ਮੁੰਬਈ (ਬਿਊਰ)– ਸਾਊਥ ਦੀ ਸਭ ਤੋਂ ਚਰਚਿਤ ਫ਼ਿਲਮ ‘ਆਰ. ਆਰ. ਆਰ.’ ਇਸ ਸਾਲ 7 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਵਿਚਾਲੇ ਫ਼ਿਲਮ ਦੀ ਰਿਲੀਜ਼ ਡੇਟ ਮੁੜ ਮੁਲਤਵੀ ਕਰ ਦਿੱਤੀ ਗਈ।
ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੂੰ ਰਾਹਤ, ਸਿੱਖ ਭਾਈਚਾਰੇ ਖ਼ਿਲਾਫ਼ ਪੋਸਟ ਨੂੰ ਲੈ ਕੇ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਜ
ਹੁਣ ‘ਆਰ. ਆਰ. ਆਰ.’ ਦੀ ਟੀਮ ਨੇ ਨਵੀਂ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਫ਼ਿਲਮ ਦੀ ਟੀਮ ਨੇ 2 ਰਿਲੀਜ਼ ਡੇਟਸ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚ ਪਹਿਲੀ ਤਾਰੀਖ਼ 18 ਮਾਰਚ, 2022 ਦੀ ਹੈ ਤੇ ਦੂਜੀ ਤਾਰੀਖ਼ 28 ਅਪ੍ਰੈਲ, 2022 ਦੀ।
ਟੀਮ ਨੇ ਇੰਸਟਾਗ੍ਰਾਮ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਜੇਕਰ ਕੋਰੋਨਾ ਵਾਇਰਸ ਦੇ ਹਾਲਾਤ ਦੇਸ਼ ’ਚ ਸੁਧਰਦੇ ਹਨ ਤੇ ਸਾਰੇ ਸਿਨੇਮਾਘਰ ਪੂਰੀ ਸਮਰੱਥਾ ਨਾਲ ਖੁੱਲ੍ਹਦੇ ਹਨ ਤਾਂ ਅਸੀਂ ਫ਼ਿਲਮ ਨੂੰ 18 ਮਾਰਚ, 2022 ਨੂੰ ਰਿਲੀਜ਼ ਕਰਨ ਲਈ ਤਿਆਰ ਹਾਂ। ਜੇਕਰ ਹਾਲਾਤ ਸੁਧਰਨ ’ਚ ਥੋੜ੍ਹਾ ਸਮਾਂ ਲੱਗਦਾ ਹੈ ਤਾਂ ਅਸੀਂ ਆਪਣੀ ਫ਼ਿਲਮ 28 ਅਪ੍ਰੈਲ, 2022 ਨੂੰ ਰਿਲੀਜ਼ ਕਰਾਂਗੇ।’
ਦੱਸ ਏਈਏ ਕਿ ਫ਼ਿਲਮ ’ਚ ਜੂਨੀਅਰ ਐੱਨ. ਟੀ. ਆਰ., ਰਾਮ ਚਰਨ, ਅਜੇ ਦੇਵਗਨ ਤੇ ਆਲੀਆ ਭੱਟ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ‘ਬਾਹੂਬਲੀ’ ਬਣਾਉਣ ਵਾਲੇ ਐੱਸ. ਐੱਸ. ਰਾਜਾਮੌਲੀ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਨੇ ਟਰੇਲਰ ਨੇ ਦਰਸ਼ਕਾਂ ਦੇ ਦਿਲਾਂ ’ਚ ਵੱਖਰਾ ਉਤਸ਼ਾਹ ਪੈਦਾ ਕੀਤਾ ਹੈ। ਇਸ ਫ਼ਿਲਮ ਦੇ ਟਰੇਲਰ ਨੂੰ ਹੁਣ ਤਕ 7 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵਰ੍ਹੇਗੰਢ ਮੌਕੇ ਭਾਵੁਕ ਹੋਈ ਨੀਤੂ ਕਪੂਰ, ਮਰਹੂਮ ਪਤੀ ਰਿਸ਼ੀ ਕਪੂਰ ਨਾਲ ਬਤੀਤ ਕੀਤੇ ਪਲਾਂ ਨੂੰ ਕੀਤਾ ਯਾਦ
NEXT STORY