ਮੁੰਬਈ (ਬਿਊਰੋ)– ਆਖਰਕਾਰ ‘ਇੰਡੀਅਨ ਆਈਡਲ’ ਸੀਜ਼ਨ 13 ਦਾ ਵਿਜੇਤਾ ਮਿਲ ਗਿਆ ਹੈ। ਅਯੁੱਧਿਆ ਦੇ ਰਿਸ਼ੀ ਸਿੰਘ ਨੇ ਸਿੰਗਿੰਗ ਰਿਐਲਿਟੀ ਸ਼ੋਅ ਦੀ ਟਰਾਫੀ ਜਿੱਤੀ। 7 ਮਹੀਨਿਆਂ ਦੇ ਇਸ ਸਫਰ ’ਚ ਰਿਸ਼ੀ ਨੇ ਵੱਡੀਆਂ ਹਸਤੀਆਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਉਹ ਟਾਪ 6 ਤੱਕ ਪਹੁੰਚ ਗਿਆ ਤੇ ਬਾਕੀ ਮੁਕਾਬਲੇਬਾਜ਼ਾਂ ਨੂੰ ਹਰਾ ਕੇ ਜੇਤੂ ਬਣਿਆ। ਰਿਸ਼ੀ 25 ਲੱਖ ਦੀ ਇਨਾਮੀ ਰਾਸ਼ੀ ਤੇ ਨਵੀਂ ਕਾਰ (ਬ੍ਰੇਜ਼ਾ) ਦੇ ਨਾਲ ਟਰਾਫੀ ਆਪਣੇ ਘਰ ਲੈ ਗਿਆ।
ਇਹ ਖ਼ਬਰ ਵੀ ਪੜ੍ਹੋ : ਡਾਂਸ ਕਰਦਿਆਂ ਵਰੁਣ ਧਵਨ ਨੇ ਹਾਲੀਵੁੱਡ ਸੁਪਰਮਾਡਲ Gigi Hadid ਨੂੰ ਗੋਦ ’ਚ ਚੁੱਕਿਆ, ਭੜਕ ਉਠੇ ਲੋਕ
ਰਿਸ਼ੀ ਸਿੰਘ ਇਸ ਸ਼ੋਅ ਦੇ ਜੇਤੂ ਬਣੇ, ਕੋਲਕਾਤਾ ਦੀ ਦੇਬੋਸਮਿਤਾ ਰਾਏ ਪਹਿਲੀ ਰਨਰਅੱਪ ਰਹੀ। ਰਿਸ਼ੀ ਤੇ ਦੇਬੋਸਮਿਤਾ ਤੋਂ ਇਲਾਵਾ ਟਾਪ 6 ’ਚ ਸੋਨਾਕਸ਼ੀ ਕਰ, ਚਿਰਾਗ ਕੋਤਵਾਲ, ਸ਼ਿਵਮ ਸਿੰਘ ਤੇ ਬਿਦਿਪਤਾ ਚੱਕਰਵਰਤੀ ਸ਼ਾਮਲ ਸਨ। ਰਿਸ਼ੀ ਸਾਰੇ ਗਾਇਕਾਂ ’ਤੇ ਹਾਵੀ ਹੋ ਗਏ। ਉਂਝ ਪਹਿਲਾਂ ਹੀ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਸੀਜ਼ਨ 13 ਦੀ ਟਰਾਫੀ ਜਿੱਤ ਲਵੇਗਾ ਕਿਉਂਕਿ ਰਿਸ਼ੀ ਨੇ ਆਡੀਸ਼ਨ ਰਾਊਂਡ ਤੋਂ ਹੀ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ। ਰਿਸ਼ੀ ਦਾ ਅਜਿਹਾ ਕ੍ਰੇਜ਼ ਹੈ ਕਿ ਵਿਰਾਟ ਕੋਹਲੀ ਵੀ ਉਨ੍ਹਾਂ ਨੂੰ ਫਾਲੋਅ ਕਰਦੇ ਹਨ।
