ਮੁੰਬਈ (ਬਿਊਰੋ)– ਸੁਪਰਸਟਾਰ ਪ੍ਰਭਾਸ ਹੁਣ ਪੂਜਾ ਹੇਗੜੇ ਨਾਲ ਫ਼ਿਲਮ ‘ਰਾਧੇ ਸ਼ਿਆਮ’ ’ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਰੋਮਾਂਟਿਕ ਡਰਾਮਾ ਹੈ, ਲਿਹਾਜ਼ਾ ਵੈਲੇਨਟਾਈਨਜ਼ ਡੇਅ 2022 ’ਤੇ ‘ਰਾਧੇ ਸ਼ਿਆਮ’ ਦਾ ਵੀਡੀਓ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ।
ਇਸ ’ਚ ਪ੍ਰਭਾਸ ਤੇ ਪੂਜਾ ਹੇਗੜੇ ਦੀ ਰੋਮਾਂਟਿਕ ਕੈਮਿਸਟਰੀ ਨਜ਼ਰ ਆ ਰਹੀ ਹੈ। ਫ਼ਿਲਮ ਦੀ ਪਹਿਲੀ ਝਲਕ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਹੀ ਹੈ। ਜੋ ਟੀਜ਼ਰ ਵੀਡੀਓ ਰਿਲੀਜ਼ ਕੀਤੀ ਗਈ ਹੈ, ਉਸ ’ਚ ਪ੍ਰਭਾਸ ਪੂਜਾ ਹੇਗੜੇ ਨਾਲ ਕਿਊਟ ਫਲਰਟ ਕਰਦੇ ਦਿਖ ਰਹੇ ਹਨ ਤੇ ਉਨ੍ਹਾਂ ਦਾ ਅੰਦਾਜ਼ ਪ੍ਰਸ਼ੰਸਕਾਂ ਨੂੰ ਲੁਭਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਕੀਤਾ ਯਾਦ, ਟਵੀਟ ਕਰ ਦਿੱਤੀ ਸ਼ਰਧਾਂਜਲੀ
ਹੁਣ ਤਕ ਫ਼ਿਲਮ ਦਾ ਮੋਸ਼ਨ ਪੋਸਟਰ ਤਾਂ ਰਿਲੀਜ਼ ਹੋਇਆ ਸੀ ਪਰ ਇਸ ਵਾਰ ਵੀਡੀਓ ਟੀਜ਼ਰ ਸਾਂਝਾ ਕਰਕੇ ਫ਼ਿਲਮ ਦੀ ਪਹਿਲੀ ਝਲਕ ਦਿਖਾਈ ਗਈ ਹੈ।
ਯੂਟਿਊਬ ’ਤੇ ਰਿਲੀਜ਼ ਇਸ ਵੀਡੀਓ ਟੀਜ਼ਰ ’ਤੇ ਪ੍ਰਭਾਸ ਤੇ ਪੂਜਾ ਹੇਗੜੇ ਦੇ ਪ੍ਰਸ਼ੰਸਕ ਕਾਫੀ ਕੁਮੈਂਟਸ ਕਰ ਰਹੇ ਹਨ ਤੇ ਸ਼ਾਨਦਾਰ ਪ੍ਰਤੀਕਿਰਿਆ ਵੀ ਦੇ ਰਹੇ ਹਨ। ਫ਼ਿਲਮ ਸਾਊਥ ਦੀਆਂ ਵੱਖ-ਵੱਖ ਭਾਸ਼ਾਵਾਂ ਕੰਨੜ, ਤੇਲਗੂ, ਤਾਮਿਲ ਤੇ ਮਲਿਆਲਮ ਦੇ ਨਾਲ-ਨਾਲ ਹਿੰਦੀ ’ਚ ਰਿਲੀਜ਼ ਹੋਵੇਗੀ।
ਟੀਜ਼ਰ ਨੂੰ ਵੀ ਹਿੰਦੀ ’ਚ ਰਿਲੀਜ਼ ਕੀਤਾ ਗਿਆ ਹੈ। ਉਥੇ ਫ਼ਿਲਮ ਦੇ ਟੀਜ਼ਰ ਦੇ ਨਾਲ-ਨਾਲ ‘ਰਾਧੇ ਸ਼ਿਆਮ’ ਦਾ ਨਵਾਂ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਲਵ ਹੋਸਟਲ’ ਦਾ ਟਰੇਲਰ ਰਿਲੀਜ਼, ਬੌਬੀ ਦਿਓਲ ਦੀ ਦਿਖੀ ਜ਼ਬਰਦਸਤ ਲੁੱਕ (ਵੀਡੀਓ)
NEXT STORY