ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਆਪਣੀ ਲੁੱਕ ਨੂੰ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੇ ਹਨ। ਜਿਸ ਕਾਰਨ ਅਕਸਰ ਉਹ ਟਰੋਲ ਵੀ ਹੁੰਦੇ ਰਹਿੰਦੇ ਹਨ। ਹੁਣ ਮੁੜ ਤੋਂ ਰਣਵੀਰ ਸਿੰਘ ਉਸ ਵੇਲੇ ਚਰਚਾ ‘ਚ ਆ ਗਏ ਜਦੋਂ ਉਹ ਕਿਸੇ ਸਮਾਰੋਹ ‘ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਇਸ ਦੌਰਾਨ ਕਈ ਵੱਡੀਆਂ ਸ਼ਖਸੀਅਤਾਂ ਵੀ ਸਮਾਰੋਹ ‘ਚ ਹਾਜ਼ਰ ਸਨ ਪਰ ਰਣਵੀਰ ਸਿੰਘ ਦਾ ਪੋਨੀ ਟੇਲ ਹੇਅਰ ਸਟਾਈਲ ਇਸ ਸਮਾਰੋਹ ਦੌਰਾਨ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਰਣਵੀਰ ਦੇ ਨਾਲ, ਫਿਲਮ ਮੇਕਰ ਐੱਸ. ਰਾਜਾਮੌਲੀ ਅਤੇ ਮੈਗਾਸਟਾਰ ਚਿਰੰਜੀਵੀ ਨੇ ਵੀ ਇਵੈਂਟ 'ਚ ਸ਼ਿਰਕਤ ਕੀਤੀ। ਰਣਵੀਰ ਦੀ ਦੋਹਰੀ ਪੋਨੀਟੇਲ ਦਿੱਖ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜੋ ਸੋਸ਼ਲ ਮੀਡੀਆ 'ਤੇ ਵੀ ਖੂਬ ਵਾਇਰਲ ਹੋ ਰਹੀ ਹੈ।

ਰਣਵੀਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਸਰਕਸ 'ਚ ਪੂਜਾ ਹੇਗੜੇ ਅਤੇ ਜੈਕਲੀਨ ਫਰਨਾਂਡੀਜ਼ ਦੇ ਨਾਲ ਨਜ਼ਰ ਆਉਣਗੇ। ਰਣਵੀਰ ਨੇ ਆਲੀਆ ਭੱਟ ਦੇ ਨਾਲ ਕਰਨ ਜੌਹਰ ਦੀ ਰੋਮਾਂਟਿਕ ਕਾਮੇਡੀ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ 'ਚ ਧਰਮਿੰਦਰ, ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਵੀ ਹਨ।
ਚਿੱਟੇ ਰੰਗ ਦੇ ਸੂਟ 'ਚ ਸਾਰਾ ਅਲੀ ਖਾਨ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ (ਤਸਵੀਰਾਂ)
NEXT STORY