ਮੁੰਬਈ (ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਇਸ ਸਮੇਂ ਆਪਣੀ ਆਉਣ ਵਾਲੀ ਫ਼ਿਲਮ ‘ਅੰਤਿਮ ਦਿ ਫ਼ਾਈਨਲ ਟਰੂਥ’ ਨੂੰ ਲੈ ਕੇ ਕਾਫ਼ੀ ਸੁਰਖੀਆਂ ’ਚ ਹਨ। ਬਹੁਤ ਜਲਦ ਸਲਮਾਨ ਖ਼ਾਨ ਇਸ ਫ਼ਿਲਮ ਦੇ ਜਰੀਏ ਆਪਣੇ ਪ੍ਰਸ਼ੰਸਕਾਂ ਨੂੰ ਵੱਖਰੇ ਹੀ ਅੰਦਾਜ਼ ’ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ ’ਚ ਸਲਮਾਨ ਖ਼ਾਨ ਨੇ ਆਪਣੀ ਫ਼ਿਲਮ ‘ਅੰਤਿਮ’ ਦਾ ਪਹਿਲਾ ਲੁੱਕ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਇਸ ਦੀ ਪਹਿਲੀ ਲੁੱਕ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਫ਼ਿਲਮ ’ਚ ਸਲਮਾਨ ਖ਼ਾਨ ਕਿਸ ਅੰਦਾਜ਼ ’ਚ ਆਪਣੇ ਪ੍ਰਸ਼ੰਸਕਾਂ ਨੂੰ ਸ੍ਰਪਾਈਜ਼ ਦੇਣ ਵਾਲੇ ਹਨ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਫ਼ਿਲਮ ’ਚ ਸਲਮਾਨ ਖ਼ਾਨ ਆਪਣੇ ਜੀਜਾ ਤੇ ਅਦਾਕਾਰ ਆਯੁਸ਼ ਸ਼ਰਮਾ ਨਾਲ ਨਜ਼ਰ ਆਉਣਗੇ। ਇਸ ਫ਼ਿਲਮ ’ਚ ਸਲਮਾਨ ਖ਼ਾਨ ਤੇ ਆਯੁਸ਼ ਸ਼ਰਮਾ ਵਿਚਾਲੇ ਜ਼ਬਰਦਸਤ ਟਕਰਾਅ ਵੇਖਣ ਨੂੰ ਮਿਲੇਗਾ।
ਦੱਸ ਦਈਏ ਕਿ ਫ਼ਿਲਮ ‘ਅੰਤਿਮ’ ਦਾ ਪਹਿਲਾ ਲੁੱਕ ਆਪਣੇ ਟਵਿੱਟਰ ’ਤੇ ਸਾਂਝਾ ਕਰਦਿਆਂ ਸਲਮਾਨ ਖ਼ਾਨ ਨੇ ਲਿਖਿਆ ਹੈ ‘ਅੰਤਿਮ ਦੀ ਸ਼ੁਰੂਆਤ।’ ਇਸ ਤਰ੍ਹਾਂ ਸਲਮਾਨ ਖ਼ਾਨ ਦੇ ਇਸ ਟਵੀਟ ’ਤੇ ਲੋਕ ਲਗਾਤਾਰ ਕੁਮੈਂਟ ਕਰ ਰਹੇ ਹਨ।

ਦੱਸਣਯੋਗ ਹੈ ਕਿ ‘ਅੰਤਿਮ ਦਿ ਫ਼ਾਈਨਲ ਟਰੂਥ’ ਸਲਮਾਨ ਖ਼ਾਨ ਪ੍ਰੋਡਕਸ਼ਨ ਹੇਠ ਹੀ ਬਣ ਰਹੀ ਹੈ। ਇਹ ਫ਼ਿਲਮ ਅਗਸਤ 2021 ’ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੇ ਨਿਰਦੇਸ਼ਕ ਮਹੇਸ਼ ਮਾਂਜਰੇਕਰ ਹਨ ਅਤੇ ਇਸ ਫ਼ਿਲਮ ਨੂੰ ਸਾਲ 2018 ਦੀ ਸੁਪਰਹਿੱਟ ਮਰਾਠੀ ਫ਼ਿਲਮ ‘ਮੁਲਸ਼ੀ’ ਦਾ ਰੀਮੇਕ ਦੱਸਿਆ ਜਾ ਰਿਹਾ ਹੈ। ਇਸ ਤਰ੍ਹਾਂ ਆਯੁਸ਼ ਸ਼ਰਮਾ ਇਸ ਵਾਰ ਕੁਝ ਵੱਖਰੇ ਅੰਦਾਜ਼ ’ਚ ਨਜ਼ਰ ਆ ਸਕਦੇ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਰਾਏ ਹੈ? ਸਾਨੂੰ ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।
ਆਸਟਰੇਲੀਆ ’ਚ ਭਾਰਤੀ ਟੀਮ ਦੀ ਹਾਲਤ ਵੇਖ ਪ੍ਰਸ਼ੰਸਕ ਨੇ ਸੋਨੂੰ ਸੂਦ ਨੂੰ ਲਾਈ ਮਦਦ ਦੀ ਗੁਹਾਰ, ਮਿਲਿਆ ਇਹ ਜਵਾਬ
NEXT STORY