Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JAN 19, 2026

    1:34:11 PM

  • punjab police  officer  summons

    ਪੰਜਾਬ ਪੁਲਸ ਦੇ ਪੰਜ ਵੱਡੇ ਅਫ਼ਸਰ ਤਲਬ, ਜਾਣੋ ਕੀ ਹੈ...

  • bikram singh majithia  akali dal  supreme court

    ਬਿਕਰਮ ਮਜੀਠੀਆ ਮਾਮਲੇ ਵਿਚ ਸੁਪਰੀਮ ਕੋਰਟ ਦਾ ਕੀ ਆਇਆ...

  • minor player dies suddenly during football match in punjab

    ਅਬੋਹਰ 'ਚ ਚੱਲਦੇ ਫੁੱਟਬਾਲ ਟੂਰਨਾਮੈਂਟ 'ਚ ਖਿਡਾਰੀ...

  • scam of rs 1000 crore in punjab

    ਪੰਜਾਬ 'ਚ 1000 ਕਰੋੜ ਰੁਪਏ ਦਾ ਘਪਲਾ! ਸੁਖਪਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੀ ਅਸੀਂ ਲੋਕਤੰਤਰ ਨੂੰ ਬਚਾਉਣ ’ਚ ਆਪਣਾ ਯੋਗਦਾਨ ਦੇ ਸਕਦੇ ਹਾਂ

BLOG News Punjabi(ਬਲਾਗ)

ਕੀ ਅਸੀਂ ਲੋਕਤੰਤਰ ਨੂੰ ਬਚਾਉਣ ’ਚ ਆਪਣਾ ਯੋਗਦਾਨ ਦੇ ਸਕਦੇ ਹਾਂ

  • Edited By Anmol Tagra,
  • Updated: 06 Dec, 2025 05:08 PM
Blog
article on democracy
  • Share
    • Facebook
    • Tumblr
    • Linkedin
    • Twitter
  • Comment

ਲੋਕਰਾਜੀ ਵਿਵਸਥਾ ਦੀ ਕਾਇਮੀ, ਸਥਿਰਤਾ ਤੇ ਮਜ਼ਬੂਤੀ ਦਾ ਸਵਾਲ ਜਨ ਸਾਧਾਰਨ ਦੀ ਸਿਆਸੀ-ਵਿਚਾਰਧਾਰਕ ਚੇਤਨਤਾ ਦੇ ਪੱਧਰ ਨਾਲ ਪੀਡਾ ਜੁੜਿਆ ਹੋਇਆ ਹੈ। ਸੰਸਾਰ ਦੇ ਕਿਸੇ ਵੀ ਦੇਸ਼ ਅੰਦਰ ਲੋਕਰਾਜੀ ਪ੍ਰਬੰਧ ਦੀ ਸਥਾਪਨਾ ’ਚ ਹਮੇਸ਼ਾ ਹਾਕਮ ਧਿਰ ਦੀ ਨਹੀਂ, ਬਲਕਿ ਆਮ ਲੋਕਾਂ ਦੀ ਪ੍ਰਮੁੱਖ ਭੂਮਿਕਾ ਰਹੀ ਹੈ। ਜਿੱਥੇ ਕਿਤੇ ਵੀ ਸੱਤਾ ਨੇ ਆਮ ਲੋਕਾਂ ਨੂੰ ਜਮਹੂਰੀ ਪ੍ਰਕਿਰਿਆ ’ਚੋਂ ਪਰ੍ਹਾਂ ਧੱਕ ਦਿੱਤਾ ਜਾਂ ਕਿਸੇ ਹੋਰ ਕਾਰਨ ਸਦਕਾ ਇਸ ਵਿਵਸਥਾ ਪ੍ਰਤੀ ਲੋਕਾਂ ਦੀ ਪ੍ਰਤੀਬੱਧਤਾ ਮੱਧਮ ਪੈ ਗਈ, ਉਥੇ ਸਦਾ ਫਾਸ਼ੀ ਤਰਜ਼ ਦੀਆਂ, ਗੈਰ-ਲੋਕਰਾਜੀ ਹਕੂਮਤਾਂ ਹੋਂਦ ’ਚ ਆਈਆਂ ਹਨ। ਇਹੋ ਨਹੀਂ, ਲੋਕਰਾਜੀ ਪ੍ਰਬੰਧ ’ਚ ਹਾਕਮ ਧਿਰ ਜਦੋਂ ਲੋਕ-ਮਾਰੂ, ਗੈਰ-ਜਮਹੂਰੀ ਅਮਲਾਂ ’ਤੇ ਉਤਰ ਆਉਂਦੀ ਹੈ ਤਾਂ ਕਈ ਵਾਰ ਅੱਕੇ ਲੋਕ ਫਾਸ਼ੀ ਕਿਸਮ ਦੇ ਰਾਜ ਪ੍ਰਬੰਧ ਦੇ ਹਾਮੀ ਵੀ ਬਣਦੇ ਦੇਖੇ ਗਏ ਹਨ। ਭਾਰਤ ਵੀ ਅੱਜ ਇਸੇ ਖਤਰਨਾਕ ਮੋੜ ’ਤੇ ਖੜ੍ਹਾ ਨਜ਼ਰ ਆ ਰਿਹਾ ਹੈ।

