ਮੁੰਬਈ (ਬਿਊਰੋ)– ਸਲਮਾਨ ਖ਼ਾਨ ਬੀਤੇ ਦਿਨੀਂ ‘ਟਾਈਗਰ 3’ ਦੀ ਸ਼ੂਟਿੰਗ ਲਈ ਰੂਸ ਰਵਾਨਾ ਹੋਏ ਹਨ। ਰੂਸ ਜਾਣ ਸਮੇਂ ਸਲਮਾਨ ਦੀ ਏਅਰਪੋਰਟ ਤੋਂ ਇਕ ਵੀਡੀਓ ਵਾਇਰਲ ਸੀ। ਇਸ ਵੀਡੀਓ ’ਚ ਸੀ. ਆਈ. ਐੱਸ. ਐੱਫ. ਇੰਸਪੈਕਟਰ ਨੇ ਉਨ੍ਹਾਂ ਨੂੰ ਚੈਕਿੰਗ ਲਈ ਰੋਕਿਆ ਸੀ।
ਰਿਪੋਰਟ ਹੈ ਕਿ ਉਸ ਇੰਸਪੈਕਟਰ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਕ ਮੀਡੀਆ ਆਰਗੇਨਾਈਜ਼ੇਸ਼ਨ ਨਾਲ ਗੱਲਬਾਤ ਕਰਨ ’ਤੇ ਉਸ ਦਾ ਫੋਨ ਜ਼ਬਤ ਕਰ ਲਿਆ ਗਿਆ ਹੈ। ਨਾਲ ਹੀ ਮੀਡੀਆ ਨਾਲ ਗੱਲ ਨਾ ਕਰਨ ਦੀ ਵੀ ਹਦਾਇਤ ਮਿਲੀ ਹੈ।
ਇਹ ਖ਼ਬਰ ਵੀ ਪੜ੍ਹੋ : ਨਕੋਦਰ ਮੇਲੇ ਦੀ ਵਾਇਰਲ ਵੀਡੀਓ 'ਤੇ ਮਾਮਲਾ ਭਖਦਾ ਵੇਖ ਗੁਰਦਾਸ ਮਾਨ ਨੇ ਮੰਗੀ ਮੁਆਫ਼ੀ (ਵੀਡੀਓ)
‘ਟਾਈਗਰ 3’ ਲਈ ਮੁੰਬਈ ’ਚ ਸ਼ੂਟ ਕਰਨ ਤੋਂ ਬਾਅਦ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਵੀਰਵਾਰ ਰਾਤ ਨੂੰ ਰੂਸ ਲਈ ਰਵਾਨਾ ਹੋਏ ਸਨ। ਸਲਮਾਨ ਨਾਲ ਉਨ੍ਹਾਂ ਦਾ ਭਤੀਜਾ ਨਿਰਵਾਨ ਵੀ ਸੀ। ਸਲਮਾਨ ਏਅਰਪੋਰਟ ’ਤੇ ਜਿਵੇਂ ਹੀ ਗੱਡੀ ਤੋਂ ਉਤਰੇ ਤਾਂ ਉਨ੍ਹਾਂ ਨੂੰ ਫੋਟੋਗ੍ਰਾਫਰਾਂ ਨੇ ਘੇਰ ਲਿਆ। ਸਲਮਾਨ ਖ਼ਾਨ ਐਂਟਰੀ ਕਰਨ ਲੱਗੇ ਤਾਂ ਉਨ੍ਹਾਂ ਨੂੰ ਸੀ. ਆਈ. ਐੱਸ. ਐੱਫ. ਇੰਸਪੈਕਟਰ ਨੇ ਰੋਕ ਲਿਆ। ਵਾਇਰਲ ਵੀਡੀਓ ’ਚ ਇੰਸਪੈਕਟਰ ਦੇ ਕਾਫੀ ਚਰਚੇ ਸਨ। ਕੁਝ ਲੋਕ ਉਸ ਨੂੰ ਹੀਰੋ ਵਰਗਾ ਹੈਂਡਸਮ ਦੱਸ ਰਹੇ ਸਨ ਤਾਂ ਕੁਝ ਡਿਊਟੀ ਨਿਭਾਉਣ ਲਈ ਤਾਰੀਫ਼ ਕਰ ਰਹੇ ਸਨ।
ਰਿਪੋਰਟ ਮੁਤਾਬਕ ਸਲਮਾਨ ਨੂੰ ਰੋਕਣ ਵਾਲੇ ਸੋਮਨਾਥ ਮੋਹੰਤੀ ਦਾ ਫੋਨ ਮੀਡੀਆ ਨਾਲ ਗੱਲਬਾਤ ਕਰਕੇ ਪ੍ਰੋਟੋਕਾਲ ਤੋੜਨ ਲਈ ਸੀਜ਼ ਕਰ ਲਿਆ ਗਿਆ ਹੈ। ਇਹ ਵੀ ਯਕੀਨੀ ਕੀਤਾ ਗਿਆ ਹੈ ਕਿ ਉਹ ਇਸ ਘਟਨਾ ਬਾਰੇ ਅੱਗੇ ਮੀਡੀਆ ਨਾਲ ਗੱਲ ਨਾ ਕਰੇ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਸ਼ਹਿਨਾਜ਼ ਤੇ ਸਿਧਾਰਥ ਨੇ ਰਿਸ਼ਤੇ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ, ਸ਼ਰੇਆਮ ਕੀਤਾ ਇਜ਼ਹਾਰ
NEXT STORY