ਮੁੰਬਈ- ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਅਸ਼ਲੀਲ ਫ਼ਿਲਮਾਂ ਬਣਾਉ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਜ ਨੂੰ 23 ਜੁਲਾਈ ਤੱਕ ਕੋਰਟ ਨੇ ਜੇਲ ਭੇਜ ਦਿੱਤਾ ਹੈ। ਇਸ ਦੌਰਾਨ ਰਾਜ ਦਾ ਦੂਜੀ ਵਾਰ ਮੈਡੀਕਲ ਟੈਸਟ ਕੀਤਾ ਗਿਆ ਹੈ। ਟੈਸਟ ਲਈ ਰਾਜ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਿਥੋਂ ਰਾਜ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਤਸਵੀਰਾਂ 'ਚ ਰਾਜ ਬਲੈਕ ਟੀ-ਸ਼ਰਟ ਅਤੇ ਪੈਂਟ 'ਚ ਨਜ਼ਰ ਆ ਰਹੇ ਹਨ। ਰਾਜ ਨੇ ਮੂੰਹ 'ਤੇ ਮਾਸਕ ਲਗਾਇਆ ਹੋਇਆ ਸੀ। ਪੁਲਸ ਦੀ ਟੀਮ ਆਪਣੀ ਵੈਨ 'ਚ ਬਿਠਾ ਕੇ ਰਾਜ ਨੂੰ ਲੈ ਕੇ ਜਾਂਦੀ ਦਿਖਾਈ ਦਿੱਤੀ। ਰਾਜ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।
ਦੱਸ ਦੇਈਏ ਕਿ ਰਾਜ ਦੇ ਨਾਲ 11 ਹੋਰ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਕੱਲ ਫਿਰ ਰਾਜ ਕੁੰਦਰਾ ਦੀ ਕੋਰਟ 'ਚ ਪੇਸ਼ੀ ਹੋਈ ਹੈ। ਰਾਜ ਦੇ ਖ਼ਿਲਾਫ਼ ਕਈ ਅਦਾਕਾਰਾ ਨੇ ਆਪਣਾ ਬਿਆਨ ਦਿੱਤਾ ਹੈ। ਹਾਲਾਂਕਿ ਸ਼ਿਲਪਾ ਸ਼ੈੱਟੀ ਨੇ ਇਸ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ ਹੈ।
ਦਿਲਜੀਤ ਦੋਸਾਂਝ ਨੇ ਫ਼ਿਲਮ ‘ਜੋਡ਼ੀ’ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ, ਸੁਣ ਤੁਸੀਂ ਵੀ ਹੋਵੋਗੇ ਹੈਰਾਨ
NEXT STORY