ਐਂਟਰਟੇਨਮੈਂਟ ਡੈਸਕ– ਰਣਬੀਰ ਕਪੂਰ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਐਨੀਮਲ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ‘ਐਨੀਮਲ’ ਦਾ ਟੀਜ਼ਰ ਜ਼ਬਰਦਸਤ ਹੈ, ਜਿਸ ’ਚ ਸਾਨੂੰ ਧਮਾਕੇਦਾਰ ਐਕਸ਼ਨ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।
ਟੀਜ਼ਰ ਤੋਂ ਪਤਾ ਲੱਗਦਾ ਹੈ ਕਿ ਰਣਬੀਰ ਕਪੂਰ ਫ਼ਿਲਮ ’ਚ ਅਨਿਲ ਕਪੂਰ ਦੇ ਪੁੱਤਰ ਦੀ ਭੂਮਿਕਾ ਨਿਭਾਉਣ ਵਾਲੇ ਹਨ। ਦੋਵਾਂ ਦਾ ਇਕ ਵੱਖਰਾ ਬਾਂਡ ਫ਼ਿਲਮ ’ਚ ਦੇਖਣ ਨੂੰ ਮਿਲੇਗਾ। ਨਾਲ ਹੀ ਟੀਜ਼ਰ ’ਚ ਰਸ਼ਮਿਕਾ ਮੰਦਾਨਾ ਦੀ ਵੀ ਝਲਕ ਦੇਖਣ ਨੂੰ ਮਿਲ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਫ਼ਿਲਮ 'ਯਾਰੀਆਂ 2' ਦੀ ਟੀਮ ਨੇ ਅਕਾਲ ਤਖ਼ਤ ਸਾਹਿਬ ਨੂੰ ਭੇਜਿਆ ਮੁਆਫ਼ੀਨਾਮਾ, ਦਿਵਾਇਆ ਇਹ ਭਰੋਸਾ
ਫ਼ਿਲਮ ’ਚ ਬੌਬੀ ਦਿਓਲ ਵਿਲੇਨ ਦੀ ਭੂਮਿਕਾ ਨਿਭਾਉਣ ਵਾਲੇ ਹਨ, ਜਿਨ੍ਹਾਂ ਦੀ ਲੁੱਕ ਸ਼ਾਨਦਾਰ ਹੈ। ਟੀਜ਼ਰ ’ਚ ਰਣਬੀਰ ਕਪੂਰ ਦੀਆਂ ਵੀ ਵੱਖ-ਵੱਖ ਲੁੱਕਸ ਦੇਖਣ ਨੂੰ ਮਿਲ ਰਹੀਆਂ ਹਨ।
ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਸੰਦੀਪ ਰੈੱਡੀ ਵਾਂਗਾ ਨੇ ਕੀਤਾ ਹੈ। ਸੰਦੀਪ ਦਾ ਕਹਿਣਾ ਹੈ ਕਿ ਉਨ੍ਹਾਂ ਨੇ ‘ਐਨੀਮਲ’ ਸਭ ਤੋਂ ਵੱਧ ਵਾਇਲੈਂਸ ਵਾਲੀ ਫ਼ਿਲਮ ਬਣਾਈ ਹੈ, ਜੋ ਲੋਕਾਂ ਨੂੰ ਹੈਰਾਨ ਕਰ ਦੇਵੇਗੀ। ਇਹ ਫ਼ਿਲਮ 1 ਦਸੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਨੂੰ ‘ਐਨੀਮਲ’ ਦਾ ਟੀਜ਼ਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।
ਫ਼ਿਲਮ 'ਯਾਰੀਆਂ 2' ਦੀ ਟੀਮ ਨੇ ਅਕਾਲ ਤਖ਼ਤ ਸਾਹਿਬ ਨੂੰ ਭੇਜਿਆ ਮੁਆਫ਼ੀਨਾਮਾ, ਦਿਵਾਇਆ ਇਹ ਭਰੋਸਾ
NEXT STORY