ਮੁੰਬਈ-ਬਾਲੀਵੁੱਡ ਦੇ ਫੇਮਸ ਡਾਂਸ ਕੋਰਿਓਗ੍ਰਾਫਰ ਅਤੇ ਫ਼ਿਲਮਮੇਕਰ ਰੇਮੋ ਡਿਸੂਜ਼ਾ ਨੇ ਹੁਣ ਤੱਕ ਆਪਣੇ ਕਰੀਅਰ ਵਿਚ ਕਈ ਦਿੱਗਜ ਅਦਾਕਾਰਾਂ ਨੂੰ ਕੋਰਿਓਗ੍ਰਾਫ ਕੀਤਾ ਹੈ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਹਮੇਸ਼ਾ ਦਿਲਚਸਪ ਪੋਸਟ ਸ਼ੇਅਰ ਕਰਦੇ ਨਜ਼ਰ ਆਉਂਦੇ ਹਨ। ਇਸ ਦੌਰਾਨ ਰੇਮੋ ਇਕ ਵੀਡੀਓ ਕਾਰਨ ਸੁਰਖੀਆਂ ਵਿਚ ਆ ਗਏ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਇਕ ਬੇਹੱਦ ਮਜ਼ੇਦਾਰ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿਚ ਇਕ ਸ਼ਖ਼ਸ ਕੋਵਿਡ 19 ਇੰਜੈਕਸ਼ਨ ਅਤੇ ਰਿਸ਼ਵਤਖੋਰੀ ਤੇ ਕਾਲਾਬਾਜ਼ਾਰੀ ਦੀ ਗੱਲ ਕਰ ਰਿਹਾ ਹੈ ਅਤੇ ਇਸ ਦੌਰਾਨ ਗੁੱਸੇ ਵਿਚ ਉਸ ਨੇ ਕੁਝ ਅਜਿਹਾ ਕਹਿ ਦਿੱਤਾ ਜਿਸ ਨੂੰ ਸੁਣ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ।
ਕੋਰਿਓਗ੍ਰਾਫਰ ਰੇਮੋ ਡਿਸੂਜ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ’ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਸ਼ਖ਼ਸ ਮੀਡੀਆ ਨਾਲ ਗੱਲ ਕਰ ਰਿਹਾ ਹੈ। ਉਹ ਸ਼ਖ਼ਸ 500 ਰੁਪਏ, ਰਿਸ਼ਵਤਖੋਰੀ ਅਤੇ ਰੇਮਡੇਸਿਵਿਰ ਇੰਜੈਕਸ਼ਨ ਨੂੰ ਲੈ ਕੇ ਗੱਲ ਕਰ ਰਿਹਾ ਹੈ। ਵੀਡੀਓ ਵਿਚ ਗੱਲ ਕਰਦੇ ਹੋਏ ਉਹ ਮੌਜੂਦਾ ਹਾਲਾਤ ਨੂੰ ਲੈ ਕੇ ਕਾਫ਼ੀ ਨਾਰਾਜ਼ ਅਤੇ ਗੁੱਸੇ ਵਿਚ ਨਜ਼ਰ ਆ ਰਿਹਾ ਹੈ ਅਤੇ ਗੱਲ ਕਰਦੇ ਕਰਦੇ ਉਸ ਦੇ ਮੂੰਹ ਵਿਚੋਂ ਰੇਮਡੇਸਿਵਿਰ ਦੀ ਥਾਂ ‘ਰੇਮੋ ਡਿਸੂਜ਼ਾ’ ਦਾ ਨਾਂ ਨਿਕਲ ਜਾਂਦਾ ਹੈ।
ਤੁਸੀਂ ਦੇਖ ਸਕਦੇ ਹੋ ਕਿ ਰੇਮਡੇਸਿਵਿਰ ਦੀ ਥਾਂ ਰੇਮੋ ਡਿਸੂਜ਼ਾ ਬੋਲਣ ਤੋਂ ਬਾਅਦ ਉਹ ਵਿਅਕਤੀ ਆਪਣੀ ਗ਼ਲਤੀ ਠੀਕ ਕਰਨ ਦੀ ਥਾਂ ਬੋਲਦਾ ਹੀ ਜਾਂਦਾ ਹੈ।
ਵੀਡੀਓ ’ਚ ਉਹ ਸ਼ਖ਼ਸ ਕਿਸੇ ਰਿਪੋਰਟ ਨਾਲ ਗੱਲ ਕਰਦੇ ਹੋਏ ਕਹਿੰਦਾ ਹੈ ਕਿ ‘500 ਰੁਪਏ ਇਸ ਦੇਸ਼ ਦੇ ਅੰਦਰ ਅਫ਼ਸਰ ਰਿਸ਼ਵਤ ਖਾ ਜਾਂਦੇ ਹਨ,500 ਰੁਪਏ ’ਚ ਇੰਜੈਕਸ਼ਨ ਆ ਰਿਹਾ ਹੈ?... ਰੇਮੋ ਡਿਜ਼ੂਸਾ ਜੋ ਆ ਰਿਹਾ ਹੈ, ਉਸ ਦੀ ਕੀਮਤ 5 ਹਜ਼ਾਰ ਰੁਪਏ ਹੈ...ਤੁਸੀਂ 500 ਰੁਪਏ ਦੇ ਰਹੇ ਹੋ।
ਰੇਮੋ ਨੂੰ ਇਸ ਵੀਡੀਓ ’ਚ ਇਹ ਗੱਲ ਫਨੀ ਲੱਗੀ ਹੈ ਜਿਸ ਦੇ ਬਾਰੇ ’ਚ ਉਨ੍ਹਾਂ ਨੇ ਕੈਪਸ਼ਨ ’ਚ ਦੱਸਿਆ ਹੈ। ਉਨ੍ਹਾਂ ਨੇ ਇਸ ਵੀਡੀਓ ’ਚ ਸ਼ੇਅਰ ਕਰ ਲਿਖਿਆ ਕਿ ਇਸ ਵੀਡੀਓ ਦੇ ਆਖ਼ੀਰ ਨੂੰ ਮਿਸ ਨਾ ਕਰਨਾ #justforlaugh’। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹੁਣ ਤੱਕ ਇਸ ਵੀਡੀਓ ਨੂੰ ਕਾਫ਼ੀ ਲਾਈਕ, ਕੁਮੈਂਟ ਅਤੇ ਸ਼ੇਅਰ ਮਿਲ ਚੁੱਕੇ ਹਨ। ਉੱਧਰ ਰੇਮੋ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਸਿਤਾਰਿਆਂ ਦੀਆਂ ਵੀ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ।
ਗੀਤਕਾਰ ਲਵਲੀ ਨੂਰ ਨੇ ਵਿਸਥਾਰ ’ਚ ਰੱਖਿਆ ‘ਕਿੰਨੇ ਆਏ ਕਿੰਨੇ ਗਏ 2’ ਗੀਤ ਦੇ ਵਿਵਾਦ ’ਤੇ ਆਪਣਾ ਪੱਖ
NEXT STORY