ਸਾਡੇ ਦੇਸ਼ ਦਾ ਮੌਜੂਦਾ ਸੰਵਿਧਾਨ, ਸਵਾ ਕੁ ਸੌ (130) ਸੋਧਾਂ ਦੇ ਬਾਵਜੂਦ ਬੁਨਿਆਦੀ ਰੂਪ ’ਚ, ਲੋਕਰਾਜ, ਧਰਮਨਿਰਪੱਖਤਾ ਤੇ ਸੰਘਾਤਮਕ (ਫੈਡਰਲ) ਢਾਂਚੇ ਦੀ ਜ਼ਾਮਨੀ ਭਰਦਾ ਨਜ਼ਰ ਆ ਰਿਹਾ ਹੈ ਪ੍ਰੰਤੂ ਸੰਵਿਧਾਨ ਦੀਆਂ ਇਨ੍ਹਾਂ ਕਦਰਾਂ-ਕੀਮਤਾਂ ਨੂੰ ਹਰ ਪਲ ਲਾਇਆ ਜਾ ਰਿਹਾ ਭਾਰੀ ਖੋਰਾ ਵੀ ਸਾਡੇ ਲਈ ਵਡੇਰੀ ਚਿੰਤਾ ਦਾ ਵਿਸ਼ਾ ਹੈ।

ਲੋਕਰਾਜ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ, ਜਿਨ੍ਹਾਂ ਵਿਅਕਤੀਆਂ ਜਾਂ ਸੰਸਥਾਵਾਂ ਸਿਰ ਹੈ, ਉਹ ਬਿਨਾਂ ਕਿਸੇ ਲੁਕ-ਲੁਕਾਅ ਦੇ ਹਾਕਮ ਧਿਰ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੀਆਂ ਹਨ। ਭਾਰਤ ਦੇ ਚੋਣ ਕਮਿਸ਼ਨ ਦਾ, ਇਸ ਤੋਂ ਪਹਿਲਾਂ ਕਦੀ ਵੀ ਇੰਨਾ ਨਿਘਾਰ ਨਹੀਂ ਦੇਖਿਆ ਗਿਆ। ਲਗਭਗ ਹਰ ਰੋਜ਼ ਆਮ ਲੋਕਾਂ ਦੇ ਨਾਲ-ਨਾਲ ਨਿਆਂਪਾਲਿਕਾ, ਜਮਹੂਰੀ ਅਦਾਰੇ, ਬੁੱਧੀਜੀਵੀ ਤੇ ਸਰਕਾਰ ਵਿਰੋਧੀ ਰਾਜਸੀ ਦਲ ਇਲੈਕਸ਼ਨ ਕਮਿਸ਼ਨ ’ਤੇ ਖੁੱਲ੍ਹੇਆਮ ਪੱਖਪਾਤੀ ਹੋਣ ਦੇ ਇਲਜ਼ਾਮ ਲਗਾ ਰਹੇ ਹਨ। ਚੋਣ ਧਾਂਦਲੀਆਂ, ਧਨ ਬਲ ਤੇ ਸਰਕਾਰੀ ਮਸ਼ੀਨਰੀ ਦੀ ਖੁੱਲ੍ਹੀ ਦੁਰਵਰਤੋਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੀ ਥਾਂ ਚੋਣ ਕਮਿਸ਼ਨ ਆਪਣੇ ਕੰਨਾਂ ’ਚ ਕੌੜਾ ਤੇਲ ਪਾਈ ਸਾਰਾ ਕੁਝ ਚੁੱਪ-ਚਾਪ ਦੇਖੀ ਜਾ ਰਿਹਾ ਹੈ। ਚੋਣਾਂ ਦੌਰਾਨ ਮਿਥੀ ਖਰਚ ਦੀ ਕਾਨੂੰਨੀ ਸੀਮਾ ਮਖੌਲ ਬਣ ਕੇ ਰਹਿ ਗਈ ਹੈ। ਵੋਟਰ ਸੂਚੀਆਂ ਦੀ ਗਹਿਰ ਸੁਧਾਈ (ਐੱਸ. ਆਈ. ਆਰ.) ਦੇ ਨਾਂ ਹੇਠ ਲੱਖਾਂ ਜਾਇਜ਼ ਵੋਟਰਾਂ ਦੇ ਨਾਂ ਕੱਟੇ ਜਾ ਰਹੇ ਹਨ। ਇਸ ਕਾਰਜ ਲਈ ਤਾਇਨਾਤ ਕੀਤੇ ਦਰਜਨਾਂ ਕਰਮਚਾਰੀ (ਬੀ. ਐੱਲ. ਓਜ਼) ਸਰਕਾਰੀ ਦਬਾਅ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀਆਂ ਕਰ ਗਏ ਹਨ। ਬਾਕੀ ਰਹਿੰਦੇ ਵੀ ਭਾਰੀ ਮਾਨਸਿਕ ਦਬਾਅ ਹੇਠ ਕੰਮ ਕਰ ਰਹੇ ਹਨ। ਵਿਰੋਧੀ ਧਿਰ, ਜਦੋਂ ਵੀ ਇਹ ਸਵਾਲ ਜ਼ੋਰਦਾਰ ਢੰਗ ਨਾਲ ਉਠਾਉਂਦੀ ਹੈ ਤਾਂ ਰਾਜ ਕਰਦੀ ਪਾਰਟੀ ਦੇ ਨੇਤਾ ‘ਡਰਾਮੇਬਾਜ਼ੀ’ ਦੱਸ ਕੇ ਇਸ ਨੂੰ ਦਰਕਿਨਾਰ ਕਰ ਦਿੰਦੇ ਹਨ। ਸਦਨ, ਹੁਣ ਦੇਸ਼ ਨਾਲ ਸਬੰਧਤ ਕਿਸੇ ਵੀ ਜ਼ਰੂਰੀ ਮੁੱਦੇ ਬਾਰੇ ਗੰਭੀਰ ਵਿਚਾਰ-ਵਟਾਂਦਰਾ ਕਰਨ ਦੇ ਮੰਚ ਨਾਲੋਂ ਜ਼ਿਆਦਾ ਬਿਨਾਂ ਕਿਸੇ ਬਹਿਸ ਦੇ ਹਰ ਬਿੱਲ ਨੂੰ ਕਾਨੂੰਨੀ ਰੂਪ ਦੇਣ ਵਾਲੇ ਅਦਾਰੇ ’ਚ ਤਬਦੀਲ ਹੋ ਕੇ ਰਹਿ ਗਿਆ ਹੈ। ਇਹ ਲੋਕਰਾਜ ਲਈ ਗੰਭੀਰ ਖਤਰੇ ਦੀ ਘੰਟੀ ਹੈ।

