ਮੁੰਬਈ (ਬਿਊਰੋ)– ‘ਬਿੱਗ ਬੌਸ 15’ ਦੇ ਜੇਤੂ ਦਾ ਐਲਾਨ ਕੁਝ ਹੀ ਘੰਟਿਆਂ ’ਚ ਹੋਣ ਵਾਲਾ ਹੈ। ਸ਼ਨੀਵਾਰ ਤੇ ਐਤਵਾਰ ਨੂੰ ਗ੍ਰੈਂਡ ਫਿਨਾਲੇ ਦੀ ਧੂਮ ਦਿਖੇਗੀ। ਸ਼ੋਅ ਦੇ ਪ੍ਰਸ਼ੰਸਕਾਂ ਨੂੰ ਕਾਫੀ ਮਜ਼ਾ ਆਉਣ ਵਾਲਾ ਹੈ। ਉਹ ਇਸ ਲਈ ਕਿਉਂਕਿ ਫਿਨਾਲੇ ’ਚ ਵੀ ਪ੍ਰਸ਼ੰਸਕਾਂ ਨੂੰ ਲੜਾਈ-ਝਗੜੇ ਦੇਖਣ ਨੂੰ ਮਿਲਣਗੇ।
ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸ਼ਾਈਨਿੰਗ ਸਾੜ੍ਹੀ ’ਚ ਕਰਵਾਇਆ ਫੋਟੋਸ਼ੂਟ, ਦਿਸਿਆ ਦਿਲਕਸ਼ ਅੰਦਾਜ਼
ਫਿਨਾਲੇ ਦਾ ਜੋ ਪ੍ਰੋਮੋ ਸਾਹਮਣੇ ਆਇਆ ਹੈ, ਉਸ ’ਚ ਤੇਜਸਵੀ ਪ੍ਰਕਾਸ਼ ਤੇ ਸ਼ਮਿਤਾ ਸ਼ੈੱਟੀ ਵਿਚਾਲੇ ਜੰਗ ਦੇਖਣ ਨੂੰ ਮਿਲੇਗੀ। ਕਰਨ ਕੁੰਦਰਾ ਨੂੰ ਲੈ ਕੇ ਤੇਜਸਵੀ ਕਈ ਵਾਰ ਅਸਹਿਜ ਹੋਈ ਹੈ, ਜਿਸ ਦੇ ਚੱਕਰ ’ਚ ਉਸ ਨੇ ਸ਼ਮਿਤਾ ਨਾਲ ਲੜਾਈ ਕੀਤੀ ਹੈ।
ਆਪਣੀ ਗਰਲਫਰੈਂਡ ਨਾਲ ਤੇਜਸਵੀ ਦਾ ਅਜਿਹਾ ਵਿਵਹਾਰ ਰਾਕੇਸ਼ ਬਾਪਟ ਨੂੰ ਪਸੰਦ ਨਹੀਂ ਆਇਆ। ਉਸ ਨੇ ਫਿਨਾਲੇ ’ਚ ਆ ਕੇ ਤੇਜਸਵੀ ਪ੍ਰਕਾਸ਼ ਨੂੰ ਲਪੇਟੇ ’ਚ ਲਿਆ ਹੈ। ਰਾਕੇਸ਼ ਨੇ ਸਾਫ ਕਿਹਾ ਕਿ ਸ਼ਮਿਤਾ ਨੂੰ ਕਰਨ ਕੁੰਦਰਾ ’ਚ ਕੋਈ ਦਿਲਚਸਪੀ ਨਹੀਂ ਹੈ।
ਸ਼ਮਿਤਾ ਦੇ ਬੁਆਏਫਰੈਂਡ ਰਾਕੇਸ਼ ਨੇ ਤੇਜਸਵੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ, ‘ਤੂੰ ਇਹ ਸਭ ਕਿਉਂ ਕਰ ਰਹੀ ਹੈ? ਸ਼ਮਿਤਾ ਨੂੰ ਕਰਨ ’ਚ ਕੋਈ ਦਿਲਚਸਪੀ ਨਹੀਂ ਹੈ। ਮੈਂ ਸੋਚ ਰਿਹਾ ਸੀ ਕਿ ਟੀ. ਵੀ. ਤੋੜ ਦੇਵਾਂ ਕਿਉਂਕਿ ਮੈਨੂੰ ਇੰਨਾ ਗੁੱਸਾ ਆ ਰਿਹਾ ਸੀ। ਇਹ ਘਟੀਆ ਹੈ।’
ਤੇਜਸਵੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਹ ਐਕਸ਼ਨ ਦਾ ਰਿਐਕਸ਼ਨ ਹੈ। ਬਹਿਸ ਵਿਚਾਲੇ ਸ਼ਮਿਤਾ ਵੀ ਬੋਲ ਪੈਂਦੀ ਹੈ ਤਾਂ ਫਿਰ ਤੇਜਸਵੀ ਨੇ ਸ਼ਮਿਤਾ ਨੂੰ ਅਸਹਿਜ ਦੱਸਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਲਮਾਨ ਦਾ ਨਵਾਂ ਗੀਤ ਰਿਲੀਜ਼, ਲੋਕਾਂ ਨੇ ਕਿਹਾ, ‘ਇਕ ਢਿੰਚੈਕ ਪੂਜਾ ਤੁਹਾਡੇ ’ਚ ਵੀ ਹੈ’
NEXT STORY