ਮੁੰਬਈ (ਬਿਊਰੋ) - ਹਿੰਦੀ ਫ਼ਿਲਮ ਉਦਯੋਗ ’ਚ ਆਪਣੇ 75 ਵੇਂ ਸਾਲ ਦੀ ਨਿਸ਼ਾਨਦੇਹੀ ਕਰਦੇ ਹੋਏ, ਰਾਜਸ਼੍ਰੀ ਪ੍ਰੋਡਕਸ਼ਨ ਨੇ ਪਰਿਵਾਰਕ ਮਨੋਰੰਜਨ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਆਪਣੀ 59ਵੀਂ ਫ਼ਿਲਮ ‘ਦੋਨੋਂ’ ਨਾਂ ਦੀ ਇਕ ਪ੍ਰੇਮ ਕਹਾਣੀ ਦਾ ਐਲਾਨ ਕੀਤਾ। ਫ਼ਿਲਮ ਦਾ ਨਿਰਦੇਸ਼ਨ ਰਾਜਸ਼੍ਰੀ ਦੀ ਅਗਲੀ ਪੀੜ੍ਹੀ ਦੇ ਨਿਰਦੇਸ਼ਕ ਅਵਨੀਸ਼ ਐੱਸ. ਬੜਜਾਤੀਆ ਨੇ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ 6 ਸਾਲ ਬਾਅਦ ਪਹਿਲੀ ਵਾਰ ਮਾਤਾ-ਪਿਤਾ ਬਣੇ ਇਸ਼ਿਤਾ ਦੱਤਾ ਤੇ ਵਤਸਲ ਸੇਠ, ਪੁੱਤਰ ਨੂੰ ਦਿੱਤਾ ਜਨਮ
ਦੱਸ ਦਈਏ ਕਿ ਫ਼ਿਲਮ ‘ਦੋਨੋਂ’ ਦਾ ਟੀਜ਼ਰ 25 ਜੁਲਾਈ ਨੂੰ ਰਿਲੀਜ਼ ਹੋਵੇਗਾ। ਡੈਬਿਊ ਕਰਨ ਵਾਲਾ ਨਿਰਦੇਸ਼ਕ ਇਸ ਫ਼ਿਲਮ ’ਚ ਦੋ ਨਵੇਂ ਚਿਹਰਿਆਂ ਨੂੰ ਵੀ ਲਾਂਚ ਕਰ ਰਿਹਾ ਹੈ, ਜੋ ਯਕੀਨੀ ਤੌਰ ’ਤੇ ਸਾਨੂੰ 1989 ’ਚ ਰਿਲੀਜ਼ ਹੋਈ ‘ਮੈਨੇ ਪਿਆਰ ਕੀਆ’ ਤੋਂ ਸਲਮਾਨ ਖ਼ਾਨ ਤੇ ਭਾਗਿਆਸ਼੍ਰੀ ਦੀ ਯਾਦ ਦਿਵਾਉਣਗੇ, ਜਿਸ ਦਾ ਨਿਰਦੇਸ਼ਨ ਸੂਰਜ ਬੜਜਾਤਿਆ ਦੁਆਰਾ ਕੀਤਾ ਗਿਆ ਸੀ। ਰਾਜਸ਼੍ਰੀ ਪ੍ਰੋਡਕਸ਼ਨ ਨੇ ਜੀਓ ਸਟੂਡੀਓਜ਼ ਦੇ ਸਹਿਯੋਗ ਨਾਲ , ਅਵਨੀਸ਼ ਐੱਸ. ਬੜਜਾਤੀਆ ਦੇ ਨਿਰਦੇਸ਼ਨ ਹੇਠ ਫ਼ਿਲਮ ਦਾ ਨਿਰਮਾਣ ਕੀਤਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।
‘#ਜੈਨੀਫਰ’ ਨਾਲ ਯੰਗ ਪ੍ਰੋਡਿਊਸਰ ਕ੍ਰੇਸ਼ਾ ਕੌਲ ਕਰ ਰਹੀ ਆਪਣਾ ਐਕਟਿੰਗ ਡੈਬਿਊ
NEXT STORY