ਚੋਣਾਂ ਅੰਦਰ ਧਨ ਤੇ ਬਾਹੂਬਲ ਦੇ ਵਧਦੇ ਦਖਲ ਅਤੇ ਸਰਕਾਰੀ ਤੰਤਰ ਦੀ ਅੰਨ੍ਹੀ ਦੁਰਵਰਤੋਂ ਕਰ ਕੇ ਲੋਕ-ਪੱਖੀ ਸਿਧਾਂਤਾਂ ਨੂੰ ਅਪਣਾਈ ਕਿਸੇ ਵੀ ਪਾਰਟੀ ਜਾਂ ਇਮਾਨਦਾਰ ਵਿਅਕਤੀਆਂ ਦਾ ਜਿੱਤ ਪ੍ਰਾਪਤ ਕਰਨਾ ਤਾਂ ਛੱਡੋ, ਚੋਣ ਪ੍ਰਕਿਰਿਆ ’ਚ ਹਿੱਸਾ ਲੈਣਾ ਵੀ ਅੱਜ ਵੱਡੇ ਖ਼ਤਰਿਆਂ ਦਾ ਸਬੱਬ ਬਣ ਗਿਆ ਹੈ। ਭਾਰਤ ਅੰਦਰ ਚੋਣਾਂ ਹੁਣ ਲੋਕ ਹਿੱਤਾਂ ਨੂੰ ਸਾਹਮਣੇ ਰੱਖਦੇ ਰਾਜਸੀ ਦਲਾਂ ਵਿਚਕਾਰ ਇਕ ਲੋਕ-ਪੱਖੀ ਸਰਕਾਰ ਚੁਣਨ ਦੇ ਅਵਸਰ ਵਜੋਂ ਨਹੀਂ, ਬਲਕਿ ਵਿੱਤੀ ਪੂੰਜੀ ਦੇ ਸੰਚਾਲਕਾਂ ਦਰਮਿਆਨ ਲੜੀਆਂ ਜਾਂਦੀਆਂ ਹਨ। ਭਾਰਤ ਦੇ ਵੱਡੇ ਪੂੰਜੀਪਤੀ ਘਰਾਣੇ ਵੀ ਇਸ ਸਿੱਟੇ ’ਤੇ ਪੁੱਜ ਗਏ ਹਨ ਕਿ ਉਨ੍ਹਾਂ ਨੂੰ ਪੂਰੀ ਤਾਕਤ ਨਾਲ ਉਸ ਰਾਜਸੀ ਧਿਰ ਨਾਲ ਖੜ੍ਹਨਾ ਚਾਹੀਦਾ ਹੈ, ਜੋ ਸੱਤਾ ’ਤੇ ਪੁੱਜ ਕੇ ਉਨ੍ਹਾਂ ਦੀ ਪੂੰਜੀ ਇਕੱਤਰ ਕਰਨ ਦੀ ‘ਅਮੁੱਕ ਹਵਸ’ ਹਰ ਹਾਲ ਪੂਰੀ ਕਰੇ। ਚੋਣਾਂ ਅੰਦਰ ਖਰਚੇ ਜਾਂਦੇ ਬੇਓੜਕ ਧਨ ਦੀ ਵਰਤੋਂ ਰਾਜਸੀ ਦਲਾਂ, ਖਾਸ ਕਰ ਕੇ ਸੰਭਾਵਿਤ ਜੇਤੂ ਧਿਰ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਕੀਤੀ ਜਾਂਦੀ ਹੈ। ਹੁਣ ਤਾਂ ਪੰਜ ਸਾਲਾਂ ਤੱਕ ਆਮ ਲੋਕਾਂ ਨੂੰ ਰੱਜ ਕੇ ਲੁੱਟਣ ਵਾਲੇ ਹਾਕਮ, ਜਨਤਾ ਨਾਲ ਜੁੜੇ ਬੇਰੁਜ਼ਗਾਰੀ, ਮਹਿੰਗਾਈ, ਸਮਾਜਿਕ ਸੁਰੱਖਿਆ, ਵਿੱਦਿਅਕ ਤੇ ਸਿਹਤ ਸਹੂਲਤਾਂ ਆਦਿ ਮੁੱਦਿਆਂ ਬਾਰੇ ਬੇਸ਼ਰਮੀ ਨਾਲ ਚੁੱਪ ਧਾਰ ਲੈਂਦੇ ਹਨ। ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਬਿਹਾਰ ਦੀ ਗੱਠਜੋੜ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਔਰਤਾਂ ਦੇ ਖਾਤਿਆਂ ’ਚ ਦਸ-ਦਸ ਹਜ਼ਾਰ ਰੁਪਏ ਦੀ ਰਕਮ ਪਾ ਕੇ ਸਰਕਾਰੀ ਪੈਸੇ ਨਾਲ ਵੋਟਾਂ ਖ੍ਰੀਦਣ ਦੀ ਨਵੀਂ ਪ੍ਰੰਪਰਾ ਕਾਇਮ ਕਰ ਦਿੱਤੀ ਹੈ। ਇਹ ਵਿਹਾਰ ਆਪਣੇ-ਆਪ ਨੂੰ ‘ਸਮਾਜਵਾਦੀ’ ਦੱਸਣ ਵਾਲੇ ਨੇਤਾ ਦੇ ਮੱਥੇ ’ਤੇ ਬਦਨੁਮਾ ਕਲੰਕ ਵਾਂਗ ਹੈ। ਰਾਜ ਕਰਦੀ ਧਿਰ, ਆਮ ਲੋਕਾਂ ਵਲੋਂ ਅਦਾ ਕੀਤੇ ਜਾਂਦੇ ਟੈਕਸਾਂ ਰਾਹੀਂ ਭਰਦੇ ਸਰਕਾਰੀ ਖਜ਼ਾਨੇ ਨੂੰ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਆਪਣੀ ਸੁਵਿਧਾ ਅਨੁਸਾਰ ਵਰਤਦੀ ਹੈ, ਜਦਕਿ ਇਨਸਾਫ਼ ਦਾ ਤਕਾਜ਼ਾ ਇਹ ਹੈ ਕਿ ਸਰਕਾਰੀ ਖਜ਼ਾਨੇ ਵਿਚਲਾ ਧਨ, ਸਮੁੱਚੇ ਸਮਾਜ ਦੀਆਂ ਲੋੜਾਂ ਦੀ ਪੂਰਤੀ ਤੇ ਤਰੱਕੀ ਹਿੱਤ, ਖਾਸ ਕਰ ਕੇ ਲੋੜਵੰਦ ਗਰੀਬਾਂ ਦੀਆਂ ਲੋੜਾਂ ਦੀ ਪੂਰਤੀ ਲਈ ਖਰਚਿਆ ਜਾਵੇ। ਕੇਂਦਰੀ ਤੇ ਸੂਬਾਈ ਸਰਕਾਰਾਂ, ਲੋਕਾਂ ਦੀ ਕਮਾਈ ਨਾਲ ਭਰੇ ਖਜ਼ਾਨੇ ’ਚੋਂ, ਜੇ ਕੋਈ ਵਿਕਾਸ ਕਾਰਜ ਕਰਦੀਆਂ ਵੀ ਹਨ ਤਾਂ ਸਬੰਧਤ ਪ੍ਰਾਜੈਕਟ ਨਾਲੋਂ ਜ਼ਿਆਦਾ ਧਨ ਆਪਣੀ ਮਸ਼ਹੂਰੀ ਤੇ ਟੌਹਰ-ਟੱਪੇ ਲਈ ਇਸ਼ਤਿਹਾਰਬਾਜ਼ੀ ’ਤੇ ਲੁਟਾਉਂਦੀਆਂ ਹਨ। ਪੁਲਸ ਵੱਲੋਂ ਜਦੋਂ ਮੁਜਰਿਮਾਂ, ਨਸ਼ਾ ਸਮੱਗਲਰਾਂ, ਕਾਤਲਾਂ, ਗੈਂਗਸਟਰਾਂ ਤੇ ਗੈਰ-ਸਮਾਜੀ ਕੰਮਾਂ ’ਚ ਗਲਤਾਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ (ਜੋ ਪੁਲਸ-ਪ੍ਰਸ਼ਾਸਨਿਕ ਮਸ਼ੀਨਰੀ ਦਾ ਫਰਜ਼ ਵੀ ਹੈ ਅਤੇ ਉਨ੍ਹਾਂ ਨੂੰ ਇਸ ਕੰਮ ਬਦਲੇ ਭਾਰੀ ਤਨਖਾਹਾਂ ਤੇ ਭੱਤੇ ਵੀ ਮਿਲਦੇ ਹਨ) ਤਾਂ ਸਬੰਧਤ ਸਰਕਾਰਾਂ ਇਨ੍ਹਾਂ ਕੰਮਾਂ ਨੂੰ ਆਪਣੀ ਪ੍ਰਾਪਤੀ ਵਜੋਂ ਦਰਸਾਉਣ ਲਈ ਅਰਬਾਂ ਕਰੋੜ ਰੁਪਏ ਇਸ਼ਤਿਹਾਰਾਂ ’ਤੇ ਖਰਚ ਕਰਦੀਆਂ ਹਨ। ਇਸ ਤੋਂ ਵੱਡਾ ਭ੍ਰਿਸ਼ਟਾਚਾਰ ਤੇ ਬੇਈਮਾਨੀ ਹੋਰ ਕੀ ਹੋ ਸਕਦੀ ਹੈ?

