ਮੁੰਬਈ (ਬਿਊਰੋ)– ਸੰਗਮ ਨਗਰੀ ਪ੍ਰਯਾਗਰਾਜ ’ਚ ਫ਼ਿਲਮ ਦੀ ਸ਼ੂਟਿੰਗ ਦੌਰਾਨ ਕਾਮੇਡੀ ਕਲਾਕਾਰ ਰਾਜਪਾਲ ਯਾਦਵ ’ਤੇ ਇਕ ਵਿਦਿਆਰਥੀ ਨੇ ਸਕੂਟਰ ਨਾਲ ਟੱਕਰ ਮਾਰਨ ਦਾ ਦੋਸ਼ ਲਗਾਇਆ ਹੈ। ਉਥੇ ਰਾਜਪਾਲ ਯਾਦਵ ਨੇ ਵੀ ਲੜਕੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਦੱਸ ਦੇਈਏ ਕਿ ਇਹ ਮਾਮਲਾ ਕਰਨਲਗੰਜ ਥਾਣਾ ਇਲਾਕੇ ਦਾ ਹੈ।
ਜਾਣਕਾਰੀ ਮੁਤਾਬਕ ਵਿਦਿਆਰਥੀ ਬਾਲਾਜੀ ਦਾ ਦੋਸ਼ ਹੈ ਕਿ ਯੂਨੀਵਰਸਿਟੀ ਬੈਂਕ ਰੋਡ ਕੋਲ ਉਹ ਕਿਤਾਬਾਂ ਖਰੀਦ ਰਿਹਾ ਸੀ ਤੇ ਉਥੇ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਸੀ। ਇਸ ਦੌਰਾਨ ਕਾਮੇਡੀ ਕਲਾਕਾਰ ਰਾਜਪਾਲ ਯਾਦਵ ਸਕੂਟਰ ਚਲਾ ਰਹੇ ਸਨ ਤੇ ਉਹ ਉਸ ਨੂੰ ਠੀਕ ਤਰ੍ਹਾਂ ਨਹੀਂ ਚਲਾ ਪਾ ਰਹੇ ਸਨ ਤੇ ਉਨ੍ਹਾਂ ਨੇ ਉਸ ਦੀ ਮੋਟਰ ਸਾਈਕਲ ’ਚ ਟੱਕਰ ਮਾਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਗਾਇਕ ਬੀ ਪਰਾਕ ਤੇ ਮੀਰਾ ਬਚਨ ਦਾ ਸੁਫ਼ਨਾ ਹੋਇਆ ਪੂਰਾ, ਮੋਹਾਲੀ 'ਚ ਖੋਲ੍ਹਿਆ 'ਮੀਰਾਕ' ਰੈਸਟੋਰੈਂਟ (ਤਸਵੀਰਾਂ)
ਦੋਸ਼ ਹੈ ਕਿ ਵਿਦਿਆਰਥੀ ਵਲੋਂ ਇਸ ਦਾ ਵਿਰੋਧ ਕਰਨ ’ਤੇ ਅਦਾਕਾਰ ਦੀ ਯੂਨਿਟ ਦੇ ਲੋਕਾਂ ਨੇ ਉਸ ਨਾਲ ਘਟੀਆ ਸ਼ਬਦਾਵਲੀ ਵਰਤੀ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ, ਨਾਲ ਹੀ ਕਥਿਤ ਤੌਰ ’ਤੇ ਵਿਦਿਆਰਥੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।
ਉਥੇ ਦੂਜੇ ਪਾਸੇ ਸ਼ੂਟਿੰਗ ’ਚ ਰੁਕਾਵਟ ਦੇ ਦੋਸ਼ ’ਚ ਕਰਨਲਗੰਜ ਥਾਣੇ ’ਚ ਵਿਦਿਆਰਥੀ ਬਾਲਾਜੀ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਹੈ। ਦੋਸ਼ ਹੈ ਕਿ ਮਨ੍ਹਾ ਕਰਨ ਦੇ ਬਾਵਜੂਦ ਵਿਦਿਆਰਥੀ ਆਪਣੇ ਮੋਬਾਇਲ ਨਾਲ ਵੀਡੀਓ ਬਣਾ ਰਿਹਾ ਸੀ। ਰੋਕੇ ਜਾਣ ’ਤੇ ਉਹ ਯੂਨਿਟ ਦੇ ਲੋਕਾਂ ਨਾਲ ਕੁੱਟਮਾਰ ਕਰਨ ਲੱਗਾ, ਜਿਸ ਦੇ ਚਲਦਿਆਂ ਸ਼ੂਟਿੰਗ ਕਰਨ ’ਚ ਦਿੱਕਤ ਹੋਈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬੀ ਪਰਾਕ ਦੇ ਨਵਜੰਮੇ ਪੁੱਤ ਦੀ ਮੌਤ ਨੂੰ ਹੋਏ 6 ਮਹੀਨੇ, ਪਤੀ-ਪਤਨੀ ਨੇ ਸਾਂਝੀ ਕੀਤੀ ਭਾਵੁਕ ਪੋਸਟ, ਵੇਖ ਲੋਕਾਂ ਦੇ ਨਿਕਲੇ ਹੰਝੂ
NEXT STORY