ਮੁੰਬਈ- ਕਾਮੇਡੀ ਸ਼ੋਅ ‘ਇੰਡੀਆਜ਼ ਲਾਫ਼ਟਰ ਚੈਂਪੀਅਨ’ ਦਾ 27 ਅਗਸਤ ਨੂੰ ਫਿਨਾਲੇ ਸੀ। ਇਸ ਸੀਜ਼ਨ ਦੀ ਟਰਾਫ਼ੀ ਦਿੱਲੀ ਦੇ ਰਜਤ ਸੂਦ ਨੇ ਜਿੱਤੀ। ਦਿੱਲੀ ਦੇ ਰਜਤ ਸੂਦ ਨੇ 25 ਲੱਖ ਰੁਪਏ ਨਾਲ ‘ਇੰਡੀਆਜ਼ ਲਾਫ਼ਟਰ ਚੈਂਪੀਅਨ’ ਦੀ ਟਰਾਫ਼ੀ ਜਿੱਤੀ।
‘ਲਾਫਟਰ ਦੇ ਗ੍ਰੈਂਡ ਫਿਨਾਲੇ’ ’ਚ ਟੌਪ 5 ਫ਼ਾਈਨਲਿਸਟ ਪਹੁੰਚੇ। ਇਨ੍ਹਾਂ ’ਚ ਮੁੰਬਈ ਤੋਂ ਨਿਤੇਸ਼ ਸ਼ੈੱਟੀ, ਮੁੰਬਈ ਤੋਂ ਜੈ ਵਿਜੇ ਸਚਾਨ, ਮੁੰਬਈ ਤੋਂ ਵਿਗਨੇਸ਼ ਪਾਂਡੇ, ਉਜੈਨ ਤੋਂ ਹਿਮਾਂਸ਼ੂ ਬਾਵੰਦਰ ਅਤੇ ਦਿੱਲੀ ਤੋਂ ਰਜਤ ਸੂਦ ਸ਼ਾਮਲ ਸਨ।
ਇਹ ਵੀ ਪੜ੍ਹੋ : ਬਲੂ ਡਰੈੱਸ ’ਚ ਕ੍ਰਿਤੀ ਸੈਨਨ ਦੀ ਖੂਬਸੂਰਤ ਲੁੱਕ, ਤਸਵੀਰਾਂ ਸਾਂਝੀਆਂ ਕਰਕੇ ਲਿਖਿਆ- ‘ਬਲੂ ਬਟਰਫ਼ਲਾਈ’
ਇਨ੍ਹਾਂ ਸਾਰਿਆਂ ਨੂੰ ਹਰਾ ਕੇ ਜਿੱਥੇ ਰਜਤ ਸੂਦ ਨੇ ਜਿੱਤ ਦਾ ਤਾਜ ਪਹਿਨਿਆ। ਦੂਜੇ ਪਾਸੇ ਮੁੰਬਈ ਦੇ ਨਿਤੇਸ਼ ਸ਼ੈਟੀ ਨੂੰ ਪਹਿਲੇ ਰਨਰ-ਅੱਪ ਅਤੇ ਮੁੰਬਈ ਦੇ ਜੈ ਵਿਜੇ ਸਚਾਨ ਅਤੇ ਵਿਗਨੇਸ਼ ਪਾਂਡੇ ਦੂਜੇ ਰਨਰ-ਅੱਪ ਰਹੇ।
ਜਿੱਤ ਤੋਂ ਬਾਅਦ ਰਜਤ ਸੂਦ ਨੇ ਕਿਹਾ ਕਿ ‘ਜਦੋਂ ਫਿਨਾਲੇ ਸ਼ੁਰੂ ਹੋਇਆ ਅਤੇ ਮੇਰੇ ਨਾਂ ਦਾ ਐਲਾਨ ਹੋਇਆ ਤਾਂ ਮੈਂ ਬਹੁਤ ਹੈਰਾਨ ਸੀ। ਕੁਝ ਹੀ ਮਿੰਟਾਂ ਦੇ ਅੰਦਰ ਮੈਨੂੰ ਇਸ ਗੱਲ ’ਤੇ ਸਵੀਕਾਰ ਕਰਨਾ ਪਿਆ ਕਿ ਮੈਂ ਜਿੱਤ ਗਿਆ ਸੀ, ਇਹ ਮੇਰੀ ਜ਼ਿੰਦਗੀ ’ਚ ਪਹਿਲੀ ਵਾਰ ਸੀ ਜਦੋਂ ਮੈਂ ਆਪਣੇ ਮਾਤਾ-ਪਿਤਾ ਦੇ ਸਾਹਮਣੇ ਪ੍ਰਦਰਸ਼ਨ ਕਰ ਰਿਹਾ ਸੀ, ਮੇਰੇ ਮਾਤਾ-ਪਿਤਾ ਬਹੁਤ ਖੁਸ਼ ਹਨ, ਮੈਂ ਉਨ੍ਹਾਂ ਦੀਆਂ ਅੱਖਾਂ ’ਚ ਇਹ ਮਾਣ ਦੇਖ ਸਕਦਾ ਸੀ।’
ਇਹ ਵੀ ਪੜ੍ਹੋ : ਅਰਜੁਨ-ਮਲਾਇਕਾ ਦੀ ਕੈਮਿਸਟਰੀ ਨੇ ਜਿੱਤਿਆ ਸਾਰਿਆਂ ਦਾ ਦਿਲ, ਪਾਰਟੀ ’ਚ ਡਾਂਸ ਕਰਦੇ ਆਏ ਨਜ਼ਰ
ਰਜਤ ਸੂਦ ਬੇਸ਼ੱਕ ਸ਼ੋਅ ’ਚ ਕਾਮੇਡੀ ਕਰਦੇ ਨਜ਼ਰ ਆਏ ਹਨ ਪਰ ਉਨ੍ਹਾਂ ਨੇ ਆਪਣੀ ਕਲਾ ਦਾ ਨਾਂ ‘ਪੌਮੇਡੀ’ ਰੱਖਿਆ ਹੈ ਅਤੇ ਲੋਕਾਂ ਨੇ ਉਨ੍ਹਾਂ ਦੇ ਅੰਦਾਜ਼ ਨੂੰ ਕਾਫ਼ੀ ਪਸੰਦ ਕੀਤਾ ਹੈ।
ਰਾਜੂ ਸ਼੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਝੂਠੀਆਂ ਖ਼ਬਰਾਂ ਤੋਂ ਤੰਗ ਆ ਕੇ ਪਰਿਵਾਰ ਨੇ ਸਾਈਬਰ ਸੈੱਲ ਨੂੰ ਕੀਤੀ ਸ਼ਿਕਾਇਤ
NEXT STORY