ਕੇਂਦਰ ਤੇ ਪੰਜਾਬ ਸਰਕਾਰ ਵੱਲੋਂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਮਨਾਈ ਗਈ ਹੈ। ਇਸਦਾ ਅਸਲ ਉਦੇਸ਼ ਗੁਰੂ ਜੀ ਪ੍ਰਤੀ ਸ਼ਰਧਾ ਪ੍ਰਗਟਾਉਣਾ ਤੇ ਸੀਸ ਬਲੀਦਾਨ ਕਰਨ ਦੇ ਉਨ੍ਹਾਂ ਦੇ ਮਹਾਨ ਜਜ਼ਬੇ ਨੂੰ ਜਨ ਸਾਧਾਰਨ ਤੱਕ ਪਹੁੰਚਾਉਣਾ ਹੋਣਾ ਚਾਹੀਦਾ ਸੀ ਪ੍ਰੰਤੂ ਇਸ ਦੀ ਬਜਾਏ ਬੇਹੱਦ ਖਰਚੀਲੀ ਇਸ਼ਤਿਹਾਰਬਾਜ਼ੀ ਰਾਹੀਂ ਹੁਕਮਰਾਨਾਂ ਨੇ ਪੂਰੇ ਦੇਸ਼ ’ਚ ਆਪਣੀ ‘ਮਸ਼ਹੂਰੀ’ ਕਰਨ ਦੀ ਘਟੀਆ ਕਰਤੂਤ ਕੀਤੀ ਹੈ। ਇਸ ਭੜਕੀਲੀ ਇਸ਼ਤਿਹਾਰੀ ਮੁਹਿੰਮ ਤੇ ਧਾਰਮਿਕ ਪ੍ਰੋਗਰਾਮਾਂ ’ਤੇ ਕੀਤੇ ਖਰਚੇ ’ਚ ਕਿੰਨਾ ਭ੍ਰਿਸ਼ਟਾਚਾਰ ਕੀਤਾ ਗਿਆ ਹੈ ਤੇ ਕਿਹੜੀਆਂ ਕੰਪਨੀਆਂ ਨੂੰ ਇਹ ਪ੍ਰਬੰਧ ਸਿਰੇ ਚਾੜ੍ਹਨ ਲਈ ਅਤਿ ਮਹਿੰਗੇ ਠੇਕੇ ਦਿੱਤੇ ਗਏ ਹਨ, ਜਦੋਂ ਕਦੀ ਇਸ ਦਾ ਹਿਸਾਬ-ਕਿਤਾਬ ਕੀਤਾ ਜਾਵੇਗਾ ਤਾਂ ਸ਼ਰਧਾਲੂਆਂ ਦਾ ਲਾਜ਼ਮੀ ਤ੍ਰਾਹ ਨਿਕਲ ਜਾਵੇਗਾ!

