ਮੁੰਬਈ- ਬਾਲੀਵੁੱਡ ਅਦਾਕਾਰਾ ਰਾਧਿਕਾ ਆਪਟੇ ਇੰਡਸਟਰੀ ਦੀਆਂ ਮਸ਼ਹੂਰ ਅਦਾਕਾਰਾਂ ਵਿਚੋਂ ਇਕ ਹੈ। ਰਾਧਿਕਾ ਨੇ ਸਿਰਫ਼ ਹਿੰਦੀ ਫ਼ਿਲਮਾਂ ਵਿਚ ਹੀ ਨਹੀਂ ਸਗੋਂ ਤਮਿਲ, ਤੇਲਗੂ, ਬੰਗਾਲੀ ਅਤੇ ਮਰਾਠੀ ਫ਼ਿਲਮਾਂ ਵਿਚ ਵੀ ਕੰਮ ਕੀਤਾ ਹੈ। 11 ਸਾਲ ਪਹਿਲਾਂ ਰਾਧਿਕਾ ਨੇ ਰਾਮ ਗੋਪਾਲ ਵਰਮਾ ਦੀ ਹਿੰਦੀ/ਤੇਲਗੂ ਫ਼ਿਲਮ 'ਰਕਤਾ ਚੱਰਿਤਰ ਵਿਚ ਕੰਮ ਕੀਤਾ ਸੀ ਜਿਸ ਨੂੰ ਲੈ ਕੇ ਅਦਾਕਾਰਾ ਨੇ ਹੁਣ ਇਕ ਖੁਲਾਸਾ ਕੀਤਾ ਹੈ। ਇਕ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਰਾਧਿਕਾ ਨੇ ਕਿਹਾ ਕਿ ਉਸ ਨੂੰ ਮਹਿਸੂਸ ਹੋਇਆ ਜਿਵੇਂ ਉਸ ਸਮੇਂ ਉਸ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਸੀ।
ਰਾਧਿਕਾ ਨੇ ਉਸ ਫ਼ਿਲਮ ਵਿਚ ਇਕ ਪਿੰਡ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ। ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੂੰ ਉਸ ਫ਼ਿਲਮ ਲਈ ਜ਼ਿਆਦਾ ਪੈਸੇ ਨਹੀਂ ਮਿਲੇ ਜਿਸ ਕਾਰਨ ਉਸ ਨੇ ਮਹਿਸੂਸ ਕੀਤਾ ਕਿ ਉਸ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇੰਟਰਵਿਊ ਵਿਚ ਰਾਧਿਕਾ ਨੇ ਦੱਸਿਆ, 'ਮੈਨੂੰ ਪੱਕਾ ਯਕੀਨ ਨਹੀਂ ਸੀ ਕਿ ਮੈਂ ਇਹ ਫ਼ਿਲਮ ਕਰਨਾ ਚਾਹੁੰਦੀ ਹਾਂ ਜਾਂ ਨਹੀਂ। ਸਪੱਸ਼ਟ ਤੌਰ 'ਤੇ ਮੈਂ ਮਹਿਸੂਸ ਕੀਤਾ ਕਿ ਮੇਰਾ ਸ਼ੋਸ਼ਣ ਕੀਤਾ ਜਾ ਰਿਹਾ ਸੀ ਕਿਉਂਕਿ ਮੈਨੂੰ ਇਸ ਲਈ ਜ਼ਿਆਦਾ ਪੈਸੇ ਨਹੀਂ ਮਿਲ ਰਹੇ ਸੀ।
ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਮੈਂ ਇਸ ਸਮੇਂ ਇਹ ਫ਼ਿਲਮ ਕਰ ਰਹੀ ਹਾਂ, ਇਸ ਤੋਂ ਬਾਅਦ ਉਹ ਮੈਨੂੰ ਤੇਲਗੂ ਅਤੇ ਤਮਿਲ ਫ਼ਿਲਮ ਵੀ ਦੇਣਗੇ। ਇਸ ਲਈ ਮੈਂ ਸੋਚਿਆ ਕਿ ਇਹ ਠੀਕ ਹੈ। ਫ਼ਿਲਮ ਵਿਚ ਵੱਡੇ ਅਦਾਕਾਰ ਸਨ ਅਤੇ ਸ਼ੂਟਿੰਗ ਵੀ ਕਦੇ ਸਮੇਂ 'ਤੇ ਸ਼ੁਰੂ ਨਹੀਂ ਹੁੰਦੀ ਸੀ। ਮੈਂ ਕਦੇ ਵੀ ਕੰਮ ਲਈ ਬੇਤਾਬ ਨਹੀਂ ਰਹੀ। ਇਸ ਲਈ ਮੈਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਲੰਬੇ ਸਮੇਂ ਲਈ ਸੈਟ 'ਤੇ ਰਹਿਣ ਦੀ ਜ਼ਰੂਰਤ ਸੀ ਉਸ ਸਮੇਂ ਮੇਰੇ ਟੈਲੇਂਟ ਤੇ ਟਾਈਮ ਨੂੰ ਨਹੀਂ ਵੇਖਿਆ ਜਾ ਰਿਹਾ ਸੀ। ਹਾਲਾਂਕਿ ਮੈਂ 'ਸੱਤਿਆ' ਅਤੇ 'ਰੰਗੀਲਾ' ਦੇ ਸਮੇਂ ਤੋਂ ਹੀ ਰਾਮ ਗੋਪਾਲ ਵਰਮਾ ਦੀ ਬਹੁਤ ਵੱਡੀ ਪ੍ਰਸ਼ੰਸਕ ਸੀ। ਇਸ ਲਈ ਮੈਂ ਇਸ ਮੌਕੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ।'
ਨਿਊਡ ਵੀਡੀਓ ਲੀਕ ਹੋਣ ਤੋਂ ਬਾਅਦ ਟੁੱਟ ਗਈ ਸੀ ਰਾਧਿਕਾ
ਇੰਟਰਵਿਊ ਵਿਚ ਰਾਧਿਕਾ ਨੇ ਕਿਹਾ ਕਿ ਜਦੋਂ 'ਕਲੀਨ ਸ਼ੇਵ' ਦੀ ਸ਼ੂਟ ਦੌਰਾਨ ਇਕ ਨਿਊਡ ਕਲਿੱਪ ਲੀਕ ਹੋਈ ਸੀ ਤਾਂ ਮੈਨੂੰ ਬੁਰੀ ਤਰ੍ਹਾਂ ਟਰੋਲ ਕੀਤਾ ਗਿਆ ਸੀ ਅਤੇ ਇਸ ਨੇ ਮੈਨੂੰ ਪ੍ਰਭਾਵਿਤ ਕੀਤਾ ਸੀ। ਮੈਂ ਚਾਰ ਦਿਨਾਂ ਤੋਂ ਘਰ ਤੋਂ ਬਾਹਰ ਨਹੀਂ ਨਿਕਲ ਸਕੀ ਸੀ। ਇਸ ਲਈ ਨਹੀਂ ਕਿ ਮੀਡੀਆ ਵਿਚ ਕੀ ਕਿਹਾ ਜਾ ਰਿਹਾ ਸੀ ਪਰ ਮੇਰੇ ਡਰਾਈਵਰ, ਚੌਂਕੀਦਾਰ ਅਤੇ ਮੇਰੇ ਸਟਾਈਲਿਸਟ ਦੇ ਡਰਾਈਵਰ ਨੇ ਵੀ ਮੇਰੀਆਂ ਤਸਵੀਰਾਂ ਪਛਾਣ ਲਈਆਂ ਸਨ।'
ਗਾਇਕ ਕਮਲ ਖ਼ਾਨ ਨੇ ਬਿਆਨ ਕੀਤਾ ਦਿਲ ਦੇ ਦਰਦ ਨੂੰ, ਵੀਡੀਓ ਵਾਇਰਲ
NEXT STORY