹਾ- ਮੈਂ 10 ਬਾਡੀਗਾਰਡ ਨਾਲ ਲੈ ਕੇ ਚੱਲਦਾ ਹਾਂ
NEXT STORY