ਪੰਜਾਬ ਅੰਦਰ ਹਰ ਪੱਧਰ ਦੀਆਂ ਚੋਣਾਂ ’ਚ ਧਨ ਤੇ ਸਰਕਾਰੀ ਮਸ਼ੀਨਰੀ ਦੀ ਸਿਰੇ ਦੀ ਬੇਤਰਸੀ ਨਾਲ ਦੁਰਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਸੰਜੀਦਾ ਲੋਕ ਇਹ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਕੀ ਅਜਿਹੇ ਵਾਤਾਵਰਣ ’ਚ ਚੋਣਾਂ ’ਚ ਭਾਗ ਲੈਣਾ ਲਾਹੇਵੰਦਾ ਵੀ ਹੈ ਜਾਂ ਨਹੀਂ ! ਗੈਂਗਸਟਰਾਂ ਵੱਲੋਂ ਬਿਨਾਂ ਕਿਸੇ ਡਰ-ਭੈਅ ਤੋਂ ਰੋਜ਼ ਕੀਤੇ ਜਾਂਦੇ ਕਤਲ, ਫਿਰੌਤੀ ਵਸੂਲੀ, ਗੁੰਡਾਗਰਦੀ ਆਦਿ ਵਾਰਦਾਤਾਂ ਨੇ ਸਮਾਜ ਅੰਦਰ ਇੰਨਾ ਸਹਿਮ ਪੈਦਾ ਕਰ ਦਿੱਤਾ ਹੈ ਕਿ ਸੂਝਵਾਨ ਵਿਅਕਤੀ ਚੋਣਾਂ ’ਚ ਹਿੱਸਾ ਲੈਣ ਤੋਂ ਕੰਨੀ ਕਤਰਾਉਣ ਲੱਗ ਪਿਆ ਹੈ। ਤਰਨਤਾਰਨ ਦੀ ਜ਼ਿਮਨੀ ਚੋਣ ’ਚ ਹੋਈਆਂ ਧਾਂਦਲੀਆਂ ਦੇ ਚਰਚੇ ਹਾਕਮ ਦਲ ਦੇ ਕਿਸੇ ਨੇਤਾ ਦੇ ਦਿਮਾਗ਼ ਨੂੰ ਕੋਈ ਝਟਕਾ ਨਹੀਂ ਦਿੰਦੇ। ਉਲਟਾ ਆਪਣੀਆਂ ਭ੍ਰਿਸ਼ਟ ਤੇ ਆਪਹੁਦਰੀਆਂ ਕਾਰਵਾਈਆਂ ਉਨ੍ਹਾਂ ਨੇ ਹੋਰ ਤੇਜ਼ ਕਰ ਦਿੱਤੀਆਂ ਹਨ।

ਦੇਸ਼ ਤੇ ਪੰਜਾਬ ਅੰਦਰਲੀਆਂ ਰਾਜਸੀ-ਸਮਾਜਿਕ ਤੇ ਆਰਥਿਕ ਸਥਿਤੀਆਂ ਇਹ ਮੰਗ ਕਰਦੀਆਂ ਹਨ ਕਿ ਜੋ ਲੋਕ ਦੇਸ਼ ਦੇ ਸੰਵਿਧਾਨ ਅਤੇ ਧਰਮਨਿਰਪੱਖ, ਲੋਕਰਾਜੀ ਤੇ ਫੈਡਰਲ ਢਾਂਚੇ ਦੇ ਨਾਲ ਹੀ ਸੱਭਿਅਕ ਸਮਾਜ ਦੇ ਮੁੱਢਲੇ ਅਸੂਲਾਂ ਦਾ ਘਾਣ ਕਰ ਕੇ ਇਸ ਦੇਸ਼ ’ਚ ਗੈਰ-ਲੋਕਰਾਜੀ, ਕੱਟੜਵਾਦੀ, ਮਨੂੰਵਾਦੀ ਢਾਂਚਾ ਸਥਾਪਤ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਜਨਤਾ ਦੀ ਕਚਹਿਰੀ ’ਚ ਨਿਖੇੜਿਆ ਜਾਵੇ। ਇਸ ਮਾਹੌਲ ’ਚ ਖਾਲਿਸਤਾਨ ਪੱਖੀ, ਮੁਸਲਿਮ ਕੱਟੜਪੰਥੀ ਅਤੇ ਹਿੰਸਕ ਕਾਰਵਾਈਆਂ ਰਾਹੀਂ ਸਾਡੀ ਭਾਈਚਾਰਕ ਸਾਂਝ ਤੋੜ ਕੇ ਸਮਾਜ ਅੰਦਰ ਬਦਅਮਨੀ ਤੇ ਅਰਾਜਕਤਾ ਦਾ ਮਾਹੌਲ ਬਣਾ ਰਹੇ ਹਰ ਤਰ੍ਹਾਂ ਦੇ ਗੈਰ-ਸਮਾਜੀ ਤੱਤਾਂ ਨੂੰ ਵੀ ਜਨਤਾ ’ਚ ਬੇਪਰਦ ਕੀਤਾ ਜਾਣਾ ਚਾਹੀਦਾ ਹੈ। ਧਰਮਨਿਰਪੱਖ ਤੇ ਲੋਕਰਾਜੀ ਕਦਰਾਂ-ਕੀਮਤਾਂ ਨੂੰ ਬਚਾਉਣ ਦੀ ਮੁੱਖ ਜ਼ਿੰਮੇਵਾਰੀ ਸੂਝਵਾਨ ਲੋਕਾਂ ਦੇ ਸਿਰ ’ਤੇ ਹੈ। ਕੀ ਅਸੀਂ ਦੇਸ਼ ਤੇ ਪੰਜਾਬ ’ਚ ਹੋਣ ਵਾਲੀਆਂ ਭਵਿੱਖੀ ਚੋਣਾਂ ਅੰਦਰ ਆਪਣਾ ਇਨਸਾਨੀ ਫਰਜ਼ ਅਦਾ ਕਰ ਸਕਾਂਗੇ? ਕੀ ਅਸੀਂ ਲੋਕਰਾਜੀ, ਧਰਮਨਿਰਪੱਖ ਤੇ ਫੈਡਰਲ ਢਾਂਚੇ ਨੂੰ ਬਚਾਉਣ ਲਈ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਾਂ? ਇਹ ਸਾਡੇ ਸਭਨਾਂ ਲਈ ਵਿਚਾਰਨ ਦਾ ਵਿਸ਼ਾ ਹੈ।

