ਮੁੰਬਈ (ਬਿਊਰੋ)– ਫ਼ਿਲਮ ‘ਆਰ. ਆਰ. ਆਰ.’ ਤੋਂ ਗਲੋਬਲ ਸਟਾਰ ਬਣ ਚੁੱਕੇ ਰਾਮ ਚਰਨ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਰਾਮ ਆਪਣੇ ਗੀਤ ਦੇ ਨਾਂ ’ਤੇ ਆਸਕਰ ਐਵਾਰਡ ਆਪਣੇ ਨਾਂ ਕਰਕੇ ਭਾਰਤ ਪਰਤ ਆਏ ਹਨ। ਉਸ ਨੇ ਸ਼ੁੱਕਰਵਾਰ ਸ਼ਾਮ ਨੂੰ ਇੰਡੀਆ ਟੁਡੇ ਕਨਕਲੇਵ 2023 ’ਚ ਸ਼ਿਰਕਤ ਕੀਤੀ। ਇਥੇ ਰਾਮ ਚਰਨ ਨੇ ਨਾ ਸਿਰਫ ਆਪਣੀ ਫ਼ਿਲਮ ਤੇ ਗੀਤਾਂ ਬਾਰੇ ਗੱਲ ਕੀਤੀ, ਸਗੋਂ ਇਹ ਵੀ ਦੱਸਿਆ ਕਿ ਕੀ ਉਹ ਕਿਸੇ ਹਾਲੀਵੁੱਡ ਫ਼ਿਲਮ ਦਾ ਹਿੱਸਾ ਬਣੇ ਹਨ।
ਇਸ ਦੌਰਾਨ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਗਲੋਬਲ ਸਟਾਰ ਬਣਨਾ ਚਾਹੁੰਦੇ ਹੋ। ਕੀ ਇਹ ਸੱਚ ਹੈ ਕਿ ਤੁਸੀਂ ਜਲਦ ਹੀ ਇਕ ਹਾਲੀਵੁੱਡ ਫ਼ਿਲਮ ’ਚ ਨਜ਼ਰ ਆਉਣ ਵਾਲੇ ਹੋ? ਇਸ ਦੇ ਜਵਾਬ ’ਚ ਰਾਮ ਚਰਨ ਨੇ ਕਿਹਾ ਕਿ ਮੈਂ ਹੁਣ ਕੁਝ ਨਹੀਂ ਕਹਿ ਸਕਦਾ। ਇਸ ਸਮੇਂ ਅਸੀਂ ਪ੍ਰਕਿਰਿਆ ’ਚ ਹਾਂ। ਅਸੀਂ ਤੁਹਾਨੂੰ ਸਮੇਂ ਸਿਰ ਸੂਚਿਤ ਕਰਾਂਗੇ। ਮੇਰੀ ਮਾਂ ਕਹਿੰਦੀ ਹੈ ਕਿ ਸਾਰਿਆਂ ਦੀ ਨਜ਼ਰ ਨਹੀਂ ਲੱਗਣੀ ਚਾਹੀਦੀ। ਅਸੀਂ ਸਾਰੇ ਹਰ ਉਸ ਉਦਯੋਗ ’ਚ ਕੰਮ ਕਰਨਾ ਚਾਹੁੰਦੇ ਹਾਂ, ਜਿਥੇ ਪ੍ਰਤਿਭਾ ਦੀ ਕਦਰ ਕੀਤੀ ਜਾਂਦੀ ਹੈ।
ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਨੇ ਬੱਬੂ ਮਾਨ ਤੇ ਮਨਕੀਰਤ ਔਲਖ ਬਾਰੇ ਆਖੀ ਇਹ ਗੱਲ
