ਬਾਲੀਵੁੱਡ ਡੈਸਕ: ਆਸਕਰ ਜੇਤੂ ਫ਼ਿਲਮ RRR ਵਿਚ ਖ਼ਲਨਾਇਕ ਦੀ ਭੂਮਿਕਾ ਨਿਭਾਉਣ ਵਾਲੇ ਆਇਰਲੈਂਡ ਦੇ ਅਦਾਕਾਰ ਰੇ ਸਟੀਵਨਸਨ ਦਾ 58 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਵੱਲੋਂ RRR ਵਿਚ ਬ੍ਰਿਟਿਸ਼ ਗਵਰਨਰ ਦਾ ਕਿਰਦਾਰ ਨਿਭਾਇਆ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਸਲਾਹਿਆ ਗਿਆ।
ਇਹ ਖ਼ਬਰ ਵੀ ਪੜ੍ਹੋ - 2016 'ਚ ਹੋਈ ਨੋਟਬੰਦੀ ਵੇਲੇ ਹੀ 2 ਹਜ਼ਾਰ ਦੇ ਨੋਟ ਦੇ ਹੱਕ 'ਚ ਨਹੀਂ ਸਨ PM ਮੋਦੀ, ਕਹੀ ਸੀ ਇਹ ਗੱਲ
ਸਟੀਵਨਸਨ ਦੇ ਨੁਮਾਇੰਦਿਆਂ ਨੇ 'ਐਸੋਸੀਏਟਡ ਪ੍ਰੈੱਸ' ਨੂੰ ਦੱਸਿਆ ਕਿ ਐਤਵਾਰ ਨੂੰ ਉਨ੍ਹਾਂ ਨੇ ਅਖ਼ੀਰਲੇ ਸਾਹ ਲਏ। ਉਨ੍ਹਾਂ ਦਾ ਜਨਮ 1964 ਵਿਚ ਲਿਸਬਰਨ ਵਿਚ ਹੋਇਆ ਸੀ। ਉਨ੍ਹਾਂ ਨੇ 'ਆਰ.ਆਰ.ਆਰ.' ਤੋਂ ਇਲਾਵਾ 'ਥੌਰ' ਤੇ 'ਕਿੰਗ ਆਰਥਰ' ਜਿਹੀਆਂ ਫ਼ਿਲਮਾਂ ਵਿਚ ਵੀ ਕੰਮ ਕੀਤਾ।
ਇਹ ਖ਼ਬਰ ਵੀ ਪੜ੍ਹੋ - ਅਜਬ-ਗਜ਼ਬ: ਆਗਰਾ ਦੇ SBI ਬੈਂਕ 'ਚ ਹੈ ਨੋਟ ਸਾੜਣ ਵਾਲੀ ਭੱਠੀ ਤੇ ਚਿਮਨੀ, ਜਾਣੋ ਕੀ ਹੈ ਇਸ ਦਾ ਇਤਿਹਾਸ
ਟੀਮ RRR ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਖ਼ਬਰ ਸਾਂਝੀ ਕੀਤੀ ਅਤੇ ਲਿਖਿਆ, "ਟੀਮ ਵਿੱਚ ਸਾਡੇ ਸਾਰਿਆਂ ਲਈ ਕਿੰਨੀ ਹੈਰਾਨ ਕਰਨ ਵਾਲੀ ਖਬਰ! ਤੁਸੀਂ ਸਾਡੇ ਦਿਲਾਂ ਵਿਚ ਹਮੇਸ਼ਾ ਰਹੋਗੇ, ਸਰ ਸਕਾਟ।"
ਸਟੀਵਨਸਨ ਨੇ ਐੱਸ.ਐੱਸ ਰਾਜਾਮੌਲੀ ਦੀ ਪੀਰੀਅਡ ਐਕਸ਼ਨ ਡਰਾਮਾ ਫਿਲਮ 'ਆਰ.ਆਰ.ਆਰ.' ਵਿਚ ਇਕ ਨਕਾਰਾਤਮਕ ਭੂਮਿਕਾ ਨਿਭਾਈ ਅਤੇ ਉਸ ਦੇ ਪ੍ਰਦਰਸ਼ਨ ਲਈ ਭਰਵਾਂ ਹੁੰਗਾਰਾ ਮਿਲਿਆ। ਫ਼ਿਲਮ ਵਿਚ ਅਭਿਨੇਤਾ ਰਾਮ ਚਰਨ ਅਤੇ ਜੂਨੀਅਰ ਐੱਨ.ਟੀ.ਆਰ. ਨੇ ਵੀ ਮੁੱਖ ਭੂਮਿਕਾਵਾਂ ਨਿਭਾਈਆਂ ਅਤੇ ਹਾਲ ਹੀ ਵਿਚ ਸਰਵੋਤਮ ਓਰਿਜਨਲ ਗੀਤ ਸ਼੍ਰੇਣੀ ਵਿਚ ਵੱਕਾਰੀ ਅਕੈਡਮੀ ਐਵਾਰਡ ਜਿੱਤਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬਾਥਰੂਮ 'ਚੋਂ ਮਿਲੀ ਅਭਿਨੇਤਾ ਆਦਿਤਿਆ ਸਿੰਘ ਰਾਜਪੂਤ ਦੀ ਲਾਸ਼, ਰਾਤ ਦੋਸਤਾਂ ਨਾਲ ਕੀਤੀ ਪਾਰਟੀ, ਫਿਰ ਅਚਾਨਕ...
NEXT STORY