-ਮੰਗਤ ਰਾਮ ਪਾਸਲਾ

  • Democracy
  • Pillars of Democracy
  • Mangat Ram Pasla

ਕਣਕ ਤੋਂ ਘੁਣ ਵੱਖ ਕਰਨ ਦੀ ਪ੍ਰਕਿਰਿਆ ਹੈ ਐੱਸ. ਆਈ. ਆਰ.

NEXT STORY

Stories You May Like

  • democracy manjinder singh sirsa punjab kesari aap government
    ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ ‘ਆਪ’ : ਸਿਰਸਾ
  • mohinder singh gilzian statement
    ਪੰਜਾਬ ਸਰਕਾਰ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ: ਮਹਿੰਦਰ ਗਿਲਜੀਆਂ
  • greenland prime minister rejects us control
    'ਅਸੀਂ ਵਿਕਾਊ ਨਹੀਂ ਹਾਂ... ਅਮਰੀਕਾ ਦਾ ਹਿੱਸਾ ਨਹੀਂ ਬਣਾਂਗੇ', ਗ੍ਰੀਨਲੈਂਡ ਦੇ PM ਨੇ ਟਰੰਪ ਨੂੰ ਦਿੱਤਾ ਠੋਕਵਾਂ...
  • pm narendra modi
    ਭਾਰਤ ਨੇ ਆਪਣੀ ਵਿਭਿੰਨਤਾ ਨੂੰ ਲੋਕਤੰਤਰ ਦੀ ਤਾਕਤ ਬਣਾਇਆ: PM ਨਰਿੰਦਰ ਮੋਦੀ
  • government s attack on democracy sharanjit singh dhillon
    ਸਰਕਾਰ ਵੱਲੋਂ ਲੋਕਤੰਤਰ ਦਾ ਘਾਣ: ਸ਼ਰਨਜੀਤ ਸਿੰਘ ਢਿੱਲੋਂ
  • gursevak marshal president of municipal council tanda statement
    ਪੰਜਾਬ ਕੇਸਰੀ ਗਰੁੱਪ ਖ਼ਿਲਾਫ਼ ਸਰਕਾਰ ਦੀ ਕਾਰਵਾਈ ਲੋਕਤੰਤਰ ਦੇ ਚੌਥੇ ਥੰਮ੍ਹ 'ਤੇ ਸਿੱਧਾ ਹਮਲਾ : ਮਾਰਸ਼ਲ
  • bjp punjab surrounds chief minister bhagwant mann  s house
    'ਅਸੀਂ ਅਪਣਾ ਦਰਦ ਦੱਸਣ ਆਏ ਹਾਂ, ਜੇਕਰ ਤੁਸੀਂ ਨਹੀਂ ਸੁਣਦੇ ਤਾਂ 2027 'ਚ ਲੋਕ ਸੁਣਾਉਣ ਲਈ ਤਿਆਰ': ਰਵਨੀਤ ਬਿੱਟੂ
  • anil vij  punjab  democracy  government  punjab kesari
    ਪੰਜਾਬ 'ਚ 'ਆਪ' ਸਰਕਾਰ ਵਲੋਂ ਘੁੱਟਿਆ ਜਾ ਰਿਹੈ ਲੋਕਤੰਤਰ ਦਾ ਗਲਾ : ਅਨਿਲ ਵਿਜ
  • social worker karan veer statement
    'ਪੰਜਾਬ ਕੇਸਰੀ' ਉਹ ਕਲਮ, ਜਿਸ ਨੂੰ ਅੱਜ ਤੱਕ ਕੋਈ ਦਬਾ ਨਹੀਂ ਸਕਿਆ ਤੇ ਨਾ ਦਬਾ...
  • sheikhan bazar jalandhar completely closed in protest against attack on media
    'ਆਪ' ਸਰਕਾਰ ਨੂੰ ਖੁੱਲ੍ਹੀ ਚੁਣੌਤੀ! ਜਲੰਧਰ 'ਚ ਮੀਡੀਆ 'ਤੇ ਹਮਲੇ ਦੇ ਵਿਰੋਧ 'ਚ...
  • many markets in jalandhar will remain closed today
    'ਪੰਜਾਬ ਕੇਸਰੀ ਗਰੁੱਪ' ’ਤੇ ਕਾਰਵਾਈ ਦੇ ਵਿਰੋਧ 'ਚ ਇਕਜੁੱਟ ਹੋਏ ਵਪਾਰੀ, ਰੋਸ ਵਜੋਂ...
  • punjab  storm  meteorological department
    ਪੰਜਾਬ 'ਚ ਇਨ੍ਹਾਂ ਤਰੀਖ਼ਾਂ ਨੂੰ ਆ ਸਕਦੈ ਹਨੇਰੀ-ਤੂਫ਼ਾਨ, ਮੌਸਮ ਵਿਭਾਗ ਨੇ ਕੀਤੀ...
  • bsp statement on punjab government  s action against   punjab kesari
    ਬਸਪਾ ਵੱਲੋਂ ਪੰਜਾਬ ਸਰਕਾਰ ਦੁਆਰਾ ਮੀਡੀਆ ਅਦਾਰੇ 'ਪੰਜਾਬ ਕੇਸਰੀ' ਵਿਰੁੱਧ ਕੀਤੀ...
  • aap government always tried to suppress the truth  kulwant singh manan
    'ਆਪ' ਸਰਕਾਰ ਨੇ ਹਮੇਸ਼ਾ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ: ਕੁਲਵੰਤ ਸਿੰਘ...
  • punjab kesari siege mann government  neelkant bakshi
    ਪੰਜਾਬ ਕੇਸਰੀ ਦੀ ਘੇਰਾਬੰਦੀ ਮਾਨ ਸਰਕਾਰ ਦੀ 'ਬਦਲਾਖੋਰੀ' ਕਾਰਵਾਈ : ਨੀਲਕਾਂਤ...
  • registering a police case against punjab kesari group is proof of aap cowardice
    ਪੰਜਾਬ ਕੇਸਰੀ ਗਰੁੱਪ ਖ਼ਿਲਾਫ਼ ਪੁਲਸ ਕੇਸ ਦਰਜ ਕਰਨਾ ‘ਆਪ’ ਦੀ ਬੌਖਲਾਹਟ ਦਾ ਸਬੂਤ:...
Trending
Ek Nazar
strong earthquake