ਇਸ ਤੋਂ ਇਲਾਵਾ ਰਾਮ ਚਰਨ ਤੋਂ ਪੁੱਛਿਆ ਗਿਆ ਕਿ ਕੀ ਟੌਮ ਕਰੂਜ਼ ਆਸਕਰਸ 2023 ’ਚ ਉਨ੍ਹਾਂ ਨੂੰ ਮਿਲਣ ਲਈ ਲੱਭ ਰਹੇ ਸਨ? ਜਵਾਬ ’ਚ ਰਾਮ ਨੇ ਕਿਹਾ ਕਿ ਨਹੀਂ, ਅਜਿਹਾ ਨਹੀਂ ਹੈ। ਇਸ ਸਮੇਂ ਮੈਂ ਟੌਮ ਕਰੂਜ਼ ਨੂੰ ਮਿਲਣਾ ਚਾਹੁੰਦਾ ਹਾਂ। ਹੋ ਸਕਦਾ ਹੈ ਕਿ ਉਹ ਭਵਿੱਖ ’ਚ ਮੈਨੂੰ ਮਿਲਣਾ ਚਾਹੁਣ। ਫਿਲਹਾਲ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਪਰ ਹਾਂ ਮੈਂ ਯਕੀਨੀ ਤੌਰ ਚਾਹੁੰਦਾ ਹਾਂ ਕਿ ਅਜਿਹਾ ਹੋਵੇ। ਸੰਭਵ ਹੈ ਕਿ ਰਾਜਾਮੌਲੀ ਆਉਣ ਵਾਲੇ ਸਮੇਂ ’ਚ ਟੌਪ ਗੰਨ ਫ਼ਿਲਮ ਬਣਾਉਣ।
ਰਾਮ ਚਰਨ ਨੇ ਇਹ ਵੀ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨੂੰ ਇੰਡਸਟਰੀ ਬਾਰੇ ਕੀ ਸਿੱਖਿਆ ਦਿੱਤੀ ਸੀ। ਰਾਮ ਦਾ ਕਹਿਣਾ ਹੈ ਕਿ ਇਕ ਫਾਰਮੂਲਾ ਜੋ ਮੇਰੇ ਪਿਤਾ ਚਿਰੰਜੀਵੀ ਨੇ ਮੈਨੂੰ ਆਪਣੀ ਪਹਿਲੀ ਫ਼ਿਲਮ ਦੌਰਾਨ ਪਹਿਲੇ ਦਿਨ ਹੀ ਸਿਖਾਇਆ ਸੀ, ਉਹ ਸੀ ਸਟਾਫ ਦੀ ਦੇਖਭਾਲ ਕਰਨਾ। ਉਨ੍ਹਾਂ ਦਾ ਸਤਿਕਾਰ ਕਰੋ। ਜੇਕਰ ਉਹ ਤੁਹਾਡੇ ਬਾਰੇ ਗੱਲ ਕਰਨ ਲੱਗੇ ਤਾਂ ਤੁਹਾਡਾ ਕਰੀਅਰ ਖ਼ਤਮ ਹੋ ਜਾਵੇਗਾ। ਇਸ ਲਈ ਮੈਂ ਹਮੇਸ਼ਾ ਆਪਣੇ ਸਟਾਫ ਦਾ ਧਿਆਨ ਰੱਖਦਾ ਹਾਂ। ਮੇਰਾ ਮੇਕਅੱਪ ਮੈਨ, ਮੈਨੇਜਰ, ਸਟਾਈਲਿਸਟ। ਭਾਵੇਂ ਮੇਰੀ ਫ਼ਿਲਮ ਫਲਾਪ ਹੋ ਜਾਵੇ, ਮੈਂ ਆਪਣੇ ਸਟਾਫ ਦਾ ਧਿਆਨ ਰੱਖਦਾ ਹਾਂ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਵਾਲਾਂ ਤੇ ਮੇਕਅੱਪ ਕਲਾਕਾਰਾਂ ਵਿਪਨ ਤੇ ਗੌਰਵ ਨਾਲ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜੈਕਲੀਨ ਤੇ ਮਹਾਠੱਗ ਸੁਕੇਸ਼ ਦੀ 'ਲਵ ਸਟੋਰੀ' ਨੂੰ ਫ਼ਿਲਮੀ ਪਰਦੇ 'ਤੇ ਦਿਖਾਉਣ ਦੀ ਤਿਆਰੀ, ਪੜ੍ਹੋ ਪੂਰੀ ਖ਼ਬਰ
NEXT STORY