ਮੁੰਬਈ (ਬਿਊਰੋ)– ‘ਬਿਗ ਟਿਕਟ, ਸਟਾਰ-ਸਟਡਿਡ ਐੱਨ. ਬੀ. ਏ. ਆਲ ਸਟਾਰ ਸੈਲੇਬ੍ਰਿਟੀ’ ਗੇਮ ਦਾ ਹਿੱਸਾ ਬਣਨ ਲਈ ਸੁਪਰਸਟਾਰ ਰਣਵੀਰ ਸਿੰਘ ਕੱਲ ਰਾਤ ਕਲੀਵਲੈਂਡ ਲਈ ਰਵਾਨਾ ਹੋ ਗਏ, ਜਿਸ ’ਚ ਗੇਮ ’ਚ ਕੁਝ ਟਾਪ ਦੇ ਗਲੋਬਲ ਸੰਗੀਤਕਾਰ ਤੇ ਬਾਸਕਟਬਾਲ ਖਿਡਾਰੀ ਸ਼ਾਮਲ ਹੋਣਗੇ।
ਇਹ ਖ਼ਬਰ ਵੀ ਪੜ੍ਹੋ : ਬੱਪੀ ਲਹਿਰੀ ਦੀ ਅੰਤਿਮ ਯਾਤਰਾ ਸ਼ੁਰੂ, ਲਾਸ ਏਂਜਲਸ ਤੋਂ ਪਰਿਵਾਰ ਸਣੇ ਮੁੰਬਈ ਪਹੁੰਚਿਆ ਪੁੱਤਰ
ਯੂ. ਐੱਸ. ਦੀ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਨੇ ਰਣਵੀਰ, ਜਿਨ੍ਹਾਂ ਨੂੰ ਬਲਾਕਬਸਟਰ ਫ਼ਿਲਮਾਂ ਤੇ ਸੋਸ਼ਲ ਮੀਡੀਆ ਦੇ ਪਲੇਟਫਾਰਮ ’ਤੇ ਅਨੋਖੇ ਤਰੀਕੇ ਨਾਲ ਲਗਭਗ 70 ਮਿਲੀਅਨ ਫਾਲੋਅਰਸ ਨੂੰ ਵੇਖਦਿਆਂ ਉਨ੍ਹਾਂ ਦੀ ਜਨਰੇਸ਼ਨ ਦਾ ਸਭ ਤੋਂ ਵੱਡਾ ਸੁਪਰਸਟਾਰ ਕਿਹਾ ਜਾ ਰਿਹਾ ਹੈ, ਨੂੰ ਬੀਤੇ ਸਤੰਬਰ ’ਚ ਭਾਰਤ ਵਲੋਂ ਐੱਨ. ਬੀ. ਏ. ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ।
ਰਣਵੀਰ ਨੇ ਕਿਹਾ ਕਿ ਉਹ ਭਾਰਤੀ ਸਿਨੇਮਾ ਨੂੰ ਵਿਸ਼ਵ ਪੱਧਰ ’ਤੇ ਬਹੁਤ ਉੱਚੀ ਪਛਾਣ ਦਿਵਾਉਣ ’ਚ ਆਪਣਾ ਯੋਗਦਾਨ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਆਲ-ਸਟਾਰ ਸੈਲੇਬ੍ਰਿਟੀ ਗੇਮ ’ਚ ਉਨ੍ਹਾਂ ਦਾ ਖੇਡਣਾ ਕਿਸ ਤਰ੍ਹਾਂ ਵਰਲਡ ਸਟੇਜ ’ਤੇ ਇੰਡੀਅਨ ਐਕਟਿੰਗ ਫੈਟਰਨਿਟੀ ਦੀ ਅਗਵਾਈ ਨੂੰ ਹਾਈਲਾਈਟ ਕਰਦਾ ਹੈ।
ਦੱਸ ਦੇਈਏ ਕਿ ਰਣਵੀਰ ਸਿੰਘ ਦੀ ‘83’ ਫ਼ਿਲਮ ਨੂੰ ਲੋਕਾਂ ਨੇ ਖ਼ੂਬ ਸਰਾਹਿਆ ਸੀ। ਹੁਣ ਰਣਵੀਰ ਸਿੰਘ ਦੀ ਆਗਾਮੀ ਫ਼ਿਲਮ ‘ਜਯੇਸ਼ਭਾਈ ਜ਼ੋਰਦਾਰ’ ਦੀ ਸਭ ਨੂੰ ਬੇਸਬਰੀ ਨਾਲ ਉਡੀਕ ਹੈ। ਇਸ ਫ਼ਿਲਮ ’ਚ ਰਣਵੀਰ ਸਿੰਘ ਦੀ ਵੱਖਰੀ ਲੁੱਕ ਪਹਿਲਾਂ ਹੀ ਸਾਹਮਣੇ ਆ ਚੁੱਕੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬੱਪੀ ਲਹਿਰੀ ਦੀ ਅੰਤਿਮ ਯਾਤਰਾ ਸ਼ੁਰੂ, ਲਾਸ ਏਂਜਲਸ ਤੋਂ ਪਰਿਵਾਰ ਸਣੇ ਮੁੰਬਈ ਪਹੁੰਚਿਆ ਪੁੱਤਰ
NEXT STORY