ਮੁੰਬਈ (ਬਿਊਰੋ)– ‘ਬਿੱਗ ਬੌਸ 14’ ’ਚ 7 ਜਨਵਰੀ ਨੂੰ ਸੀਜ਼ਨ ਦਾ ਸਭ ਤੋਂ ਭਾਵੁਕ ਪਲ ਕੈਮਰੇ ’ਚ ਕੈਦ ਹੋਇਆ, ਜਦੋਂ ਕੁਝ ਮੁਕਾਬਲੇਬਾਜ਼ਾਂ ਨਾਲ ਉਨ੍ਹਾਂ ਦੇ ਘਰ ਵਾਲੇ ਮਿਲਣ ਆਏ। ਵੀਰਵਾਰ ਦੇ ਐਪੀਸੋਡ ’ਚ ਦਿਖਾਇਆ ਕਿ ਅਭਿਨਵ ਸ਼ੁਕਲਾ ਦੀ ਦੋਸਤ ਤੇ ਟੀ. ਵੀ. ਅਦਾਕਾਰਾ ਸ਼ਿਲਪਾ ਸਖਲਾਨੀ, ਨਿੱਕੀ ਤੰਬੋਲੀ ਦੀ ਮਾਂ ਤੇ ਅਲੀ ਗੋਨੀ ਦੀ ਭੈਣ ਨਾਲ (ਵੀਡੀਓ ਕਾਲ) ਉਨ੍ਹਾਂ ਦੀ ਮੁਲਾਕਾਤ ਹੋਈ। ਇੰਨੇ ਮਹੀਨਿਆਂ ਬਾਅਦ ਆਪਣੇ ਘਰ ਵਾਲਿਆਂ ਨਾਲ ਮਿਲ ਕੇ ਸਾਰੇ ਮੁਕਾਬਲੇਬਾਜ਼ ਭਾਵੁਕ ਨਜ਼ਰ ਆਏ।
ਸ਼ੁੱਕਰਵਾਰ ਦੇ ਐਪੀਸੋਡ ’ਚ ਏਜਾਜ਼ ਖ਼ਾਨ ਦੇ ਭਰਾ, ਰਾਹੁਲ ਵਿਦਿਆ ਦੀ ਮਾਂ ਤੇ ਰਾਖੀ ਸਾਵੰਤ ਦੀ ਮਾਂ ਨਾਲ ਉਨ੍ਹਾਂ ਦੀ ਮੁਲਾਕਾਤ ਹੋਵੇਗੀ। ਏਜਾਜ਼ ਦੇ ਭਾਰ ਤੇ ਰਾਹੁਲ ਦੀ ਮਾਂ ਉਨ੍ਹਾਂ ਨੂੰ ‘ਬਿੱਗ ਬੌਸ’ ਦੇ ਘਰ ’ਚ ਮਿਲਣ ਆਉਣਗੇ ਪਰ ਰਾਖੀ ਨੂੰ ਉਨ੍ਹਾਂ ਦੀ ਮਾਂ ਨਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਮਿਲਾਇਆ ਜਾਵੇਗਾ ਕਿਉਂਕਿ ਰਾਖੀ ਦੀ ਮਾਂ ਹਸਪਤਾਲ ’ਚ ਦਾਖਲ ਹੈ।
ਕਲਰਸ ਨੇ ਅੱਜ ਦੇ ਐਪੀਸੋਡ ਦਾ ਇਕ ਪ੍ਰੋਮੋ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ, ਜਿਸ ’ਚ ਬਿੱਗ ਬੌਸ ਸਾਰੇ ਘਰ ਵਾਲਿਆਂ ਨੂੰ ਫਰੀਜ਼ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਦੇਖਿਆ ਜਾ ਰਿਹਾ ਹੈ ਕਿ ਮੁਕਾਬਲੇਬਾਜ਼ ਦੇ ਫਰੀਜ਼ ਹੋਣ ਤੋਂ ਬਾਅਦ ਰਾਖੀ ਨੂੰ ਉਨ੍ਹਾਂ ਦੀ ਮਾਂ ਨਾਲ ਵੀਡੀਓ ਕਾਲ ਕਰਵਾਈ ਜਾਂਦੀ ਹੈ।
ਆਪਣੀ ਮਾਂ ਨੂੰ ਦੇਖ ਕੇ ਰਾਖੀ ਕਾਫੀ ਭਾਵੁਕ ਹੋ ਜਾਂਦੀ ਹੈ। ਮਾਂ ਦੱਸਦੀ ਹੈ ਕਿ ਉਹ ਹਸਪਤਾਲ ’ਚ ਦਾਖਲ ਹੈ। ਇਹ ਸੁਣ ਕੇ ਰਾਖੀ ਬੁਰੀ ਤਰ੍ਹਾਂ ਰੋਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਮਾਂ ਤੈਨੂੰ ਕੁਝ ਨਹੀਂ ਹੋਵੇਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੂਜਾ ਭੱਟ ਨੇ ਬਦਾਯੂੰ ਜਬਰ-ਜ਼ਿਨਾਹ ਸਬੰਧੀ ਮਹਿਲਾ ਕਮਿਸ਼ਨ ਦੀ ਮੈਂਬਰ ਦੇ ਬਿਆਨ 'ਤੇ ਉਠਾਏ ਤਿੱਖੇ ਸਵਾਲ
NEXT STORY