ਭਾਰਤ ਦੇ ਗੁਆਂਢੀ ਦੇਸ਼ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ ! 5.9 ਮਾਪੀ ਗਈ ਤੀਬਰਤਾ,...

beggar  millionaire  house  property  officer

'ਭਿਖਾਰੀ' ਨਿਕਲਿਆ ਕਰੋੜਪਤੀ: 3 ਆਲੀਸ਼ਾਨ ਮਕਾਨ, ਕਾਰ ਤੇ ਡਰਾਈਵਰ ਦੇਖ ਅਧਿਕਾਰੀ...

the government of this country is troubled by the declining birth rate

OMG ! ਜੋੜਿਆਂ ਨੂੰ ਬਿਨਾਂ ਗਰਭ ਨਿਰੋਧਕ ਸਬੰਧ ਬਣਾਉਣ ਲਈ ਉਤਸ਼ਾਹਿਤ ਕਰ ਰਿਹੈ ਇਹ...

emergency declared in this country 18 people lost their lives

ਇਸ ਦੇਸ਼ 'ਚ ਲੱਗ ਗਈ ਐਮਰਜੈਂਸੀ, 18 ਲੋਕਾਂ ਨੇ ਗਵਾਈ ਜਾਨ, ਫੌਜ ਨੇ ਸੰਭਾਲਿਆ ਮੋਰਚਾ

wildfires kill 18 in chile thousands forced to flee their homes

ਚਿਲੀ ਦੇ ਜੰਗਲਾਂ 'ਚ ਭਿਆਨਕ ਅੱਗ ਦਾ ਤਾਂਡਵ; 18 ਲੋਕਾਂ ਦੀ ਮੌਤ, ਹਜ਼ਾਰਾਂ ਪਰਿਵਾਰ...

bride brother kidnapped in filmy style

ਵਿਆਹ ਵਾਲੇ ਦਿਨ ਗੁਰੂ ਘਰ ਨੇੜੇ ਵਾਪਰੀ ਵੱਡੀ ਘਟਨਾ: ਲਾਵਾਂ ਤੋਂ ਪਹਿਲਾਂ ਲਾੜੀ ਦਾ...

highway accident 5 vehicles collided

ਹਰਿਆਣਾ ’ਚ ਵੱਡਾ ਹਾਦਸਾ : ਹਾਈਵੇਅ ’ਤੇ ਟਕਰਾਏ 5 ਵਾਹਨ, 3 ’ਚ ਲੱਗੀ ਅੱਗ, 2...

whatsapp upcoming feature 2026

WhatsApp ਚੈਟਿੰਗ ਹੋਵੇਗੀ ਹੁਣ ਹੋਰ ਵੀ ਮਜ਼ੇਦਾਰ! ਆ ਰਹੇ ਇਹ ਧਾਕੜ ਫੀਚਰਜ਼

nazanin baradaran iran ringleader

ਕੌਣ ਹੈ ਈਰਾਨ 'ਚ ਖਾਮੇਨੇਈ ਸਰਕਾਰ ਨੂੰ ਹਿਲਾਉਣ ਵਾਲੀ 63 ਸਾਲਾ ਨਾਜ਼ਨੀਨ ਬਰਾਦਰਨ?

gurdaspur fog breaks 20 year record

ਗੁਰਦਾਸਪੁਰ ਦੀ ਧੁੰਦ ਨੇ ਪਿਛਲੇ 20 ਸਾਲਾਂ ਦਾ ਤੋੜਿਆ ਰਿਕਾਰਡ, 10 ਫੁਟ ਹੀ ਰਹੀ...

