ਮੁੰਬਈ- ਫਿਲਮ ‘ਜਾਟ’ ਵਿਚ ਰਣਦੀਪ ਹੁੱਡਾ ਦੇ ਕਿਰਦਾਰ ‘ਰਣਤੁੰਗਾ’ ਦਾ ਖੁਲਾਸਾ ਕੀਤਾ ਗਿਆ ਹੈ। ਫਿਲਮ ਵਿਚ ਰਣਦੀਪ ਹੁੱਡਾ ਨੂੰ ਬੇਹੱਦ ਦਮਦਾਰ ਅੰਦਾਜ ਵਿੱਚ ਦਿਖਾਇਆ ਗਿਆ ਹੈ, ਜੋ ਫਿਲਮ ’ਚ ‘ਜਾਟ ’ ਦੇ ਸਭ ਤੋਂ ਵੱਡੇ ਦੁਸ਼ਮਨ ਦੀ ਭੂਮਿਕਾ ਨਿਭਾ ਰਹੇ ਹਨ। ਹੁਣ ਰਣਦੀਪ ਹੁੱਡਾ ਦੇ ਕਿਰਦਾਰ ਦੀ ਐਂਟਰੀ ਨੇ ਦਰਸ਼ਕਾਂ ਨੂੰ ਹੋਰ ਵੀ ਜ਼ਿਆਦਾ ਉਤਸ਼ਾਹਿਤ ਕਰ ਦਿੱਤਾ ਹੈ।
ਇਹ ਇਸ ਵਿਸਾਖੀ 'ਤੇ ਸਿਨੇਮਾਘਰਾਂ ਵਿੱਚ ਤੁਹਾਡਾ ਮਨੋਰੰਜਨ ਕਰਨ ਲਈ ਤਿਆਰ ਹੈ। 10 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।ਇਸ ਤੋਂ ਪਹਿਲਾਂ ਰਣਦੀਪ ਹੁੱਡਾ ਨੇ ਫਿਲਮ 'ਜਾਟ' ਦੇ ਆਪਣੇ ਖਤਰਨਾਕ ਕਿਰਦਾਰ 'ਰਣਤੁੰਗਾ' ਦੀ ਝਲਕ ਦਿਖਾਈ ਸੀ। ਗੋਪੀਚੰਦ ਮਾਲੀਨੇਨੀ ਦੁਆਰਾ ਨਿਰਦੇਸ਼ਤ, ਜਾਟ ਵਿੱਚ ਸੰਨੀ ਦਿਓਲ ਮੁੱਖ ਭੂਮਿਕਾ ਵਿੱਚ ਹਨ, ਰਣਦੀਪ ਹੁੱਡਾ, ਵਿਨੀਤ ਕੁਮਾਰ ਸਿੰਘ, ਸੈਯਾਮੀ ਖੇਰ ਅਤੇ ਰੇਜੀਨਾ ਕੈਸੈਂਡਰਾ ਵੀ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਇਹ ਫਿਲਮ ਮਾਯਥਰੀ ਮੂਵੀ ਮੇਕਰਸ ਅਤੇ ਪੀਪਲ ਮੀਡੀਆ ਫੈਕਟਰੀ ਦੇ ਸਹਿਯੋਗ ਨਾਲ ਬਣਾਈ ਗਈ ਹੈ। ਫਿਲਮ ਦੇ ਹਾਈ-ਆਕਟੇਨ ਐਕਸ਼ਨ ਸੀਨ ਅਨਲ ਅਰਾਸੂ, ਰਾਮ ਲਕਸ਼ਮਣ ਅਤੇ ਵੈਂਕਟ ਦੁਆਰਾ ਸ਼ਾਨਦਾਰ ਢੰਗ ਨਾਲ ਤਿਆਰ ਕੀਤੇ ਗਏ ਹਨ। ਥਮਨ ਐਸ ਦੁਆਰਾ ਜੋਸ਼ੀਲਾ ਸੰਗੀਤ ਅਤੇ ਰਿਸ਼ੀ ਪੰਜਾਬੀ ਦੁਆਰਾ ਸ਼ਾਨਦਾਰ ਸਿਨੇਮੈਟੋਗ੍ਰਾਫੀ ਫਿਲਮ ਦੇ ਅਨੁਭਵ ਨੂੰ ਹੋਰ ਵੀ ਵਧਾਉਂਦੀ ਹੈ। ਨਵੀਨ ਨੂਲੀ ਨੇ ਸੰਪਾਦਨ ਕੀਤਾ ਹੈ ਅਤੇ ਅਵਿਨਾਸ਼ ਕੋਲਾ ਨੇ ਪ੍ਰੋਡਕਸ਼ਨ ਡਿਜ਼ਾਈਨ ਕੀਤਾ ਹੈ।
ਮਾਮਲਾ ਅਦਾਕਾਰਾ ਨਾਲ ਸਬੰਧਤ ਸੋਨੇ ਦੀ ਸਮੱਗਲਿੰਗ ਦਾ; ED ਵੱਲੋਂ ਕਰਨਾਟਕ ’ਚ ਛਾਪੇਮਾਰੀ
NEXT STORY