ਮੁੰਬਈ (ਬਿਊਰੋ)– ਪਿਛਲੇ ਕੁਝ ਦਿਨਾਂ ਤੋਂ ਦੇਸ਼ ’ਤੇ ਪੁਸ਼ਪਾ ਦਾ ਜਾਦੂ ਦੇਖਣ ਮਿਲ ਰਿਹਾ ਹੈ। ਦਰਅਸਲ ਨਿਰਮਾਤਾਵਾਂ ਨੇ ਦਰਸ਼ਕਾਂ ਨੂੰ ਇਕ ਵੀਡੀਓ ਨਾਲ ਆਕਰਸ਼ਿਤ ਕੀਤਾ ਹੈ, ਜਿਸ ਨੇ ਪੁਸ਼ਪਾ ਦੀ ਖੋਜ ’ਤੇ ਇਕ ਨਵੀਂ ਚਰਚਾ ਨੂੰ ਸ਼ੁਰੂ ਕਰ ਦਿੱਤਾ ਹੈ ਤੇ ਦਰਸ਼ਕ ਇਹ ਸੋਚ ਕੇ ਉਤਸ਼ਾਹਿਤ ਹਨ ਕਿ ਅੱਗੇ ਹੋਰ ਕੀ ਦੇਖਣ ਨੂੰ ਮਿਲੇਗਾ।
ਇਹ ਖ਼ਬਰ ਵੀ ਪੜ੍ਹੋ : ‘ਮੇਰਾ ਨਾਂ’ ਗਾਣਾ ਆਉਣ ਮਗਰੋਂ ਮੁੜ ਚਰਚਾ ’ਚ ਮੂਸੇਵਾਲਾ, ਇਨ੍ਹਾਂ ਕਲਾਕਾਰਾਂ ਨੇ ਕੀਤੀ ਫੁੱਲ ਸਪੋਰਟ
7 ਅਪ੍ਰੈਲ ਨੂੰ ਸ਼ਾਮ 4.05 ਵਜੇ ਇਕ ਵੱਡੇ ਐਲਾਨ ਲਈ ਲੋਕਾਂ ਦਾ ਧਿਆਨ ਖਿੱਚਣ ਤੋਂ ਬਾਅਦ ਨਿਰਮਾਤਾ ਵਲੋਂ ‘ਪੁਸ਼ਪਾ ਦਿ ਰੂਲ’ ਦਾ ਪੋਸਟਰ ਆਖਿਰਕਾਰ ਜਾਰੀ ਕੀਤਾ ਗਿਆ, ਜੋ ਅਸਲ ’ਚ ‘ਪੁਸ਼ਪਾ ਨੂੰ ਫਲਾਵਰ ਨਹੀਂ ਫਾਇਰ ਹੈ’ ਵਾਲੀ ਗੱਲ ਨੂੰ ਸਹੀ ਠਹਿਰਾਉਂਦਾ ਹੈ।
ਪੋਸਟਰ ’ਚ ਆਈਕਨ ਸਟਾਰ ਅੱਲੂ ਅਰਜੁਨ ਉਰਫ ਪੁਸ਼ਪਰਾਜ ਨੂੰ ਸਭ ਤੋਂ ਉੱਪਰ ਦਿਖਾਇਆ ਗਿਆ ਹੈ। ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ’ਚੋਂ ਇਕ ਹੋਣ ਕਾਰਨ ‘ਪੁਸ਼ਪਾ ਦਿ ਰੂਲ’ ਦੇ ਨਿਰਮਾਤਾਵਾਂ ਨੇ ਦਰਸ਼ਕਾਂ ’ਚ ਉਤਸ਼ਾਹ ਪੈਦਾ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ।
‘ਪੁਸ਼ਪਾ ਦਿ ਰੂਲ’ ਸੁਕੁਮਾਰ ਵਲੋਂ ਨਿਰਦੇਸ਼ਿਤ ਹੈ, ਜਿਸ ’ਚ ਅੱਲੂ ਅਰਜੁਨ, ਰਸ਼ਮਿਕਾ ਮੰਦਾਨਾ ਤੇ ਫਹਾਦ ਫਾਸਿਲ ਮੁੱਖ ਭੂਮਿਕਾਵਾਂ ’ਚ ਹਨ। ਫ਼ਿਲਮ ਨੂੰ ਮਿਥਰੀ ਮੂਵੀ ਮੇਕਰਸ ਨੇ ਪ੍ਰੋਡਿਊਸ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜੌਨ ਪਲੇਅਰਸ ਨੇ ਸਿਧਾਰਥ ਮਲਹੋਤਰਾ ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ
NEXT STORY