ਜਲੰਧਰ (ਬਿਊਰੋ) : ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾਰ ਸਿਤਾਰਾ ਸੀ, ਜੋ 8 ਮਾਰਚ 1988 ਨੂੰ ਹਮੇਸ਼ਾ ਲਈ ਡੁੱਬ ਗਿਆ ਸੀ। ਚਮਕੀਲਾ ਤੇ ਅਮਰਜੋਤ ਦੀ ਜੋੜੀ ਸਦਾਬਹਾਰ ਤੇ ਅਮਰ ਜੋੜੀ ਹੈ। ਇਸ ਜੋੜੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ, ਜੋ ਅੱਜ ਵੀ ਲੋਕ ਸੁਣਦੇ ਹਨ।
ਹਾਲ ਹੀ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਆਪਣੇ ਇੱਕ ਲਾਈਵ ਸ਼ੋਅ ਦੌਰਾਨ ਚਮਕੀਲੇ ਬਾਰੇ ਬੋਲਿਆ ਹੈ। ਰਣਜੀਤ ਬਾਵਾ ਨੇ ਕਿਹਾ, 'ਐਵੇਂ ਹੀ ਕਹਿੰਦੇ ਸੀ ਕਿ ਚਮਕੀਲੇ ਨੇ ਗੰਦ ਪਾਇਆ। ਮੈਂ ਤਾਂ ਕਹਿੰਦਾ ਹਾਂ ਕਿ ਜਿੰਨਾਂ ਗੰਦ ਹੁਣ ਪਿਆ, ਜੇਕਰ ਚਮਕੀਲਾ ਹੁੰਦਾ ਤਾਂ ਉਸ ਨੇ ਉਂਝ ਹੀ ਗਾਉਣਾ ਬੰਦ ਕਰ ਦੇਣਾ ਸੀ।'
ਦੱਸ ਦਈਏ ਕਿ ਰਣਜੀਤ ਬਾਵਾ ਦੀ ਫ਼ਿਲਮ 'ਲੈਂਬਰਗਿਨੀ' 2 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਨਾਲ ਬਾਵਾ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ 'ਚੋਂ ਇੱਕ ਹੈ। ਉਸ ਨੇ ਆਪਣੀ ਗਾਇਕੀ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਤੇ ਐਲਬਮਾਂ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਚਮਕੀਲੇ ਤੇ ਅਮਰਜੋਤ ਨੂੰ 8 ਮਾਰਚ 1988 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਚਮਕੀਲਾ ਦੀ ਮੌਤ ਤੋਂ 34 ਸਾਲਾਂ ਬਾਅਦ ਵੀ ਅੱਜ ਤੱਕ ਉਸ ਨੂੰ ਯਾਦ ਕੀਤਾ ਜਾਂਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼ੋਅ ‘ਤਿਤਲੀ’ ’ਚ ਵਤਸਲ ਸੇਠ ਨੇ ਰਾਹੁਲ ਦੇ ਕਿਰਦਾਰ ’ਚ ਕੀਤੀ ਐਂਟਰੀ, ਦੱਸਿਆ ਅਨੁਭਵ
NEXT STORY