ਐਂਟਰਟੇਨਮੈਂਟ ਡੈਸਕ- ਮਸ਼ਹੂਰ ਅਦਾਕਾਰਾ ਰਸ਼ਮੀਕਾ ਮੰਦਾਨਾ ਇਤਿਹਾਸ ਰਚਦੇ ਹੋਏ ਇਕਲੌਤੀ ਅਜਿਹੀ ਅਦਾਕਾਰਾ ਬਣ ਗਈ ਹੈ, ਜਿਸ ਦੀਆਂ 3 ਫਿਲਮਾਂ ਨੇ ਬਾਕਸ ਆਫਿਸ 'ਤੇ 500 ਕਰੋੜ ਰੁਪਏ ਦਾ ਅੰਕੜਾ ਪਾਰ ਕੀਤਾ ਹੈ। ਦਰਅਸਲ ਰਸ਼ਮੀਕਾ ਦੀ ਫਿਲਮ 'ਛਾਵਾ' ਸਿਰਫ਼ 23 ਦਿਨਾਂ ਵਿੱਚ 500 ਕਰੋੜ ਰੁਪਏ ਦੇ ਕਲੱਬ ਵਿੱਚ ਸ਼ਾਮਲ ਹੋ ਗਈ ਹੈ। ਇਸ ਤੋਂ ਪਹਿਲਾਂ ਰਸ਼ਮੀਕਾ ਦੀਆਂ ਪਿਛਲੀਆਂ 2 ਫਿਲਮਾਂ 'ਐਨੀਮਲ' ਅਤੇ 'ਪੁਸ਼ਪਾ 2: ਦਿ ਰੂਲ' ਵੀ ਭਾਰਤੀ ਬਾਕਸ ਆਫਿਸ 'ਤੇ 500 ਕਰੋੜ ਰੁਪਏ ਦਾ ਅੰਕੜਾ ਛੂਹਣ ਵਿੱਚ ਕਾਮਯਾਬ ਰਹੀਆਂ ਸਨ। ਇਸ ਪ੍ਰਾਪਤੀ ਨਾਲ, ਰਸ਼ਮਿਕਾ ਨੇ ਕਈ ਦਿੱਗਜ ਅਭਿਨੇਤਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਦੀਪਿਕਾ ਪਾਦੁਕੋਣ, ਨਯਨਤਾਰਾ ਅਤੇ ਸ਼ਰਧਾ ਕਪੂਰ ਵਰਗੀਆਂ ਅਭਿਨੇਤਰੀਆਂ ਦੀ ਇਸ ਕਲੱਬ ਵਿੱਚ ਸਿਰਫ਼ ਇੱਕ-ਇੱਕ ਫਿਲਮ ਹੈ।
ਇਹ ਵੀ ਪੜ੍ਹੋ: "ਚਿਹਰਾ ਵੀ ਨਹੀਂ ਪਛਾਣਿਆ ਜਾਵੇਗਾ..." ਇਸ ਮਸ਼ਹੂਰ ਅਦਾਕਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਇੱਥੇ ਦੱਸ ਦੇਈਏ ਕਿ ਲਕਸ਼ਮਣ ਉਤੇਕਰ ਦੁਆਰਾ ਨਿਰਦੇਸ਼ਤ, ਛਤਰਪਤੀ ਸੰਭਾਜੀ ਮਹਾਰਾਜ ਦੇ ਜੀਵਨ 'ਤੇ ਆਧਾਰਿਤ ਫਿਲਮ 'ਛਾਵਾ' 14 ਫਰਵਰੀ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਉਦੋਂ ਤੋਂ ਬਾਕਸ ਆਫਿਸ 'ਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਇਤਿਹਾਸਕ ਡਰਾਮਾ ਫਿਲਮ ਨੂੰ ਰਿਲੀਜ਼ ਹੋਣ ਤੋਂ ਬਾਅਦ ਹੀ ਲੋਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਇਸ ਫਿਲਮ ਵਿੱਚ ਵਿੱਕੀ ਕੌਸ਼ਲ ਵੀ ਨਜ਼ਰ ਆ ਰਹੇ ਹਨ। ਉਥੇ ਹੀ ਫਿਲਮ ਦੀ ਜ਼ਬਰਦਸਤ ਸਫਲਤਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਵਿੱਕੀ ਕੌਸ਼ਲ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ, "ਤੁਹਾਡੇ ਬੇਅੰਤ ਪਿਆਰ ਲਈ ਧੰਨਵਾਦ।" ਇਸ ਫਿਲਮ ਵਿੱਚ ਵਿੱਕੀ ਕੌਸ਼ਲ ਛਤਰਪਤੀ ਸੰਭਾਜੀ ਮਹਾਰਾਜ, ਅਕਸ਼ੈ ਖੰਨਾ ਸਮਰਾਟ ਔਰੰਗਜ਼ੇਬ ਅਤੇ ਰਸ਼ਮਿਕਾ ਮੰਡਨਾ ਯੇਸੂਬਾਈ ਦੀ ਭੂਮਿਕਾ ਵਿਚ ਹਨ।
ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਦੇ ਸਪੋਰਟ 'ਚ ਆਈ ਪੰਜਾਬੀ ਅਦਾਕਾਰਾ ਸੋਨੀਆ ਮਾਨ, ਕਿਹਾ- ਤੁਸੀਂ ਇਕੱਲੇ ਨਹੀਂ ਹੋ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਪਲਾਜ ਐਂਟਰਟੇਨਮੈਂਟ ਤੇ ਨੀਲਮ ਸਟੂਡੀਓ ਨੇ ‘ਬਾਈਸਨ’ ਦਾ ਪਹਿਲਾ ਲੁੱਕ ਕੀਤਾ ਜਾਰੀ
NEXT STORY