ਮੁੰਬਈ (ਬਿਊਰੋ)– ਪਿਛਲਾ ਸਾਲ ਸ਼ਿਲਪਾ ਸ਼ੈੱਟੀ ਲਈ ਕਾਫੀ ਖ਼ਰਾਬ ਰਿਹਾ ਸੀ। ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਪਤੀ ਰਾਜ ਕੁੰਦਰਾ ਦਾ ਨਾਂ ਆਉਣ ਤੋਂ ਬਾਅਦ ਸ਼ਿਲਪਾ ਨੇ ਖ਼ੁਦ ਨੂੰ ਬੰਦ ਕਰ ਲਿਆ ਸੀ ਤੇ ਕੁਝ ਸਮੇਂ ਬਾਅਦ ਉਹ ਮੁੜ ਦੁਨੀਆ ਦੇ ਸਾਹਮਣੇ ਆਈ ਪਰ ਸ਼ਿਲਪਾ ਤਾਂ ਪਹਿਲਾਂ ਨਾਲੋਂ ਨਾਰਮਲ ਹੋ ਗਈ ਪਰ ਰਾਜ ਕੁੰਦਰਾ ਖ਼ੁਦ ਨੂੰ ਨਾਰਮਲ ਨਹੀਂ ਕਰ ਸਕੇ।
ਜੇਲ ਤੋਂ ਬਾਹਰ ਆਉਣ ਤੋਂ ਬਾਅਦ ਰਾਜ ਕੁੰਦਰਾ ਆਪਣਾ ਚਿਹਰਾ ਲੁਕਾਉਂਦੇ ਨਜ਼ਰ ਆ ਰਹੇ ਹਨ। ਵੱਖ-ਵੱਖ ਮਾਸਕ ਪਹਿਨ ਕੇ ਉਹ ਆਪਣੇ ਚਿਹਰੇ ਨੂੰ ਨਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਹੁਣ ਜੇਲ ਤੋਂ ਬਾਹਰ ਆਉਣ ਦੇ ਇਕ ਸਾਲ ਬਾਅਦ ਉਨ੍ਹਾਂ ਨੇ ਇਕ ਟਵੀਟ ਕੀਤਾ ਹੈ ਤੇ ਲੋਕਾਂ ਨੂੰ ਇਕ ਹਿਦਾਇਤ ਵੀ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਕਾਮੇਡੀ ਦੇ ਬਾਦਸ਼ਾਹ ਰਾਜੂ ਸ਼੍ਰੀਵਾਸਤਵ ਦੀ ਅੰਤਿਮ ਯਾਤਰਾ ਸ਼ੁਰੂ, ਦਿੱਲੀ 'ਚ ਹੋਵੇਗਾ ਸਸਕਾਰ
ਪਿਛਲੇ ਸਾਲ ਸ਼ਿਲਪਾ ਸ਼ੈੱਟੀ ਦੇ ਪਤੀ ਤੇ ਬਿਜ਼ਨੈੱਸਮੈਨ ਰਾਜ ਕੁੰਦਰਾ ਖ਼ਿਲਾਫ਼ ਮੁੰਬਈ ਪੁਲਸ ਨੇ ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਕੇਸ ਦਰਜ ਕੀਤਾ ਸੀ। ਜੇਲ ਤੋਂ ਰਿਹਾਅ ਹੋਣ ਦੇ ਇਕ ਸਾਲ ਬਾਅਦ ਰਾਜ ਕੁੰਦਰਾ ਨੇ ਇਸ ਮਾਮਲੇ ’ਚ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ। ਰਾਜ ਕੁੰਦਰਾ ਨੂੰ ਇਕ ਸਾਲ ਪਹਿਲਾਂ ਯਾਨੀ 21 ਸਤੰਬਰ ਨੂੰ ਆਰਥਰ ਰੋਡ ਜੇਲ ਤੋਂ ਰਿਹਾਅ ਕੀਤਾ ਗਿਆ ਸੀ, ਜਿਸ ਤੋਂ ਬਾਅਦ ਰਾਜ ਕੁੰਦਰਾ ਨੇ ਆਪਣੀ ਹੀ ਇਕ ਤਸਵੀਰ ਸਾਂਝੀ ਕਰਕੇ ਲੋਕਾਂ ਨੂੰ ਚੇਤੰਨ ਕੀਤਾ ਹੈ।
ਰਾਜ ਨੇ ਟਵਿਟਰ ’ਤੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਰਾਜ ਹੁੱਡੀ ਪਹਿਨੇ ਤੇ ਐਨਕਾਂ ਲਗਾਈ ਨਜ਼ਰ ਆ ਰਹੇ ਹਨ। ਰਾਜ ਨੇ ਆਪਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਅੱਜ ਆਰਥਰ ਰੋਡ ਤੋਂ ਰਿਲੀਜ਼ ਹੋਇਆਂ ਨੂੰ ਪੂਰਾ ਇਕ ਸਾਲ ਹੋ ਗਿਆ। ਇਹ ਸਮੇਂ ਦੀ ਗੱਲ ਹੈ, ਮੈਨੂੰ ਨਿਆਂ ਜਲਦ ਮਿਲੇਗਾ। ਸੱਚਾਈ ਸਾਰਿਆਂ ਦੇ ਸਾਹਮਣੇ ਜਲਦ ਆਵੇਗੀ। ਮੈਂ ਆਪਣੇ ਸ਼ੁਭਚਿੰਤਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਤੇ ਟਰੋਲਰਜ਼ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਮੈਨੂੰ ਮਜ਼ਬੂਤ ਬਣਾਇਆ।’’
ਇਸ ਪੋਸਟ ਨੂੰ ਸਾਂਝਾ ਕਰਿਦਆਂ ਰਾਜ ਨੇ ਹੱਥ ਜੋੜਦਿਆਂ ਦੀ ਇਮੋਜੀ ਵੀ ਸਾਂਝੀ ਕੀਤੀ ਹੈ। ਉਨ੍ਹਾਂ ਦੀ ਪੋਸਟ ’ਤੇ ਲਿਖਿਆ ਹੈ ਕਿ ਜੇਕਰ ਤੁਹਾਨੂੰ ਪੂਰੀ ਕਹਾਣੀ ਨਹੀਂ ਪਤਾ ਹੈ ਤਾਂ ਚੁੱਪ ਰਹੋ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਕੋਡ ਨੇਮ ਤਿਰੰਗਾ’ ਦਾ ਟੀਜ਼ਰ ਰਿਲੀਜ਼, ਹੱਥ ’ਚ ਬੰਦੂਕ ਲੈ ਕੇ ਦਮਦਾਰ ਕਿਰਦਾਰ ਨਿਭਾਵੇਗੀ ਪਰਿਣੀਤੀ ਚੋਪੜਾ
NEXT STORY