ਐਂਟਰਟੇਨਮੈਂਟ ਡੈਸਕ- ਅਦਾਕਾਰ ਅੱਲੂ ਅਰਜੁਨ ਸਟਾਰਰ 'ਪੁਸ਼ਪਾ 2' ਰੁਕਣ ਦਾ ਨਾਂ ਹੀ ਨਹੀਂ ਲੈ ਰਹੀ ਹੈ। ਇਸ ਫਿਲਮ ਨੇ ਇਤਿਹਾਸ ਰਚ ਦਿੱਤਾ ਹੈ। 32ਵੇਂ ਦਿਨ ਪੁਸ਼ਪਾ 2 ਨੇ 1200 ਕਰੋੜ ਰੁਪਏ ਦਾ ਅੰਕੜਾ ਪਾਰ ਕਰਕੇ ਨਵੇਂ ਰਿਕਾਰਡ ਬਣਾਏ ਹਨ। ਪੁਸ਼ਪਾ 2 ਪਹਿਲਾਂ ਹੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਚੁੱਕੀ ਹੈ।
ਅੱਲੂ ਅਰਜੁਨ ਦੀ ਪੁਸ਼ਪਾ 2 ਨੇ ਬਣਾਇਆ ਨਵਾਂ ਰਿਕਾਰਡ
ਇਹ ਵਿਸ਼ਵ ਪੱਧਰ 'ਤੇ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ 'ਦੰਗਲ' ਅਤੇ 'ਬਾਹੂਬਲੀ 2' ਦੇ ਕੋਲ ਸੀ। ਇਸ ਸਭ ਦੇ ਵਿਚਕਾਰ 'ਪੁਸ਼ਪਾ 2' ਨੇ ਭਾਰਤੀ ਬਾਕਸ ਆਫਿਸ 'ਤੇ ਇੱਕ ਹੋਰ ਰਿਕਾਰਡ ਬਣਾਇਆ ਹੈ। ਇਹ ਫਿਲਮ ਪਿਛਲੇ 30 ਸਾਲਾਂ ਵਿੱਚ ਤੀਜੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਭਾਰਤੀ ਫਿਲਮ ਬਣ ਗਈ ਹੈ।
ਇਹ ਵੀ ਪੜ੍ਹੋ- ਡੇਂਗੂ ਤੋਂ ਬਾਅਦ ਅਜਿਹੀ ਹੋ ਗਈ ਹੈ ਟਾਈਗਰ ਸ਼ਰਾਫ ਦੀ ਹਾਲਤ
ਪੁਸ਼ਪਾ ਦੀ ਸਫਲਤਾ ਤੋਂ ਬਾਅਦ ਪੁਸ਼ਪਾ 2 ਨੂੰ ਵੀ ਇਸਦਾ ਫਾਇਦਾ ਮਿਲਿਆ। ਬਲਾਕਬਸਟਰ ਕੀਮਤ ਦੇ ਕਾਰਨ, ਪੁਸ਼ਪਾ 2 ਨੂੰ ਸ਼ੁਰੂਆਤ ਵਿੱਚ ਕਲੈਕਸ਼ਨ ਵਿੱਚ ਵੱਡੀ ਬੜ੍ਹਤ ਮਿਲੀ। ਪਹਿਲੇ ਦਿਨ ਤੋਂ ਹੀ ਪੁਸ਼ਪਾ ਦੀ ਕਲੈਕਸ਼ਨ 'ਚ ਬੂਸਟ ਦੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਤਾਂ ਪੁਸ਼ਪਾ ਦੀਆਂ ਟਿਕਟਾਂ ਦੀਆਂ ਕੀਮਤਾਂ ਵੀ ਜ਼ਿਆਦਾ ਸਨ। ਪਰ ਜਿਵੇਂ ਹੀ ਫਿਲਮ ਦੀਆਂ ਟਿਕਟਾਂ ਦੀਆਂ ਕੀਮਤਾਂ ਆਮ ਵਾਂਗ ਹੋਈਆਂ ਤਾਂ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਸਨ ਕਿ ਫਿਲਮ ਦੀਆਂ ਕਿੰਨੀਆਂ ਟਿਕਟਾਂ ਵਿਕਣਗੀਆਂ।
ਇਹ ਵੀ ਪੜ੍ਹੋ- ਆਲੀਆ-ਦੀਪਿਕਾ ਨਹੀਂ ਸਗੋਂ ਰਣਵੀਰ ਸਿੰਘ ਨੇ ਇਸ ਅਦਾਕਾਰਾ ਨੂੰ ਕੀਤੀ 23 ਵਾਰ KISS
ਪ੍ਰੀ-ਰਿਲੀਜ਼ ਹਾਈਪ ਅਤੇ ਨਵੇਂ ਅਪਡੇਟਸ ਦੇ ਮੁਤਾਬਕ ਪੁਸ਼ਪਾ 2 ਨੇ 6 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਨੇ 29 ਦਿਨਾਂ 'ਚ ਟਿਕਟਾਂ ਦੀ ਵਿਕਰੀ 'ਚ 6 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਜਾਂ ਇਹ ਕਹਿ ਸਕਦੇ ਹਾਂ ਕਿ ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ 6 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।
ਇਸ ਦੇ ਨਾਲ ਫਿਲਮ ਪਿਛਲੇ 30 ਸਾਲਾਂ ਵਿੱਚ ਭਾਰਤ ਵਿੱਚ ਤੀਜੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਭਾਰਤੀ ਫਿਲਮ ਬਣ ਗਈ ਹੈ।
ਇਹ ਵੀ ਪੜ੍ਹੋ-ਅਦਾਕਾਰਾ ਰਿਮੀ ਸੇਨ ਨੇ ਕੀਤੇ ਬਾਬਾ ਮਹਾਕਾਲ ਦੇ ਦਰਸ਼ਨ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 1994 'ਚ ਰਿਲੀਜ਼ ਹੋਈ ਸਲਮਾਨ ਖਾਨ ਦੀ ਫਿਲਮ 'ਹਮ ਆਪਕੇ ਹੈ' ਨੇ 7.4 ਕਰੋੜ ਦੀ ਕਮਾਈ ਕੀਤੀ ਸੀ। ਇਹ ਅੰਕੜਾ ਬਾਹੂਬਲੀ 2 ਨੇ ਪਾਰ ਕਰ ਲਿਆ ਅਤੇ ਬਾਹੂਬਲੀ 2 ਨੇ 10.7 ਕਰੋੜ ਦੀ ਕਮਾਈ ਕੀਤੀ। ਹੁਣ ਪੁਸ਼ਪਾ 2 ਨੂੰ 6 ਕਰੋੜ ਰੁਪਏ ਦਾ ਫੁਟਫਾਲ ਮਿਲ ਗਿਆ ਹੈ। ਇਸ ਅਨੁਸਾਰ, ਇਹ ਫਿਲਮ ਤੀਜੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਭਾਰਤੀ ਅਤੇ ਦੂਜੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਸਾਊਥ ਇੰਡੀਅਨ ਫਿਲਮ ਬਣ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਦਾਕਾਰਾ ਰਿਮੀ ਸੇਨ ਨੇ ਕੀਤੇ ਬਾਬਾ ਮਹਾਕਾਲ ਦੇ ਦਰਸ਼ਨ
NEXT STORY