ਜਲੰਧਰ (ਬਿਊਰੋ)- ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦੀਪ ਸਿੱਧੂ ਦੀ ਕੁਝ ਸਮਾਂ ਪਹਿਲੇ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਇਸ ਹਾਦਸੇ ਦੌਰਾਨ ਉਨ੍ਹਾਂ ਦੀ ਪ੍ਰੇਮਿਕਾ ਰੀਨਾ ਰਾਏ ਵੀ ਉਨ੍ਹਾਂ ਦੇ ਨਾਲ ਸੀ, ਜਿਸ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਰੀਨਾ ਰਾਏ ਨੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ 'ਤੇ ਵੱਡੇ ਇਲਜ਼ਾਮ ਲਗਾਉਂਦਿਆਂ ਸੋਸ਼ਲ ਮੀਡੀਆ ਸਟੋਰੀ 'ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ 'ਚ ਉਨ੍ਹਾਂ ਨੇ ਮਨਦੀਪ ਸਿੱਧੂ ਨੂੰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਰੀਨਾ ਨੇ ਕਿਹਾ ਹੈ ਕਿ ਦੀਪ ਸਿੱਧੂ ਦੇ ਸੋਸ਼ਲ ਹੈਂਡਲ ਤੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਲਾਕ ਕਰ ਦਿੱਤਾ ਅਤੇ ਨਾਲ ਇਹ ਵੀ ਦੱਸਿਆ ਕਿ ਮੇਰਾ ਅਤੇ ਦੀਪ ਸਿੱਧੂ ਦਾ ਸਮਾਨ ਜੋ ਦੀਪ ਦੇ ਮੁੰਬਈ ਅਪਾਰਟਮੈਂਟ 'ਚ ਪਿਆ ਸੀ ਉਹ ਵੀ ਮਨਦੀਪ ਸਿੱਧੂ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ।
ਰੀਨਾ ਰਾਏ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮਨਦੀਪ ਅਜਿਹੀ ਹਰਕਤ ਕਰ ਸਕਦਾ ਹੈ। ਮਨਦੀਪ ਦੇ ਅਜਿਹੀ ਹਰਕਤ ਨਾਲ ਉਹ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਰੀਨਾ ਰਾਏ ਨੇ ਪੋਸਟ ਸਾਂਝੀ ਕਰਦੇ ਹੋਏ ਇਹ ਵੀ ਕਿਹਾ ਕਿ ਉਸ ਦੀ ਦੀਪ ਸਿੱਧੂ ਨਾਲ ਗੁੜੀ ਸਾਂਝ ਸੀ ਪਰ ਮਨਦੀਪ ਉਸ ਨਾਲ ਗਲਤ ਵਿਵਹਾਰ ਕਰ ਰਿਹਾ ਹੈ। ਉਸ ਨੂੰ ਉਨ੍ਹਾਂ ਤੋਂ ਅਜਿਹੀ ਉਮੀਦ ਨਹੀਂ ਸੀ।
ਇਸ ਦੇ ਨਾਲ ਹੀ ਰੀਨਾ ਰਾਏ ਨੇ ਆਖਿਆ ਹੈ ਕਿ ਦੀਪ ਸਿੱਧੂ ਦੇ ਜਿੰਨੇ ਵੀ ਸੋਸ਼ਲ ਮੀਡੀਆ ਅਕਾਊਂਟ ਨੇ ਚਾਹੇ ਉਹ ਇੰਸਟਾਗ੍ਰਾਮ, ਫੇਸਬੁੱਕ ਜਾਂ ਟਵਿੱਟਰ ਹੈ ਉਨ੍ਹਾਂ ਸਭ ਤੋਂ ਮਨਦੀਪ ਸਿੱਧੂ ਨੇ ਉਨ੍ਹਾਂ ਬਲਾਕ ਕਰ ਦਿੱਤਾ ਹੈ ਅਤੇ ਜੋ ਵੀ ਪੋਸਟਾਂ ਅਤੇ ਤਸਵੀਰਾਂ ਦੀਪ ਸਿੱਧੂ ਨੇ ਆਪਣੇ ਜਿਉਂਦੇ ਜੀਅ ਅਕਾਊਂਟ 'ਤੇ ਰੀਨਾ ਰਾਏ ਨੂੰ ਲੈ ਕੇ ਸਾਂਝੀਆਂ ਕੀਤੀਆਂ ਸਨ ਉਹ ਸਭ ਹਟਾ ਦਿੱਤੀਆਂ ਹਨ। ਉਸ ਨੇ ਇਹ ਵੀ ਆਖਿਆ ਹੈ ਕਿ ਤਸਵੀਰਾਂ ਹਟਾਉਣ ਜਾਂ ਪੋਸਟਾਂ ਜੋ ਅਸਲੀ ਸੱਚ ਹੈ ਉਹ ਸੱਚ ਤੁਸੀਂ ਲੁੱਕ ਨਹੀਂ ਸਕਦੇ, ਪ੍ਰਮਾਤਮਾ ਦੇਖ ਰਿਹਾ ਹੈ
ਜ਼ਿਕਰਯੋਗ ਹੈ ਕਿ ਦੀਪ ਸਿੱਧੂ ਖੇਤੀ ਕਾਨੂੰਨਾਂ ਨੂੰ ਲੈ ਕੇ ਆਖੀਰ ਤੱਕ ਕਿਸਾਨਾਂ ਨਾਲ ਡਟੇ ਰਹੇ। ਫਿਰ ਉਸ ਤੋਂ ਬਾਅਦ ਗਣਤੰਤਰ ਦਿਵਸ 'ਤੇ 26 ਜਨਵਰੀ ਨੂੰ ਦਿੱਲੀ 'ਚ ਹੋਈ ਹਿੰਸਾ ਦੇ ਮਾਮਲੇ ਵਿਚ ਦੀਪ ਸਿੱਧੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਤਕਰੀਬਨ 15 ਦਿਨਾਂ ਤੋਂ ਦੀਪ ਸਿੱਧੂ ਦੀ ਭਾਲ ਕਰ ਰਹੀ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਮੰਗਲਵਾਰ ਤੜਕੇ ਹੀ ਜ਼ੀਰਕਪੁਰ ਤੋਂ ਸਿੱਧੂ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਉਸ 'ਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਸੀ।
ਰਣਬੀਰ ਨਾਲ ਸੱਤ ਫੇਰੇ ਲੈਂਦੇ ਹੋਏ ਨਹੀਂ ਛੁਪੀ ਆਲੀਆ ਦੀ ਖੁਸ਼ੀ, ਦੇਖੋ ਖੂਬਸੂਰਤ ਤਸਵੀਰਾਂ
NEXT STORY