ਆਡੀਸ਼ਨ ਰਾਊਂਡ ’ਚ ਰਿਸ਼ੀ ਨੇ ‘ਮੇਰਾ ਪਹਿਲਾ ਪਹਿਲਾ ਪਿਆਰ’ ਗੀਤ ਗਾਇਆ। ਉਸ ਨੇ ਇਸ ਨੂੰ ਇੰਨਾ ਖ਼ੂਬਸੂਰਤ ਗਾਇਆ ਕਿ ਇਹ ਵਾਇਰਲ ਹੋਣ ਲੱਗਾ। ਰਿਸ਼ੀ ਦੀ ਆਵਾਜ਼ ’ਚ ਗਾਏ ਇਸ ਗੀਤ ਨੂੰ ਸਾਰਿਆਂ ਨੇ ਦੇਖਿਆ। ਜਦੋਂ ਵਿਰਾਟ ਨੇ ਰਿਸ਼ੀ ਦਾ ਗੀਤ ਸੁਣਿਆ ਤਾਂ ਉਸ ਨੇ ਖ਼ੁਦ ਗਾਇਕ ਨੂੰ ਮੈਸੇਜ ਕੀਤਾ। ਉਸ ਦੀ ਗਾਇਕੀ ਦੀ ਤਾਰੀਫ਼ ਕੀਤੀ। ਇੰਨਾ ਹੀ ਨਹੀਂ, ਵਿਰਾਟ ਰਿਸ਼ੀ ਨੂੰ ਇੰਸਟਾ ’ਤੇ ਵੀ ਫਾਲੋਅ ਕਰਦੇ ਹਨ।
‘ਇੰਡੀਅਨ ਆਈਡਲ’ ਸ਼ੋਅ ’ਚ ਹਰ ਹਫ਼ਤੇ ਰਿਸ਼ੀ ਦੀ ਗਾਇਕੀ ਬਿਹਤਰ ਹੁੰਦੀ ਗਈ। ਉਨ੍ਹਾਂ ਨੇ ਸ਼ੋਅ ’ਤੇ ਆਉਣ ਵਾਲੇ ਸਾਰੇ ਮਹਿਮਾਨਾਂ ’ਤੇ ਆਪਣਾ ਜਾਦੂ ਛੱਡ ਦਿੱਤਾ। ਗਾਇਕ ਨੂੰ ਰਿਐਲਿਟੀ ਸ਼ੋਅ ’ਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਰਿਸ਼ੀ ਨੇ ਹਰ ਚੁਣੌਤੀ ਦਾ ਮਜ਼ਬੂਤੀ ਨਾਲ ਸਾਹਮਣਾ ਕਰਕੇ ਆਪਣੇ ਆਪ ਨੂੰ ਸਾਬਿਤ ਕੀਤਾ। ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਸ਼ੋਅ ਦੌਰਾਨ ਹੀ ਰਿਸ਼ੀ ਨੂੰ ਕਈਆਂ ਨੇ ਗਾਇਕੀ ਦੇ ਆਫਰ ਦਿੱਤੇ ਸਨ। ਸੰਗੀਤ ਉਦਯੋਗ ਖੁੱਲ੍ਹੇਆਮ ਰਿਸ਼ੀ ਦਾ ਇੰਤਜ਼ਾਰ ਕਰ ਰਿਹਾ ਹੈ। ਦੇਸ਼ ਦਾ ਸਭ ਤੋਂ ਵੱਡਾ ਸਿੰਗਿੰਗ ਰਿਐਲਿਟੀ ਸ਼ੋਅ ਜਿੱਤਣ ਤੋਂ ਬਾਅਦ ਰਿਸ਼ੀ ਸਿੰਘ ਦੀ ਕਿਸਮਤ ਕਿੰਨੀ ਬਦਲਦੀ ਹੈ, ਇਹ ਤਾਂ ਜਲਦ ਹੀ ਪਤਾ ਲੱਗੇਗਾ। ਫਿਲਹਾਲ ਰਿਸ਼ੀ ਆਪਣੀ ਜਿੱਤ ਦਾ ਜਸ਼ਨ ਮਨਾ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੋਨੂੰ ਸੂਦ ਨੂੰ ਦੇਖ ਸੜਕ ’ਤੇ ਬਜ਼ੁਰਗ ਨੇ ਗਾਇਆ ਗੀਤ, ਰੂਹ ਖ਼ੁਸ਼ ਕਰ ਦੇਵੇਗੀ ਵੀਡੀਓ
NEXT STORY