uncontacted tribes amazon rare footage

ਪਹਿਲੀ ਵਾਰ ਦੁਨੀਆ ਸਾਹਮਣੇ ਆਏ ਇਹ ਅਣਦੇਖੇ ਲੋਕ...! (ਵੀਡੀਓ)

carelessness can be a major factor in dense fog

ਸੰਘਣੀ ਧੁੰਦ ’ਚ ਲਾਪ੍ਰਵਾਹੀ ਪੈ ਸਕਦੀ ਹੈ ਭਾਰੀ, ਬਿਨਾਂ ਲਾਈਟਾਂ ਜਗਾਏ ਵਾਹਨ ਚਲਾ...

fire destroyed a school on blueberry river first nation

ਕੈਨੇਡਾ 'ਚ ਸਕੂਲ ਦੀ ਇਮਾਰਤ ਨੂੰ ਲੱਗੀ ਭਿਆਨਕ ਅੱਗ, ਪਲਕ ਝਪਕਦਿਆਂ ਹੀ ਸਭ ਕੁਝ ਸੜ...

philippines bans grok

ਇੰਡੋਨੇਸ਼ੀਆ-ਮਲੇਸ਼ੀਆ ਤੋਂ ਬਾਅਦ ਹੁਣ ਇਸ ਦੇਸ਼ ਨੇ ਲਾਇਆ Grok 'ਤੇ ਲਾਇਆ ਬੈਨ, ਜਾਣੋ...

tecno go spark 3 price india

iPhone ਵਰਗੀ ਲੁੱਕ ਵਾਲਾ ਸਸਤਾ ਫੋਨ ਲਾਂਚ, ਕੀਮਤ 9 ਹਜ਼ਾਰ ਤੋਂ ਵੀ ਘੱਟ

this company has made mobile users happy

ਸਿਰਫ 1 ਰੁਪਏ 'ਚ ਪੂਰੇ 30 ਦਿਨ Recharge ਦੀ ਟੈਨਸ਼ਨ ਖਤਮ ! ਇਸ ਕੰਪਨੀ ਨੇ ਕਰਾ'ਤੀ...

controversy ahead of carney s visit canada puts india on alert list

ਕਾਰਨੀ ਦੀ ਯਾਤਰਾਂ ਤੋਂ ਪਹਿਲਾਂ ਕੈਨੇਡਾ ਦਾ ਭਾਰਤ ਖਿਲਾਫ ਵੱਡਾ ਕਦਮ! ਛਿੜਿਆ ਨਵਾਂ...

aircraft loses contact in indonesia s south sulawesi search underway

ਇੰਡੋਨੇਸ਼ੀਆ 'ਚ ਯਾਤਰੀ ਜਹਾਜ਼ ਲਾਪਤਾ! ਦੱਖਣੀ ਸੁਲਾਵੇਸੀ 'ਚ ਮਚਿਆ ਹੜਕੰਪ, ਸਰਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • ed vs mamata
      ਈ. ਡੀ. ਬਨਾਮ ਦੀਦੀ : ਅਰਾਜਕਤਾ ਅਤੇ ਭੀੜਤੰਤਰ ਦੀ ਜਵਾਬਦੇਹੀ ਤੈਅ ਹੋਵੇ
    • bmc elections
      ਕੀ ਇਹ ਠਾਕਰੇ ਪਰਿਵਾਰ ਦੇ ਪਤਨ ਦੀ ਸ਼ੁਰੂਆਤ ਹੈ?
    • the attempt to shut down   punjab kesari di awaaz   will not succeed
      ‘ਪੰਜਾਬ ਕੇਸਰੀ ਦੀ ਆਵਾਜ਼’ ਬੰਦ ਕਰਨ ਦੀ ਕੋਸ਼ਿਸ਼ ਕਾਮਯਾਬ ਤਾਂ ਨਹੀਂ ਹੋਵੇਗੀ!
    • election commission  assembly elections  mahabharata
      ਸੰਖ ਵੱਜਿਆ ਨਹੀਂ, ਮਹਾਭਾਰਤ ਸ਼ੁਰੂ
    • startups drive innovation inclusion and accelerate india s progress
      ਨਵੀਨਤਾ, ਸਮਾਵੇਸ਼ ਅਤੇ ਭਾਰਤ ਦੀ ਤਰੱਕੀ ਨੂੰ ਰਫਤਾਰ ਦਿੰਦੇ ਹਨ ‘ਸਟਾਰਟਅਪ’
    • how is trump violating international law
      ਟਰੰਪ ਕਿਸ ਤਰ੍ਹਾਂ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ
    • the 2029 election will be an ai election
      2029 ਦੀਆਂ ਚੋਣਾਂ ‘ਏ. ਆਈ. ਚੋਣਾਂ’ ਹੋਣਗੀਆਂ
    • punjab government should not use illegal pressures
      ਪੰਜਾਬ ਸਰਕਾਰ ਗੈਰ-ਕਾਨੂੰਨੀ ਦਬਾਵਾਂ ਦੀ ਵਰਤੋਂ ਨਾ ਕਰੇ
    • hindu muslim india
      ਭਾਰਤੀ ਉਪ-ਮਹਾਦੀਪ ’ਚ ਹਿੰਦੂ-ਮੁਸਲਿਮ ਸ਼ਾਂਤੀ ਨਾਲ ਕਿਉਂ ਨਹੀਂ ਰਹਿ ਸਕਦੇ?
    • stray dogs
      ਆਵਾਰਾ ਕੁੱਤਿਆਂ ਦੀ ਸਮੱਸਿਆ : ਸਖਤੀ ਅਤੇ ਤਰਸ ਦੋਵੇਂ ਜ਼ਰੂਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +